ਦੇਸ਼

ਮਕਾਨ ਡਿੱਗਣ ਨਾਲ ਪਿਤਾ-ਪੁੱਤਰੀ ਦੀ ਮੌਤ, ਪੁੱਤਰ ਜਖਮੀ

Death, Father, Daughter, Son, House

ਸਾਸਾਰਾਮ, ਏਜੰਸੀ।

ਬਿਹਾਰ ‘ਚ ਰੋਹਤਾਸ ਜਿਲ੍ਹੇ ਦੇ ਕਾਰਗਹਰ ਥਾਣਾ ਖੇਤਰ ਦੇ ਰੂਪੇਠਾ ਪਿੰਡ ‘ਚ ਅੱਜ ਸਵੇਰੇ ਮਿੱਟੀ ਦਾ ਮਕਾਨ ਡਿੱਗ ਜਾਣ ਨਾਲ ਪਿਤਾ-ਪੁੱਤਰੀ ਦੀ ਮੌਤ ਹੋ ਗਈ ਜਦੋਂ ਕਿ ਪੁੱਤਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਜਿਲ੍ਹੇ ਦੇ ਰੁਪੇਠਾ ਪਿੰਡ ਨਿਵਾਸੀ ਸ਼ਿਵ ਕੁਮਾਰ ਵਿੰਦ ਪਰਿਵਾਰ ਨਾਲ ਘਰ ‘ਚ ਸੋ ਰਹੇ ਸਨ ਤਾਂ ਮਿੱਟੀ ਨਾਲ ਬਣਿਆ ਮਕਾਨ ਡਿੱਗ ਗਿਆ। ਇਸ ਦੁਰਘਟਨਾ ‘ਚ ਸ਼ਿਵ ਕੁਮਾਰ ਵਿੰਦ (35) ਅਤੇ ਪੁੱਤਰੀ ਸੋਨੀ ਕੁਮਾਰੀ (10) ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਪੁੱਤਰ ਮੱਟੂ ਕੁਮਾਰ (13) ਗੰਭੀਰ ਰੂਪ ‘ਚ ਜਖਮੀ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਜਖਮੀ ਸਾਸਾਰਾਮ ਸਦਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੇਹਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top