ਬਲਾਕ ਅੱਪਰਾ ਦੇ ਡੇਰਾ ਸ਼ਰਧਾਲੂਆਂ ਨੇ ਮਰੀਜ਼ਾਂ ਨੂੰ ਵੰਡੇ ਫ਼ਲ

ਸਤਿਗੁਰੂ ਅੱਗੇ ਕੀਤੀ ਅਰਦਾਸ ਕਿ ਹੇ ਮਾਲਿਕ ਇਹ ਮਰੀਜ ਜਲਦੀ ਹੀ ਤੰਦਰੁਸਤ ਹੋਣ

(ਮੁਨੀਸ਼ ਕੁਮਾਰ ਆਸ਼ੂ) ਅੱਪਰਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਜਾਰੀ ਹਨ। ਡੇਰਾ ਸ਼ਰਧਾਲੂਆਂ ਵਲੋਂ ਲੋੜਵੰਦਾਂ ਤੱਕ ਪਹੁੰਚ ਕੇ ਉਨ੍ਹਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸ ਦੇ ਮੱਦੇ ਨਜ਼ਰ ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਬਲਾਕ ਅੱਪਰਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੇ ਸਮੂਹ ਜ਼ਿੰਮੇਵਾਰਾਂ ਨੇ ਸਿਵਲ ਹਸਪਤਾਲ ਫਿਲੋਰ ਵਿਖੇ ਪਹੁੰਚ ਕੇ ਮਰੀਜਾਂ ਨੂੰ ਫਲ-ਫਰੂਟ ਵੰਡੇ। ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ 135 ਮਾਨਵਤਾ ਭਲਾਈ ਦੇ ਕਾਰਜਾਂ ’ਚ ਸ਼ਾਮਲ 132 ਵੇਂ ਕਾਰਜ ‘ਸ਼ੁੱਭਕਾਮਨਾਏਂ’ ਤਹਿਤ ਫਲ ਦੀਆਂ ਕਿੱਟਾਂ ਵੰਡਣ ਦੌਰਾਨ ਉਨ੍ਹਾਂ ਲਈ ਸਤਿਗੁਰੂ ਦਾਤਾ ਅੱਗੇ ਅਰਦਾਸ ਕੀਤੀ ਕਿ ਹੇ ਸਤਿਗੁਰੂ ਇਨ੍ਹਾਂ ਮਰੀਜਾਂ ਨੂੰ ਛੇਤੀ ਤੰਦਰੁਸਤ ਕਰਨਾ।

ਇਸ ਮੌਕੇ 40 ਦੇ ਕਰੀਬ ਫਰੂਟ ਦੀਆਂ ਕਿੱਟਾਂ ਵੰਡੀਆਂ ਗਈਆਂ। ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਸਾਰੇ ਡਾਕਟਰਾਂ, ਸਾਰੇ ਮਰੀਜਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਬਲਾਕ ਭੰਗੀਦਾਸ ਬਨਾਰਸੀ ਦਾਸ ਇੰਸਾਂ, ਵਿਜੇ ਇੰਸਾਂ ਦਿਆਲਪੁਰ, ਮਾਸਟਰ ਸੱਤਪਾਲ ਇੰਸਾਂ ਰਾਏਪੁਰ ਅਰਾਈਆਂ, ਰਾਮ ਆਸਰਾ ਰਾਏਪੁਰ ਅਰਾਈਆਂ, ਹਰਮੇਸ਼ ਇੰਸਾਂ ਸਮਰਾੜੀ, ਰਾਮ ਲੁਭਾਇਆ ਇੰਸਾਂ ਛੋਕਰਾਂ, ਗਗਨ ਇੰਸਾਂ ਫਗਵਾੜਾ, ਕਮਲਜੀਤ ਇੰਸਾਂ ਅੱਪਰਾ, ਸੰਦੀਪ ਇੰਸਾ ਅੱਪਰਾ, ਅਮਰੀਕ ਇੰਸਾਂ ਸੇਲਕੀਆਣਾ, ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ