ਹਾਂਸੀ ਬੁਟਾਨਾ ਨਹਿਰ ’ਚ ਫਸੀਆਂ 40 ਤੋਂ ਵੱਧ ਗਊਆਂ ਨੂੰ ਡੇਰਾ ਸ਼ਰਧਾਲੂਆਂ ਨੇ ਕੱਢਿਆ ਬਾਹਰ

Dera Sacha Sauda

ਕਈ ਦਿਨਾਂ ਤੋਂ ਭੁੱਖ ਨਾਲ ਤੜਫ ਰਹੇ ਸਨ ਪਸ਼ੂ  : 15 ਮੈਂਬਰ ਅਮਿਤ ਇੰਸਾਂ

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ ਹਾਂਸੀ ਬੁਟਾਨਾ ਨਹਿਰ ਵਿਚ 40 ਤੋਂ ਵੱਧ ਗਊਆਂ ਨੂੰ ਬਾਹਰ ਕੱਢਿਆ। ਇਸ ਮੌਕੇ ਬਲਾਕ ਸਮਾਣਾ ਦੇ 15 ਮੈਂਬਰ ਅਮਿਤ ਇੰਸਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈਣ ਕਾਰਨ ਹਾਂਸੀ ਭੁਟਾਨਾ ਨਹਿਰ ਜੋ ਸੁੱਕੀ ਸੀ ਜੋ ਮੀਂਂਹ ਦੇ ਪਾਣੀ ਨਾਲ ਭਰ ਗਈ ਸੀ ਤੇ ਕੁੱਝ ਵਿਅਕਤੀਆਂ ਵੱਲੋਂ ਜਾਣਕਾਰੀ ਮਿਲੀ ਸੀ ਕਿ 40 ਤੋਂ ਵੱਧ ਗਊਆਂ ਨਹਿਰ ’ਚ ਫਸੀਆਂ ਹੋਈਆਂ ਹਨ ਤੇ ਭੁੱਖ ਨਾਲ ਤੜਫ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ (Dera Sacha Sauda) ਦੇ ਸਮੂਹ ਸੇਵਾਦਾਰਾਂ ਵੱਲੋਂ ਅੱਜ ਹਾਂਸੀ ਬੁਟਾਨਾ ਨਹਿਰ ਵਿਖੇ ਪਹੁੰਚ ਗਏ ਤੇ ਨਜਦੀਕੀ ਲੋਕਾਂ ਦੀ ਮ4ਦਦ ਨਾਲ 40 ਤੋਂ ਵੱਧ ਗਊਆਂ ਨੂੰ ਬਾਹਰ ਕੱਢਿਆਂ ਗਿਆ।

ਇਹ ਵੀ ਪੜ੍ਹੋ : ‘ਗੁਰੂ’ ਮਿੱਠਾ, ਪਿਆਰਾ, ਸੁਖਦਾਇਕ ਤੇ ਦਿਲ ’ਚ ਠੰਢਕ ਪਾਉਣ ਵਾਲਾ ਪਰਮ ਪੂਜਨੀਕ ਸ਼ਬਦ ਹੈ

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਤੇ ਪਿਛਲੇ ਦਿਨੀਂ ਵੀ ਲੰਪੀ ਸਕਿਨ ਦੀ ਬਿਮਾਰੀ ਦੌਰਾਨ 1 ਹਜ਼ਾਰ ਤੋਂ ਵੱਧ ਗਊਆਂ ਤੇ ਗਊ ਧੰਨ ਤੇ ਫਿਟਕੜੀ ਦਾ ਛਿਡਕਾਊ ਕਰ ਇਲਾਜ ਕੀਤਾ ਗਿਆ ਸੀ।

ਸਮਾਣਾ : ਹਾਂਸੀ ਬੁਟਾਨਾ ਨਹਿਰ ਸੁੱਕੀ ਨਹਿਰ ਵਿਚ ਗਊਆਂ ਤੇ ਗਊ ਧੰਨ ਨੂੰ ਬਾਹਰ ਕੱਢਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤੇ ਹੋਰ। ਤਸਵੀਰ : ਸੁਨੀਲ ਚਾਵਲਾ

ਗਊ ਸੇਵਕਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਕੀਤੀ ਸ਼ਲ਼ਾਘਾ

ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਤੇ ਮਾਨਵਤਾ ਭਲਾਈ ਦੇ 142 ਕਾਰਜ ਕਰ ਰਹੀ ਹੈ। ਇਸ ਦੌਰਾਨ ਗਊ ਸੇਵਕਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸੇਵਾ ਕਾਬਿਲੇ ਤਾਰਿਫ ਹੈ ਜੋ ਨਾ ਦਿਨ ਦੇਖਦੇ ਹਨ ਨਾ ਹੀ ਰਾਤ ਬਸ ਮਾਨਵਤਾ ਭਲਾਈ ਦੇ ਕਾਰਜ ਵਿਚ ਲੱਗੇ ਰਹਿੰਦੇ ਹਨ। ਇਸ ਮੌਕੇ ਗੁਰਮੇਲ ਸਿੰਘ ਇੰਸਾਂ, ਸੁਰਿੰਦਰ ਇੰਸਾਂ ਨਵਾਂ ਗਓ, ਜਗਤਾਰ ਰਾਮ ਗਾਜੀਸਲਾਰ, ਡਾ. ਮਨਦੀਪ ਕਰਹਾਲੀ ਸਾਹਿਬ, ਸ਼ੈਰੂ ਕਰਹਾਲੀ ਸਾਹਿਬ, ਹਰਚੰਦ ਕਰਹਾਲੀ ਸਾਹਿਬ, ਚਾਨਣ ਸਿੰਘ ਬੀਬੀਪੁਰ ਤੋਂ ਇਲਾਵਾ ਇਲਾਕੇ ਦੇ ਕਈ ਗਊ ਸੇਵਕ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ