ਸੰਪਾਦਕੀ

ਗਲਤ ਨਹੀਂ ਹੈ ਮੌਤ ਦੀ ਸਜ਼ਾ

Death, Sentence, Wrong

ਪਿਛਲੇ ਕਈ ਸਾਲਾਂ ਤੋਂ ਦੇਸ਼ ਹੀ ਨਹੀਂ ਦੁਨੀਆਂ ਵਿਚ ਵੀ ਮੌਤ ਦੀ ਸਜ਼ਾ ਨੂੰ ਜਾਰੀ ਰੱਖਣ ਅਤੇ ਸਮਾਪਤ ਕਰਨ ਸਬੰਧੀ ਜ਼ਬਰਦਸਤ ਬਹਿਸ ਛਿੜੀ ਹੋਈ ਹੈ ਕਈ ਦੇਸ਼ਾਂ ਨੇ ਮੌਤ ਦੀ ਸਜ਼ਾ ਨੂੰ ਬਦਲਦੇ ਸਮਾਜ ਵਿਚ ਗਲਤ ਦੱਸਦੇ ਹੋਏ ਇਸਨੂੰ ਸਮਾਪਤ ਕਰਨ ਦਾ ਫੈਸਲਾ ਵੀ ਲਿਆ ਹੈ ਇੱਕ ਅੰਕੜੇ ਅਨੁਸਾਰ, ਦੁਨੀਆਂ ਵਿਚ 1997 ਵਿਚ 64 ਦੇਸ਼ਾਂ ਨੇ ਫਾਂਸੀ ਦੀ ਸਜ਼ਾ ਨੂੰ ਖ਼ਤਮ ਕਰ ਦਿੱਤਾ ਭਾਰਤ ਵਿਚ ਵੀ ਲੰਮੇ ਸਮੇਂ ਤੋਂ ਫਾਂਸੀ ਦੀ ਸਜ਼ਾ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਸਮੇਂ-ਸਮੇਂ ‘ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਇਹ ਵਿਸ਼ਾ ਭਖ਼ ਜਾਂਦਾ ਹੈ ਦੇਸ਼ ਵਿਚ ਫਾਂਸੀ ਦੀ ਸਜ਼ਾ ਨੂੰ ਲੈ ਕੇ ਦੋ ਰਾਇ ਨਜ਼ਰ ਆਉਂਦੀ ਹੈ ਇੱਕ ਤਬਕਾ, ਜੋ ਫਾਂਸੀ ਦੀ ਸਜ਼ਾ ਦੇ ਵਿਰੋਧ ਵਿਚ ਹੈ ਅਤੇ ਜਿਸਦਾ ਮੰਨਣਾ ਹੈ ਕਿ ਕਿਸੇ ਵੀ ਅਪਰਾਧ ਵਿਚ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਇਹ ਜੀਵਨ ਦੇ ਅਧਿਕਾਰ ਦਾ ਘਾਣ ਹੈ ਅੱਜ ਜਦੋਂ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਫਾਂਸੀ ਦੀ ਸਜ਼ਾ ਨੂੰ ਖ਼ਤਮ ਕਰਨ ਦੀ ਪਹਿਲ ਹੋ ਰਹੀ ਹੈ ਤਾਂ ਕੀ ਭਾਰਤ ਵਰਗੇ ਸ਼ਾਂਤੀ-ਪਸੰਦ ਦੇਸ਼ ਨੂੰ ਵੀ ਇਸ ਦਿਸ਼ਾ ਵਿਚ ਸਕਾਰਾਤਮਕ ਪਹਿਲ ਕਰਕੇ ਫਾਂਸੀ ਦੀ ਸਜ਼ਾ ਨੂੰ ਸਮਾਪਤ ਨਹੀਂ ਕਰਨਾ ਚਾਹੀਦਾ? ਭਾਰਤ ਵਰਗੇ ਅਹਿੰਸਾਵਾਦੀ ਦੇਸ਼ ਵਿਚ ਕਿਸੇ ਦੀ ਜਾਨ ਲੈਣ ਦੀ ਸਜ਼ਾ ਵਾਲਾ ਕਾਨੂੰਨ ਕਦੇ ਵੀ ਸਹੀ ਨਹੀਂ ਕਿਹਾ ਜਾ ਸਕਦਾ ਮਨੁੱਖੀ ਅਧਿਕਾਰਾਂ ਅਤੇ ਜੀਵਨ ਦੇ ਅਧਿਕਾਰ ਦੇ ਇਸ ਯੁੱਗ ਵਿਚ ਮੱਧਕਾਲੀ ਯੁੱਗ ਦੀ ਸਜ਼ਾ ਦੀ ਤਜ਼ਵੀਜ ਇੱਕ ਪੁਰਾਤਨ-ਪੰਥੀ ਸਮਾਜ ਦੀ ਸੋਚ ਦਾ ਪ੍ਰਤੀਕ ਹੈ ਸਾਡਾ ਮਕਸਦ ਅਪਰਾਧੀ ਨੂੰ ਖ਼ਤਮ ਕਰਨਾ ਨਹੀਂ ਸਗੋਂ ਉਸਨੂੰ ਸੁਧਾਰਨਾ ਹੋਣਾ ਚਾਹੀਦਾ ਹੈ ਫਾਂਸੀ ਦੀ ਸਜ਼ਾ ਸਹੀ ਹੈ ਜਾਂ ਗਲਤ, ਇਸ ਫੈਸਲੇ ‘ਤੇ ਪਹੁੰਚਣ ਲਈ ਸਾਨੂੰ ਇਸਦੇ ਪੱਖ ਵਿਚ ਭੁਗਤਣ ਵਾਲਿਆਂ ਦੀ ਰਾਇ ਵੀ ਜਾਣਨੀ ਹੋਵੇਗੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਦੁਨੀਆਂ ਦੇ ਜਿਨ੍ਹਾਂ ਦੇਸ਼ਾਂ ਵਿਚ ਫਾਂਸੀ ਦੀ ਸਜ਼ਾ ਨੂੰ ਸਮਾਪਤ ਕੀਤਾ ਗਿਆ ਹੈ ਉਨ੍ਹਾਂ ਦੇਸ਼ਾਂ ਦੀ ਤੁਲਨਾ ਭਾਰਤ ਨਾਲ ਕਰਨਾ ਠੀਕ ਨਹੀਂ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਹੋਣ ਵਾਲੇ ਅਪਰਾਧਾਂ ਦੇ ਮੁਹਾਂਦਰੇ ਵਿਚ ਵਿਆਪਕ ਫਰਕ ਹੈ ਯਕੀਨਨ ਹੀ ਭਾਰਤ ਸ਼ਾਂਤੀ ਅਤੇ ਅਹਿੰਸਾ ਦਾ ਹਿਮਾਇਤੀ ਦੇਸ਼ ਹੈ ਅਤੇ ਇਸ ਕਾਰਨ ਉਹ ਜੀਵ ਹੱਤਿਆ ਦਾ ਵਿਰੋਧ ਵੀ ਕਰਦਾ ਹੈ ਪਰ ਜੇਕਰ ਕੋਈ ਜੀਵ ਦੂਸਰਿਆਂ ਦੇ ਜੀਵਨ ਲਈ ਖ਼ਤਰਾ ਬਣਨ ਲੱਗੇ ਤਾਂ ਉਸਨੂੰ ਮਾਰਨਾ ਕਿਵੇਂ ਗਲਤ ਹੋ ਸਕਦਾ ਹੈ? ਫਾਂਸੀ ਦੀ ਸਜ਼ਾ ਨੂੰ ਕਿਸੇ ਦੇ ਜੀਵਨ ਦੇ ਅਧਿਕਾਰ ਨਾਲ ਜੋੜ ਕੇ ਗਲਤ ਕਰਾਰ ਦੇਣ ਅਤੇ ਕਰੂਰ ਅਪਰਾਧੀ ਦੇ ਪੱਖ ਵਿਚ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਤੋਂ ਪਹਿਲਾਂ ਸੋਚਣਾ ਹੋਵੇਗਾ ਕਿ ਕਿਸੇ ਵੀ ਇਨਸਾਨ ਨੂੰ ਕਿਸੇ ਦੂਸਰੇ ਇਨਸਾਨ ਦੇ ਜੀਵਨ ਨਾਲ ਖਿਲਵਾੜ ਕਰਨ ਅਤੇ ਜਾਨ ਲੈਣ ਦਾ ਕੋਈ ਹੱਕ ਨਹੀਂ ਹੈ ਇੱਕ ਸੱਭਿਆ ਸਮਾਜ ਵਿਚ ਜੇਕਰ ਅਜਿਹੇ ਘੋਰ ਅਪਰਾਧਾਂ ਲਈ ਸਖ਼ਤ ਸਜ਼ਾ ਦੀ ਤਜ਼ਵੀਜ ਨਹੀਂ ਹੋਵੇਗੀ ਤਾਂ ਅਪਰਾਧੀ ਯਕੀਨਨ ਹੀ ਸਮਾਜ ਦੀ ਸ਼ਰਾਫ਼ਤ ਦਾ ਫਾਇਦਾ ਚੁੱਕ ਕੇ ਗਲਤ ਕੰਮਾਂ ਨੂੰ ਅੰਜ਼ਾਮ ਦਿੰਦਾ ਰਹੇਗਾ ਫਾਂਸੀ ਦੀ ਸਜ਼ਾ ਪੀੜਤ ਨੂੰ ਨਿਆਂ ਦੇਣ ਤੋਂ ਇਲਾਵਾ ਮਨੁੱਖਤਾ ਦੀ ਰੱਖਿਆ ਲਈ ਵੀ ਜ਼ਰੂਰੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top