ਗੰਗਾ ਦੇਵੀ ਨੂੰ ਮੁੱਕਿਆ ਡਿੱਗੂ-ਡਿੱਗੂੰ ਕਰਦੀ ਸਿਰ ਛੱਤ ਦਾ ਫ਼ਿਕਰ

0
323
Welfare Work Sachkahoon

ਡੇਰਾ ਸ਼ਰਧਾਲੂਆਂ ਇੱਕ ਦਿਨ ’ਚ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ

ਮਕਾਨ ਦੀ ਹਾਲਤ ਬਹੁਤ ਹੀ ਖ਼ਸਤਾ ਸੀ ਤੇ ਬਣਿਆ ਰਹਿੰਦਾ ਸੀ ਡਰ

ਮਨੋਜ, ਮਲੋਟ । ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ 135 ਮਾਨਵਤਾ ਭਲਾਈ ਕਾਰਜਾਂ ਵਿੱਚ ਦਿਨ ਰਾਤ ਜੁਟੀ ਹੋਈ ਹੈ ਜਿਸ ਨਾਲ ਲੋੜਵੰਦ ਪਰਿਵਾਰਾਂ ਦਾ ਭਲਾ ਰਿਹਾ ਹੈ। ਇਸੇ ਕੜੀ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਨੇ ਪਿੰਡ ਮਲੋਟ ਦੇ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ। ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਜ਼ਿੰਮੇਵਾਰ ਖੇਤਾ ਸਿੰਘ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਪਿੰਡ ਮਲੋਟ ’ਚ ਇੱਕ ਲੋੜਵੰਦ ਪਰਿਵਾਰ ਗੰਗਾ ਦੇਵੀ ਇੰਸਾਂ ਪਤਨੀ ਸਵ: ਨੇਤ ਰਾਮ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਮੀਂਹ ਦੇ ਦਿਨਾਂ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਜਿਸ ਨੂੰ ਦੇਖਦਿਆਂ ਸਾਧ-ਸੰਗਤ ਦੇ ਸਹਿਯੋਗ ਨਾਲ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਹੈ। ਜ਼ਿੰਮੇਵਾਰਾਂ ਨੇ ਦੱਸਿਆ ਕਿ ਸਾਧ-ਸੰਗਤ ਵਧ-ਚੜ੍ਹ ਕੇ ਮਾਨਵਤਾ ਭਲਾਈ ਕਾਰਜਾਂ ਵਿੱਚ ਸਹਿਯੋਗ ਦਿੰਦੀ ਰਹੇਗੀ।

ਉਨ੍ਹਾਂ ਦੱਸਿਆ ਕਿ ਇਸ ਸੇਵਾ ਵਿੱਚ ਪਿੰਡ ਮਲੋਟ ਤੋਂ ਮਿਸਤਰੀ ਦੇਵੀ ਲਾਲ ਇੰਸਾਂ, ਹੰਸ ਰਾਜ ਇੰਸਾਂ, ਰਣਜੀਤ ਰਾਮ ਇੰਸਾਂ, ਰਾਜਪਾਲ ਇੰਸਾਂ, ਰਾਜ ਕੁਮਾਰ ਇੰਸਾਂ, ਰੇਸ਼ਮ ਸਿੰਘ ਇੰਸਾਂ ਕਿੰਗਰਾ, ਗਮਦੂਰ ਸਿੰਘ ਇੰਸਾਂ ਅਬੁੱਲ ਖੁਰਾਣਾ, ਪ੍ਰੀਤਮ ਰਾਮ ਇੰਸਾਂ ਰਾਮ ਨਗਰ, ਗੁਰਮੇਲ ਸਿੰਘ ਇੰਸਾਂ ਕੁਰਾਈਵਾਲਾ, ਸੁਖਜਿੰਦਰ ਸਿੰਘ ਇੰਸਾਂ ਕੁਰਾਈਵਾਲਾ, ਮਨਪ੍ਰੀਤ ਮਨੀ ਇੰਸਾਂ ਖਾਨੇ ਕੀ ਢਾਬ, ਬਾਦਲ ਇੰਸਾਂ ਕੁਰਾਈਵਾਲਾ, ਕਰਨੈਲ ਸਿੰਘ ਇੰਸਾਂ ਕੁਰਾਈਵਾਲਾ, ਓਮ ਪ੍ਰਕਾਸ਼ ਇੰਸਾਂ ਜੰਡਵਾਲਾ, ਬਲਦੇਵ ਸਿੰਘ ਇੰਸਾਂ ਸ਼ੇਖੂ, ਤੋਂ ਇਲਾਵਾ ਪਿੰਡ ਮਲੋਟ, ਸ਼ੇਖੂ, ਜੰਡਵਾਲਾ ਚੜਤ ਸਿੰਘ, ਕੁਰਾਈਵਾਲਾ, ਰੱਥੜੀਆਂ, ਖਾਨੇ ਕੀ ਢਾਬ, ਈਨਾ ਖੇੜਾ, ਔਲਖ, ਝੌਰੜ, ਅਬੁੱਲ ਖੁਰਾਣਾ, ਘੁਮਿਆਰਾ, ਫਕਰਸਰ, ਧੌਲਾ ਕਿੰਗਰਾ ਅਤੇ ਰਾਮ ਨਗਰ ਦੀ ਸਾਧ-ਸੰਗਤ ਨੇ ਸਹਿਯੋਗ ਦਿੱਤਾ।

ਸਾਧ-ਸੰਗਤ ਦਾ ਉਪਰਾਲਾ ਸ਼ਲਾਘਾਯੋਗ : ਰਾਜ ਸਿੰਘ

ਪੁਰਾਣਾ ਪਿੰਡ ਮਲੋਟ ਦੀ ਸਰਪੰਚ ਸੰਦੀਪ ਕੌਰ ਦੇ ਪਤੀ ਰਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੁਆਰਾ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਹੈ ਉਹ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੀ ਹੋਈ ਹੈ ਅਤੇ ਉਹ ਵੀ ਸਾਧ-ਸੰਗਤ ਦਾ ਪੂਰਾ ਸਾਥ ਦੇਣਗੇ।

ਪੂਜਨੀਕ ਗੁਰੂ ਜੀ ਦਾ ਕੋਟਿਨ-ਕੋਟਿ ਧੰਨਵਾਦ : ਗੰਗਾ ਦੇਵੀ ਇੰਸਾਂ

ਗੰਗਾ ਦੇਵੀ ਇੰਸਾਂ ਨੇ ਕਿਹਾ ਕਿ ਉਹ ਪੂਜਨੀਕ ਗੁਰੂ ਜੀ ਦਾ ਕੋਟਿਨ-ਕੋਟਿ ਧੰਨਵਾਦ ਕਰਦੀ ਹੈ ਜਿੰਨਾਂ ਦੀ ਪ੍ਰੇਰਨਾ ਨਾਲ ਬਲਾਕ ਮਲੋਟ ਦੀ ਸਾਧ-ਸੰਗਤ ਨੇ ਉਸਨੂੰ ਮਕਾਨ ਬਣਾ ਕੇ ਦਿੱਤਾ। ਉਸਨੇ ਦੱਸਿਆ ਕਿ ਉਸਦਾ ਮਕਾਨ ਦੀ ਹਾਲਤ ਬਹੁਤ ਹੀ ਖਸਤਾ ਸੀ ਜਿਸ ਵਿੱਚ ਰਹਿਣਾ ਬਹੁਤ ਹੀ ਜਿਆਦਾ ਮੁਸ਼ਕਿਲ ਹੋ ਗਿਆ ਸੀ ਪਰੰਤੂ ਜਦੋਂ ਉਸਨੇ ਸਾਧ-ਸੰਗਤ ਨੂੰ ਮਕਾਨ ਬਣਾਉਣ ਲਈ ਅਪੀਲ ਕੀਤੀ ਤਾਂ ਉਨ੍ਹਾਂ ਨੇ ਇੱਕ ਦਿਨ ਵਿੱਚ ਹੀ ਮਕਾਨ ਬਣਾ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ