ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਪਰਿਵਾਰ ਨਾਲ ਮਿਲਾਇਆ

Mentally Ill Woman Reunites With Family

(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਬੀਤੇ ਦਿਨ ਦਿੜ੍ਹਬਾ ਦੇ ਬਾਜ਼ਾਰ ਅੰਦਰ ਬਰਸਾਤ ਦੇ ਪਾਣੀ ਵਿੱਚ ਨਹਾ ਰਹੀ ਇੱਕ ਮਾਨਸਿਕ ਰੋਗੀ ਭੈਣ, ਜਿਸ ਨੂੰ ਕਿ ਲੋਕ ਖੜ੍ਹ-ਖੜ੍ਹ ਦੇਖ ਰਹੇ ਸਨ, ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸੰਭਾਲ ਕਰਕੇ ਸੋਸ਼ਲ ਮੀਡੀਆ ਰਾਹੀਂ ਪਰਿਵਾਰ ਤੱਕ ਸੁਨੇਹਾ ਭੇਜਕੇ ਪਰਿਵਾਰ ਨੂੰ ਸੌਂਪਿਆ। ਜਾਣਕਾਰੀ ਅਨੁਸਾਰ ਬੀਤੇ ਦਿਨ ਦਿੜ੍ਹਬਾ ਦੇ ਬਾਜ਼ਾਰ ਅੰਦਰ ਇੱਕ ਮਾਨਸਿਕ ਪ੍ਰੇਸ਼ਾਨ ਔਰਤ ਬਰਸਾਤ ਦੇ ਪਾਣੀ ਵਿੱਚ ਨਹਾ ਰਹੀ ਸੀ ਤੇ ਲੋਕ ਖੜ੍ਹ-ਖੜ੍ਹ ਕੇ ਤੱਕ ਰਹੇ ਸਨ। ਸੜਕ ’ਤੇ ਆਉਣ-ਜਾਣ ਵਾਲੇ ਵਹੀਕਲ ਉਸ ਨੂੰ ਬਚਾ ਕੇ ਬੜੀ ਮੁਸ਼ਕਲ ਨਾਲ ਲੰਘ ਰਹੇ ਸਨ। ਕਿਸੇ ਦੀ ਵੀ ਹਿੰਮਤ ਨਹੀਂ ਪਈ ਕਿ ਉਸ ਭੈਣ ਨੂੰ ਇੱਕ ਪਾਸੇ ਲਿਆ ਕੇ ਬਿਠਾ ਲਵੇ। (Mentally Ill Woman)

ਜ਼ਿੰਮੇਵਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਕੀਤੀ ਪਹੁੰਚ

ਸਤਪਾਲ ਟੋਨੀ ਨੇ ਇਸ ਦੀ ਸੂਚਨਾ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰਾਂ ਨੂੰ ਦੇ ਦਿੱਤੀ 25 ਮੈਂਬਰ ਪ੍ਰੇਮ ਸਿੰਘ ਇੰਸਾਂ ਦੀ ਅਗਵਾਈ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ ਮੈਂਬਰ ਅਤੇ ਸੁਜਾਨ ਭੈਣਾਂ ਮਨਜੀਤ ਕੌਰ ਇੰਸਾਂ, ਚੰਚਲ ਇੰਸਾਂ, ਸੁਨੀਤਾ ਇੰਸਾਂ, ਜੋਤੀ ਇੰਸਾਂ ਅਤੇ ਸ਼ਿੰਦਰ ਕੌਰ ਇੰਸਾਂ ਨੇ ਇਸ ਭੈਣ ਨੂੰ ਆਪਣੇ ਨਾਲ ਲਿਜਾ ਕੇ ਉਸਦੇ ਕੱਪੜੇ ਬਦਲ ਕੇ ਅਤੇ ਖਾਣਾ ਖੁਆ ਉਸ ਦੀ ਸਾਂਭ-ਸੰਭਾਲ ਕੀਤੀ। ਇਹ ਭੈਣ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰੱਥ ਸੀ, ਜਿਸ ’ਤੇ ਜ਼ਿੰਮੇਵਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਸੁਨੇਹਾ ਛੱਡ ਕੇ ਉਸ ਦੇ ਪਰਿਵਾਰ ਤੱਕ ਪਹੁੰਚ ਕੀਤੀ, ਜਿਸ ਨਾਲ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਅਤੇ ਧੀ ਪਰਵਿੰਦਰ ਕੌਰ ਲੈਣ ਲਈ ਪਹੁੰਚੇ।

ਪਰਿਵਾਰ ਵੱਲੋਂ ਸਾਧ-ਸੰਗਤ ਦਾ ਧੰਨਵਾਦ ਕੀਤਾ

ਉਨ੍ਹਾਂ ਦੱਸਿਆ ਕਿ ਉਹ ਪਿੰਡ ਦੁਗਾਲ (ਜ਼ਿਲ੍ਹਾ ਪਟਿਆਲਾ) ਦੇ ਵਸਨੀਕ ਹਨ। ਉਨ੍ਹਾਂ ਦੀ ਮਾਤਾ ਪਰਮਜੀਤ ਕੌਰ ਮਾਨਸਿਕ ਤੌਰ ’ਤੇ ਬਿਮਾਰ ਹੈ ਤੇ ਉਹ ਸਵੇਰੇ ਘਰੋਂ ਚਲੇ ਗਏ ਸਨ। ਉਹ ਉਦੋਂ ਤੋਂ ਹੀ ਉਨ੍ਹਾਂ ਦੀ ਭਾਲ ਲੱਗੇ ਹੋਏ ਸਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਤਾਂ ਉਹ ਹੁਣ ਲੈਣ ਲਈ ਪਹੁੰਚੇ ਹਨ। ਡੇਰਾ ਸੱਚਾ ਸੌਦਾ ਦੀ ਸੰਗਤ ਨੇ ਉਨ੍ਹਾਂ ਦੇ ਸਪੁਰਦ ਕਰ ਦਿੱਤਾ। ਪਰਿਵਾਰ ਵੱਲੋਂ ਸਾਧ-ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ 25 ਮੈਂਬਰ ਪ੍ਰੇਮ ਸਿੰਘ ਇੰਸਾਂ ਨੇ ਦੱਸਿਆ ਕਿ ਇਹ ਮਾਨਵਤਾ ਭਲਾਈ ਦੇ ਕਾਰਜਾਂ ਦੀ ਸਿੱਖਿਆ ਉਨ੍ਹਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਹੈ, ਜੋ ਕਿ ਅੱਜ ਇੱਕ ਪਰਿਵਾਰ ਤੋਂ ਵਿੱਛੜੀ ਭੈਣ ਨੂੰ ਪਰਿਵਾਰ ਨਾਲ ਮਿਲਾਉਣ ਵਿੱਚ ਸਫਲ ਸਿੱਧ ਹੋਈ ਹੈ।

ਇਹ ਵੀ ਪੜ੍ਹੋ : ਜ਼ਰੂਰਤਮੰਦ ਪਰਿਵਾਰ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ

ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਵੀ 24 ਮਾਨਸਿਕ ਰੋਗੀ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਚੁੱਕੇ ਹਾਂ, ਜਿਨ੍ਹਾਂ ਵਿੱਚ ਕਈ ਵਿਅਕਤੀ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਦੇ ਵੀ ਸਨ। ਇਸ ਮੌਕੇ ਪੱਤਰਕਾਰ ਅਤੇ ਸਮਾਜ ਸੇਵਕ ਰਣਜੀਤ ਸਿੰਘ ਸ਼ੀਤਲ, ਸੁਖਵਿੰਦਰ ਵਿਰਕ, ਆਮ ਆਦਮੀ ਪਾਰਟੀ ਦੇ ਆਗੂ ਸਿਮਰਨ ਸਿੰਘ, 15 ਮੈਂਬਰ ਮਲਕੀਤ ਸਿੰਘ ਇੰਸਾਂ, ਬਿੰਦਰ ਸਿੰਘ ਇੰਸਾਂ, ਗੁਰਪ੍ਰੀਤ ਸਿੰਘ, ਸਤਪਾਲ ਟੋਨੀ ਇੰਸਾਂ ਅਤੇ ਬਲਾਕ ਭੰਗੀਦਾਸ ਕਰਨੈਲ ਸਿੰਘ ਇੰਸਾਂ ਆਦਿ ਸੇਵਾਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ