ਆਈਪੀਐਲ ‘ਚ ਖੇਡਣਾ ਜਾਰੀ ਰੱਖੇਗਾ ਡਿਵਿਲਿਅਰਜ਼

ਏਜੰਸੀ, ਜੋਹਾਨਸਬਰਗ, 10 ਜੁਲਾਈ

ਅੰਤਰਰਾਸ਼ਟਰੀ ਕ੍ਰਿਕਟ ਤੋਂ ਪਿਛਲੀ ਮਈ ‘ਚ ਸੰਨਿਆਸ ਦਾ ਅਚਾਨਕ ਐਲਾਨ ਕਰਨ ਵਾਲੇ ਦੱਖਣੀ ਅਫ਼ਰੀਕਾ ਦੇ ਏਬੀ ਡਿਵਿਲਿਅਰਜ਼ ਨੇ ਪੁਸ਼ਟੀ ਕੀਤੀ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ਼) ‘ਚ ਖੇਡਣਾ ਜਾਰੀ ਰੱਖਣਗੇ ਡਿਵਿਲਿਅਰਜ਼ ਨੇ ਜਦੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਤਾਂ ਉਹਨਾਂ ਨੇ ਵਿਦੇਸ਼ਾਂ ‘ਚ ਖੇਡਣ ਦੇ ਸਵਾਲਾਂ ਨੂੰ ਅਧੂਰਾ ਛੱਡ ਦਿੱਤਾ ਸੀ ਪਰ ਹੁਣ ਉਹਨਾਂ ਪੁਸ਼ਟੀ ਕੀਤੀ ਹੈ ਕਿ ਉਹ ਆਈ.ਪੀ.ਐਲ. ‘ਚ ਖੇਡਣਗੇ ਅਤੇ ਨਾਲ ਹੀ ਘਰੇਲੂ ਫਰੈਂਚਾਈਜ਼ੀ ਟਾਈਟੰਜ਼ ਲਈ ਵੀ ਖੇਡਣ ਦੀ ਆਸ ਰੱਖਦੇ ਹਨ

 ਦੁਨੀਆਂ ਭਰ ਦੇ ਪ੍ਰਸਤਾਵ ਹਨ

ਡਿਵਿਲਿਅਰਜ਼ ਨੇ ਇੱਕ ਵੈਬਸਾਈਟ ਨੂੰ ਕਿਹਾ ਕਿ ਮੈਂ ਕੁਝ ਸਾਲਾਂ ਤੱਕ ਆਈਪੀਐਲ ਖੇਡਣਾ ਜਾਰੀ ਰੱਖਾਂਗਾ ਅਤੇ ਟਾਈਟੰਜ਼ ਲਈ ਖੇਡਾਂਗਾ ਮੈਂ ਕੁਝ ਨੌਜਵਾਨਾਂ ਦੀ ਵੀ ਮੱਦਦ ਕਰਨਾ ਚਾਹੁੰਦਾ ਹਾਂ ਪਰ ਮੇਰੀ ਅਜੇ ਕੋਈ ਪੱਕੀ ਯੋਜਨਾ ਨਹੀਂ ਹੈ ਮੇਰੇ ਕੋਲ ਦੁਨੀਆਂ ਭਰ ਦੇ ਪ੍ਰਸਤਾਵ ਹਨ ਅਤੇ ਮੈਂ ਦੇਖਣਾ ਹੈ ਕਿ ਮੈਂ ਕੀ ਕਰਨਾ ਹੈ ਇਸ ਧੁਰੰਦਰ ਬੱਲੇਬਾਜ਼ ਨੇ ਸੰਨਿਆਸ ਦੇ ਸਮੇਂ ਕਿਹਾ ਸੀ ਕਿ ਉਹਨਾਂ ਦੀ ਵਿਦੇਸ਼ ‘ਚ ਖੇਡਣ ਦੀ ਕੋਈ ਯੋਜਨਾ ਨਹੀਂ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।