ਮੌਤਾਂ ਨੇ ਤੋੜੇ ਪਿਛਲੇ ਸਾਰੇ ਰਿਕਾਰਡ 24 ਘੰਟੇ ‘ਚ 56 ਮੌਤਾਂ, ਕੁਲ ਮੌਤਾਂ 1400 ਪਾਰ

0
Corona

ਲੁਧਿਆਣਾ ਵਿਖੇ ਮੌਤਾਂ 400 ਦੇ ਨੇੜੇ, ਰੋਜ਼ਾਨਾ ਵੱਡੀ ਗਿਣਤੀ ‘ਚ ਹੋ ਰਹੀਆ ਹਨ ਮੌਤਾਂ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਮੌਤਾਂ ਦੇ ਸਾਰੇ ਰਿਕਾਰਡ ਹੀ ਟੁੱਟਦੇ ਨਜ਼ਰ ਆ ਰਹੇ ਹਨ। ਇਸ ਦੇ ਕਾਰਨਾਂ ਸਬੰਧੀ ਕੋਈ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ ਪਰ ਲਗਾਤਾਰ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਸੂਬੇ ਵਿੱਚ ਇੱਕ ਵਾਰ ਫਿਰ ਰਿਕਾਰਡ ਮੌਤਾਂ ਹੋਈਆਂ ਹਨ। ਬੀਤੇ 24 ਘੰਟਿਆ ਦੌਰਾਨ 56 ਮੌਤਾਂ ਹੋਈਆ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਮੌਤਾਂ ਦਾ ਕੁੱਲ ਅੰਕੜਾ 1400 ਨੂੰ ਪਾਰ ਕਰਕੇ 1404 ਤੱਕ ਪੁੱਜ ਗਿਆ ਹੈ। ਉੱਤਰੀ ਭਾਰਤ ਵਿੱਚ ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਰਿਕਾਰਡ ਮੌਤਾਂ ਹੋ ਰਹੀਆ ਹਨ। ਐਤਵਾਰ ਨੂੰ ਹੋਈ 56 ਮੌਤਾਂ ਵਿੱਚ ਲੁਧਿਆਣਾ ਵਿਖੇ 15, ਪਟਿਆਲਾ ਵਿਖੇ 8, ਬਠਿੰਡਾ ਵਿਖੇ 4, ਫਤਿਹਗੜ ਸਾਹਿਬ ਵਿਖੇ 2, ਫਿਰੋਜ਼ਪੁਰ ਵਿਖੇ 1, ਹੁਸ਼ਿਆਰਪੁਰ ਵਿਖੇ 2, ਜਲੰਧਰ ਵਿਵੇ 7, ਕਪੂਰਥਲਾ ਤੋਂ ਵਿਖੇ 4, ਮੋਗਾ ਵਿਖੇ 1, ਮੁਹਾਲੀ ਵਿਖੇ 1, ਮੁਕਤਸਰ ਤੋਂ 1, ਪਠਾਨਕੋਟ ਤੋਂ 1 ਅਤੇ ਸੰਗਰੂਰ ਤੋਂ 5 ਸ਼ਾਮਲ ਹਨ।

ਠੀਕ ਹੋਣ ਵਾਲੇ 1656 ਮਰੀਜ਼ਾਂ ਵਿੱਚ ਲੁਧਿਆਣਾ ਤੋਂ 350, ਜਲੰਧਰ ਤੋਂ 297, ਪਟਿਆਲਾ ਤੋਂ 206, ਅੰਮ੍ਰਿਤਸਰ ਤੋਂ 78, ਮੁਹਾਲੀ ਤੋਂ 104, ਸੰਗਰੂਰ ਤੋਂ 66, ਗੁਰਦਾਸਪੁਰ ਤੋਂ 35, ਫਿਰੋਜਪੁਰ ਤੋਂ 167, ਮੋਗਾ ਤੋਂ 105, ਹੁਸ਼ਿਆਰਪੁਰ ਤੋਂ 42, ਪਠਾਨਕੋਟ ਤੋਂ 26, ਬਰਨਾਲਾ ਤੋਂ 49, ਫਤਹਿਗੜ੍ਹ ਸਾਹਿਬ ਤੋਂ 8, ਕਪੂਰਥਲਾ ਤੋਂ 19, ਫਰੀਦਕੋਟ ਤੋਂ 9, ਤਰਨਤਾਰਨ ਤੋਂ 18, ਰੋਪੜ ਤੋਂ 35, ਫਾਜਿਲਕਾ ਤੋਂ 2, ਐਸਬੀਐਸ ਨਗਰ ਤੋਂ 13, ਮੁਕਤਸਰ ਤੋਂ 26 ਅਤੇ ਮਾਨਸਾ ਤੋਂ 1 ਸ਼ਾਮਲ ਹੈ।

ਇਸ ਦੇ ਨਾਲ ਹੀ ਨਵੇਂ ਆਏ 1689 ਮਰੀਜ਼ਾਂ ਵਿੱਚ ਲੁਧਿਆਣਾ ਤਸਂ 273, ਜਲੰਧਰ ਤੋਂ 150, ਪਟਿਆਲਾ ਤੋਂ 188, ਅੰਮ੍ਰਿਤਸਰ ਤੋਂ 111, ਮੁਹਾਲੀ ਤੋਂ 148, ਸੰਗਰੂਰ ਤੋਂ 58, ਬਠਿੰਡਾ ਤੋਂ 60, ਗੁਰਦਾਸਪੁਰ ਤੋਂ 136, ਫਿਰੋਜ਼ਪੁਰ ਤੋਂ 57, ਮੋਗਾ ਤੋਂ 38, ਹੁਸ਼ਿਆਰਪੁਰ ਤੋਂ 44, ਪਠਾਨਕੋਟ ਤੋਂ 55, ਬਰਨਾਲਾ ਤੋਂ 34, ਫਤਹਿਗੜ੍ਹ ਸਾਹਿਬ ਤੋਂ 10, ਕਪੂਰਥਲਾ ਤੋਂ 65, ਫਰੀਦਕੋਟ ਤੋਂ 74, ਤਰਨਤਾਰਨ ਤੋਂ 6, ਰੋਪੜ ਤੋਂ 33, ਫਾਜਿਲਕਾ ਤੋਂ 68, ਐਸਬੀਐਸ ਨਗਰ ਤੋਂ 10, ਮੁਕਤਸਰ ਤੋਂ 56 ਅਤੇ ਮਾਨਸਾ ਤੋਂ 15 ਸ਼ਾਮਲ ਹਨ।

Corona

ਹੁਣ ਪੰਜਾਬ ਵਿੱਚ 52526 ਕੁੱਲ ਕੋਰੋਨਾ ਪੀੜਤ ਹੋ ਗਏ ਹਨ, ਇਨਾਂ ਵਿੱਚੋਂ 35747 ਠੀਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਗਏ ਹਨ ਤਾਂ ਕੋਰੋਨਾ ਦੀ ਜੰਗ ਵਿੱਚ 1404 ਮੌਤਾਂ ਹੋ ਗਈਆਂ ਹਨ। ਹੁਣ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਇਕਾਂਤਵਾਸ ਵਿੱਚ 15375 ਐਕਟਿਵ ਕੇਸ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.