Breaking News

ਦਿੱਲੀ ‘ਚ ਦਿਨ ‘ਚ ਹੀ ਛਾਇਆ ਹਨ੍ਹੇਰਾ, ਤੇਜ਼ ਹਨ੍ਹੇਰੀ ਦੇ ਨਾਲ ਪਿਆ ਮੀਂਹ

Daylight, Day, Delhi, Dense, Rain, Accompanied

ਅੱਜ ਹਰਿਆਣਾ-ਰਾਜਸਥਾਨ ਤੇ ਯੂਪੀ ‘ਚ ਤੂਫ਼ਾਨ-ਮੀਂਹ ਦੀ ਚੇਤਾਵਨੀ

ਏਜੰਸੀ, ਨਵੀਂ ਦਿੱਲੀ

ਦਿੱਲੀ ‘ਚ ਐਤਵਾਰ ਨੂੰ ਅਚਾਨਕ ਦਿਨ ‘ਚ ਹਨ੍ਹੇਰਾ ਛਾ ਗਿਆ ਧੂੜ ਭਰੀ ਹਨ੍ਹੇਰੀ ਤੇ ਹਲਕੇ ਮੀਂਹ ਕਾਰਨ ਮੌਸਮ ਬਦਲਿਆ ਮੌਸਮ ‘ਚ ਅਚਾਨਕ ਆਏ ਇਸ ਬਦਲਾਅ ਕਾਰਨ ਕਈ ਇਲਾਕਿਆਂ ‘ਚ ਬਿਜਲੀ ਗੁੱਲ ਹੋ ਗਈ ਮੌਸਮ ਖਰਾਬ ਹੋਣ ਕਾਰਨ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਤੋਂ ਘੱਟ ਤੋਂ ਘੱਟ 40 ਫਲਾਈਟ ਡਾਇਵਰਟ ਕੀਤੀਆਂ ਗਈਆਂ ਹਨ ਕਈ ਇਲਾਕਿਆਂ ‘ਚ ਦਰੱਖਤ ਡਿਗਣ ਦੀਆਂ ਖਬਰਾਂ ਹਨ

ਮੌਸਮ ਵਿਭਾਗ ਨੇ ਬੁੱਧਵਾਰ ਨੂੰ ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਦੇ 6 ਜ਼ਿਲ੍ਹਿਆਂ ‘ਚ ਹਲਕੇ ਮੀਂਹ ਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਜੀਂਦ, ਰੋਹਤਕ, ਪਾਣੀਪਤ, ਅਲਵਰ, ਬਾਗਪਤ, ਮੇਰਠ ਤੇ ਅਲੀਗੜ੍ਹ ਲਈ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਸ਼ਨਿੱਚਰਵਾਰ ਸ਼ਾਮ ਨੂੰ ਆਏ ਤੂਫ਼ਾਨ ਨੇ ਦੇਸ਼ ਦੇ ਉੱਤਰ ਤੋਂ ਲੈ ਕੇ ਦੱਖਣੀ ਤੇ ਪੂਰਬੀ ਤੋਂ ਲੈ ਕੇ ਪੱਛਮੀ ਹਿੱਸਿਆਂ ‘ਚ ਤਬਾਹੀ ਮਚਾਈ ਸੀ ਇਸ ਨਾਲ ਹੋਏ ਹਾਦਸਿਆਂ ‘ਚ ਛੇ ਸੂਬਿਆਂ ‘ਚ 70 ਵਿਅਕਤੀ ਮਾਰੇ ਗਏ ਸਨ ਸਭ ਤੋਂ ਜ਼ਿਆਦਾ 51 ਮੌਤਾਂ ਉੱਤਰ ਪ੍ਰਦੇਸ਼ ‘ਚ ਹੋਈਆਂ ਸਨ

ਇੱਥੇ ਬਣੀ ਹੈ ਟ੍ਰਫ ਲਾਇਨ

ਮੌਸਮ ਮਾਹਿਰ ਐਸ ਕੇ ਨਾਇਕ ਨੇ ਦੱਸਿਆ ਕਿ ਹਰਿਆਣਾ ਤੋਂ ਲੈ ਕੇ ਉਤਰ ਮੱਧ ਮਹਾਂਰਾਸ਼ਟਰ ਤੱਕ ਇੱਕ ਨਾਰਥ-ਸਾਊਥ ਟ੍ਰਫ਼ ਲਾਈਨ ਬਣੀ ਹੈ ਇਹ ਭੋਪਾਲ ਸਮੇਤ ਮੱਧ ਪ੍ਰਦੇਸ਼ ਦੇ ਪੱਛਮੀ ਹਿੱਸੇ ਤੋਂ ਹੋ ਕੇ ਗੁਜਰ ਰਹੀ ਹੈ ਹਰਿਆਣਾ ਤੋਂ ਲੈ ਕੇ ਨਾਗਾਰਲੈਂਡ ਤੱਕ ਇੱਕ ਅਤੇ ਈਸਟ-ਵੈਸਟ ਟ੍ਰਫ ਲਾਈਨ ਬਣੀ ਹੈ ਇਨ੍ਹਾਂ ਦੀ ਵਜ੍ਹਾ ਕਾਰਨ ਮੀਂਹ, ਗਰਜ, ਚਮਕ ਦੇ ਨਾਲ ਤੇਜ਼ ਹਵਾ, ਗੜੇਮਾਰੀ ਤੇ ਮੀਂਹ ਦੇ ਆਸਾਰ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top