ਲੜਕੇ ਦੇ ਘਰੋਂ ਮਿਲੀ ਲੜਕੀ ਦੀ ਗਲੀ ਸੜੀ ਲਾਸ਼

Dead, Body, Of, Girl, Got, From, Boy, House

ਸਾਬਕਾ ਐਮਸੀ ਦੇ ਘਰੋਂ ਮਿਲੀ ਹੈ ਲਾਸ਼

ਬਰਨਾਲਾ, ਜੀਵਨ । 

ਬਰਨਾਲਾ ਦੇ ਪਿੰਡ ਸੰਘੇੜਾ ‘ਚ ਇੱਕ 25 ਸਾਲ ਦੀ ਲੜਕੀ ਦੀ ਗਲੀ ਸੜੀ ਲਾਸ਼ ਕਿਸੇ ਲੜਕੇ ਦੇ ਘਰੋਂ ਮਿਲਣ ਨਾਲ ਪਿੰਡ ‘ਚ ਸਨਸਨੀ ਫੈਲ ਗਈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਸੰਘੇੜਾ ਦੀ ਰਹਿਣ ਵਾਲੀ ਇੱਕ 25 ਸਾਲ ਦੀ ਲੜਕੀ ਚਰਨਜੀਤ ਕੌਰ ਕੁਝ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਅੱਜ ਲਾਸ਼ ਪਿੰਡ ਦੇ ਹੀ ਇੱਕ ਸਾਬਕਾ ਐਮਸੀ ਦੇ ਘਰੋਂ ਮਿਲੀ ਹੈ । ਲਾਸ਼ ਇਸ ਕਦਰ ਸੜ ਚੁੱਕੀ ਸੀ ਕਿ ਉਸ ਦੀ ਬਦਬੂ ਦੂਰ-ਦੂਰ ਤੱਕ ਜਾ ਰਹੀ ਸੀ । ਪਿੰਡ ਦੇ ਹੀ ਲੋਕ ਦੱਬੀ ਜੁਬਾਨ ‘ਚ ਕਹਿ ਰਹੇ ਹਨ ਕਿ ਮ੍ਰਿਤਕ ਲੜਕੀ ਦੇ ਜਿਸ ਘਰ ‘ਚੋਂ ਲਾਸ਼ ਮਿਲੀ ਹੈ, ਉਸ ਘਰ ਦੇ ਲੜਕੇ ਨਾਲ ਗੈਰ ਸਮਾਜਿਕ ਸਬੰਧ ਸਨ । ਆਸਪਾਸ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਐਮਸੀ ਦੇ ਘਰੋਂ ਬਦਬੂ ਆ ਰਹੀ ਸੀ ।

ਅੱਜ ਪੁਲਿਸ ਕਿਸੇ ਹੋਰ ਕੇਸ ਦੀ ਤਬਤੀਸ਼ ਲਈ ਸਾਬਕਾ ਐਮਸੀ ਦੇ ਘਰ ਆਈ ਸੀ ਤਾਂ ਘਰ ਨੂੰ ਤਾਲਾ ਲੱਗਿਆ ਦੇਖ ਉਹਨਾਂ ਤਾਲਾ ਤੋੜ ਕੇ ਦੇਖਿਆ ਤਾਂ ਘਰ ‘ਚੋਂ ਲੜਕੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ । ਇਸ ਸਬੰਧ ‘ਚ ਮ੍ਰਿਤਕ ਲੜਕੀ ਦੇ ਭਰਾ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਪਿਛਲੇ ਪੰਜ ਦਿਨਾਂ ਤੋਂ ਘਰੋਂ ਗਾਇਬ ਸੀ, ਜਿਸ ਦੀ ਸ਼ਿਕਾਇਤ ਬਰਨਾਲਾ ਦੇ ਸਿਟੀ ਪੁਲਿਸ ਸਟੇਸ਼ਨ ‘ਚ ਪਿਛਲੇ ਦਿਨੀਂ ਕੀਤੀ ਗਈ ਸੀ । ਉਸ ਨੇ ਦੱਸਿਆ ਕਿ ਜਿਸ ਲੜਕੇ ਦੇ ਘਰ ‘ਚ ਉਸ ਦੀ ਭੈਣ ਦੀ ਲਾਸ਼ ਮਿਲੀ ਹੈ, ਉਸ ਦਾ ਨਾਂਅ ਹਰਦੀਪ ਸਿੰਘ ਹੈ ।

ਪੁਲਿਸ ਵੱਲੋ ਮਾਮਲਾ ਦਰਜ, ਜਾਂਚ ਸ਼ੁਰੂ

ਹਰਦੀਪ ਸਿੰਘ ਦਾ ਪਿਛਲੇ 1-2 ਸਾਲ ਤੋਂ ਉਹਨਾਂ ਦੇ ਘਰ ਆਉਣਾ ਜਾਣਾ ਸੀ । ਉਹਨਾਂ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੀ ਭੈਣ ਦਾ ਕਤਲ ਹਰਦੀਪ ਸਿੰਘ ਨੇ ਹੀ ਕੀਤਾ ਹੈ । ਇਸ ਮਾਮਲੇ ‘ਚ ਜਾਣਕਾਰੀ ਦਿੰਦੇ ਹੋਏ ਬਰਨਾਲ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਗੁਰਬੀਰ ਸਿੰਘ ਨੇ ਦੱਸਿਆ ਕਿ ਲੜਕਾ ਵਿਆਹਿਆ ਹੋਇਆ ਸੀ ਅਤੇ ਲੜਕੀ ਅਣਵਿਆਹੀ ਸੀ ਪੁਲਿਸ ਗੈਰ ਸਮਾਜਿਕ ਸਬੰਧਾਂ ਦੀ ਵੀ ਤਫਤੀਸ਼ ਕਰ ਰਹੀ ਹੈ ਫਿਲਹਾਲ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।