ਪੰਜਾਬ

ਪਤੀ ਵੱਲੋਂ ਚਲਾਈ ਗੋਲੀ ਨਾਲ ਪਤਨੀ ਸਮੇਤ ਉਸ ਦੇ ਬੱਚੇ ਦੀ ਮੌਤ

ਮਾਨਸਾÍ
ਇੱਥੋਂ ਨੇੜਲੇ ਪਿੰਡ ਖਿਆਲਾ ਕਲਾਂ ਵਿਖੇ ਇੱਕ ਵਿਅਕਤੀ ਵੱਲੋਂ ਚਲਾਈ ਗੋਲੀ ਨਾਲ ਉਸ ਦੀ ਪਤਨੀ ਤੇ 11 ਮਹੀਨਿਆਂ ਦੇ ਮੁੰਡੇ ਦੀ ਮੌਤ ਹੋ ਗਈ ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਉਕਤ ਵਿਅਕਤੀ ਨੇ ਖੁਦ ਨੂੰ ਵੀ ਗੋਲੀ ਮਾਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਇਲਾਜ ਲਈ ਜ਼ਖਮੀ ਹਾਲਤ ‘ਚ ਲੁਧਿਆਣਾ ਰੈਫਰ ਕੀਤਾ ਗਿਆ ਹੈ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਮਗਰੋਂ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਵੇਰ ਵੇਲੇ ਵਾਪਰੀ ਇਸ ਘਟਨਾ ਕਾਰਨ ਪਿੰਡ ‘ਚ ਮਾਤਮ ਛਾ ਗਿਆ। ਹਾਸਲ ਹੋਏ ਵੇਰਵਿਆਂ ਮੁਤਾਬਿਕ ਪਿੰਡ ਖਿਆਲਾ ਕਲਾਂ ਦੇ ਜਗਬੀਰ ਸਿੰਘ (45) ਦੀ ਮਾਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਹੈ ਅੱਜ ਸਵੇਰ ਵੇਲੇ ਉਸਨੇ ਆਪਣੇ ਪਿਸਤੌਲ ਨਾਲ ਆਪਣੀ ਪਤਨੀ ਗੁਰਪ੍ਰੀਤ ਕੌਰ ਨੂੰ ਗੋਲੀ ਮਾਰ ਦਿੱਤੀ ਤੇ ਕੋਲ ਬੈਠੇ 11 ਮਹੀਨਿਆਂ ਦੇ ਉਸਦੇ ਪੁੱਤਰ ਹੈਰੀ ਨੂੰ ਵੀ ਇਸ ਦੇ ਛਰ੍ਹੇ ਲੱਗੇ। ਇਸ ਮਗਰੋਂ ਜਗਬੀਰ ਸਿੰਘ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਿੰਡ ਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਗੋਲੀ ਚੱਲਣ ਦਾ ਰੌਲਾ ਸੁਣਕੇ ਜਦੋਂ ਉਹ ਪਹੁੰਚੇ ਤਾਂ ਜਗਬੀਰ ਸਿੰਘ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਜਦੋਂਕਿ ਜਗਬੀਰ ਸਿੰਘ ਤੇ ਉਸਦੇ ਪੁੱਤਰ ਹੈਰੀ ਨੂੰ ਮਾਨਸਾ ਹਸਪਤਾਲ ਲਿਜਾਇਆ ਗਿਆ। ਜਿੱਥੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ। ਲੁਧਿਆਣਾ ਹਸਪਤਾਲ ‘ਚ ਪਹੁੰਚਦਿਆਂ ਹੀ ਬੱਚੇ ਹੈਰੀ ਦੀ ਮੌਤ ਹੋ ਗਈ ਜਦੋਂਕਿ ਜਗਬੀਰ ਸਿੰਘ ਇਲਾਜ ਅਧੀਨ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਜਗਬੀਰ ਸਿੰਘ ਨੇ ਗੋਲੀ ਚਲਾਈ ਤਾਂ ਡਰ ਕਾਰਨ ਉਸ ਦੀ ਧੀ ਲੁਕ ਗਈ, ਜਿਸ ਦਾ ਇਸ ਘਟਨਾ ਤੋਂ ਬਚਾਅ ਹੋ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

death,wife,bullet,shot

ਪ੍ਰਸਿੱਧ ਖਬਰਾਂ

To Top