Breaking News

ਸੜਕ ਹਦਸਿਆਂ ‘ਚ ਦੋ ਔਰਤਾਂ ਸਮੇਤ ਤਿੰਨ ਦੀ ਮੌਤ 

Dead, Women, Mishaps

ਰਾਜਪੁਰਾ (ਅਜਯ ਕਮਲ)।  ਸਥਾਨਕ ਇਲਾਕੇ ‘ਚ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ‘ਚ ਦੋ ਔਰਤਾਂ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਸਿਟੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਲਸ਼ਨ ਕੁਮਾਰ ਵਾਸੀ ਪਟਿਆਲਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਪਤਨੀ ਰੀਚਾ ਰਾਣੀ ਆਪਣੀ ਦੋਸਤ ਰਚਨਾ ਸ਼ਰਮਾ ਨਾਲ ਸਕੂਟਰੀ ‘ਤੇ ਸਵਾਰ ਹੋ ਕੇ ਲਿਬਰਟੀ ਚੌਕ ਰਾਜਪੁਰਾ ਕੋਲ ਜਾ ਰਹੀ ਸੀ ਤਾਂ ਅਚਾਨਕ ਇੱਕ ਨਾ ਮਲੂਮ ਕਾਰ ਡਰਾਇਵਰ ਨੇ ਉਨ੍ਹਾਂ ਦੀ ਸਕੂਟਰੀ ਵਿੱਚ ਬੜੀ ਲਾਪ੍ਰਵਾਹੀ ਦੇ ਨਾਲ ਟੱਕਰ ਮਾਰ ਦਿੱਤੀ । ਜਿਸ ਕਾਰਨ ਉਕਤ ਦੋਵਾਂ ਦੀ ਮੌਤ ਹੋ ਗਈ।

ਇਸੇ ਤਰ੍ਹਾਂ ਦੂਜਾ ਸੜਕ ਹਾਦਸਾ ਘਨੌਰ ਇਲਾਕੇ ਵਿੱਚ ਹੋਇਆ ਜਿਸ ਵਿੱਚ ਜਸਕਰਨਬੀਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ ਦਿਨੀਂ ਉਸ ਦੇ ਪਿਤਾ ਗੁਰਧਿਆਨ ਸਿੰਘ ਵਾਸੀ ਪਿੰਡ ਕਾਮੀ ਕਲਾਂ ਜੋ ਕਿ ਪਿੰਡ ਕਾਮੀ ਕਲਾਂ ਦੇ ਜਗਤ ਪੈਲਸ ਕੋਲ ਆਪਣੇ ਮੋਟਰ ਸਾਇਕਲ ‘ਤੇ ਜਾ ਰਹੇ ਸਨ ਤਾਂ ਇੱਕ ਨਾ ਮਾਲੂਮ ਗੱਡੀ ਦੇ ਡਰਾਇਵਰ ਨੇ ਉਨ੍ਹਾਂ ਦੇ ਮੋਟਰਸਾਇਕਲ ਵਿੱਚ ਫੇਟ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉੱਕਤ ਦੋਵਾਂ ਹਾਦਸਿਆਂ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top