ਸਿੰਘੂ ਬਾਰਡਰ ਤੋਂ ਪਰਤੇ ਪਿੰਡ ਸ਼ੇਖਪੁਰਾ ਦੇ ਪੰਚ ਸੁਖਦੇਵ ਸਿੰਘ ਦੀ ਮੌਤ

0

ਸਿੰਘੂ ਬਾਰਡਰ ਤੋਂ ਪਰਤੇ ਪਿੰਡ ਸ਼ੇਖਪੁਰਾ ਦੇ ਪੰਚ ਸੁਖਦੇਵ ਸਿੰਘ ਦੀ ਮੌਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਿੰਘੂ ਬਾਰਡਰ ਕਿਸਾਨ ਧਰਨੇ ਤੋਂ ਪਰਤੇ ਪਿੰਡ ਸ਼ੇਖਪੁਰਾ ਦੇ ਪੰਚ ਸੁਖਦੇਵ ਸਿੰਘ ਦੀ ਮੌਤ ਹੋ ਗਈ। ਸਥਾਨਕ ਪ੍ਰੋਫੈਸਰ ਇਨਕਲੇਵ ਦੇ ਰਹਿਣ ਵਾਲੇ ਸੁਖਦੇਵ ਸਿੰਘ ਪਿੰਡ ਸ਼ੇਖਪੁਰਾ ਦੇ ਪੰਚ ਸਨ ਅਤੇ ਕੁਝ ਦਿਨ ਪਹਿਲਾਂ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣ ਸਿੰਘੂ ਬਾਰਡਰ ਗਏ ਸਨ। ਉੱਥੋਂ ਵਾਪਿਸ ਆਉਣ ਉਪਰੰਤ ਉਹਨਾਂ ਨੂੰ ਬੁਖਾਰ ਮਹਿਸੂਸ ਹੋਇਆ ਅਤੇ ਜਦੋਂ ਉਹ ਠੀਕ ਨਾ ਹੋਏ ਤੇ ਸਾਹ ਲੈਣ ਵਿੱਚ ਤਕਲੀਫ਼ ਹੋਈ ਤਾਂ ਉਹਨਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ

ਜਿੱਥੇ ਉਹਨਾਂ ਦੀ ਬੀਤੇ ਦਿਨੀਂ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬੀਰ ਜੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਹ ਆਪਣੇ ਪਿੱਛੇ ਪਤਨੀ ਤੇਜ ਕੌਰ ਅਤੇ 2 ਪੁੱਤਰਾਂ ਸਰਬਜੀਤ ਸਿੰਘ, ਜਗਮੀਤ ਸਿੰਘ ਸਮੇਤ ਧੀ ਜਸਵਿੰਦਰ ਕੌਰ ਨੂੰ ਛੱਡ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.