ਕਿਸਾਨ ਜਥੇਬੰਦੀਆਂ ਦੀ ਬੈਠਕ ’ਚ ਫੈਸਲਾ : ਕੱਲ੍ਹ ਲਖਨਊ ’ਚ ਹੋਵੇਗੀ ਮਹਾਂ ਪੰਚਾਇਤ

ਪੀਐਮ ਨੂੰ ਲਿਖਾਂਗੇ ਖੁੱਲ੍ਹਾ ਪੱਤਰ

(ਏਜੰਸੀ) ਨਵੀਂ ਦਿੱਲੀ। ਸਾਂਝੇ ਕਿਸਾਨ ਮੋਰਚੇ ਦੀ ਬੈਠਕ ਖਤਮ ਹੋ ਗਈ ਹੈ ਬੈਠਕ ’ਚ ਫੈਸਲਾ ਲਿਆ ਗਿਆ ਕਿ ਪਹਿਲਾਂ ਤੈਅ ਸਾਰੇ ਪ੍ਰੋਗਰਾਮ ਸਮੇਂ ’ਤੇ ਹੋਣਗੇ ਤੇ ਉਨ੍ਹਾਂ ’ਚ ਕੋਈ ਬਦਲਾਅ ਨਹੀਂ ਹੋਵੇਗਾ ਪੈਂਡਿੰਗ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਪੱਤਰ ਲਿਖਿਆ ਜਾਵੇਗਾ।

ਇਸ ਸਬੰਧੀ ਐਸਕੇਐਸ ਦੀ ਅਗਲੀ ਬੈਠਕ 27 ਨਵੰਬਰ ਨੂੰ ਹੋਵੇਗੀ ਬੈਠਕ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘‘ਅਸੀਂ ਖੇਤੀ ਕਾਨੂੰਨਾਂ ਦੇ ਖਤਮ ਕਰਨ ’ਤੇ ਚਰਚਾ ਕੀਤੀ। ਇਸ ਤੋਂ ਬਾਅਦ ਕੁਝ ਫੈਸਲੇ ਲਏ ਗਏ ਸਾਂਝੇ ਕਿਸਾਨ ਮੋਰਚੇ ਦਾ ਪਹਿਲਾਂ ਤੈਅ ਪ੍ਰੋਗਰਾਮ ਯੋਜਨਾ ਦੇ ਅਨੁਸਾਰ ਰਹੇਗਾ 22 ਨੂੰ ਲਖਨਊ ’ਚ ਕਿਸਾਨ ਪੰਚਾਇਤ, 26 ਨੂੰ ਸਾਰੇ ਬਾਰਡਰਾਂ ’ਤੇ ਕਿਸਾਨਾਂ ਦਾ ਘਿਰਾਓ ਤੇ 29 ਨੂੰ ਸੰਸਦ ਤੱਕ ਮਾਰਚ ਹੋਰ ਮੰਗਾਂ ਸਬੰਧੀ ਪੀਐੱਮ ਨੂੰ ਖੁੱਲ੍ਹਾ ਪੱਤਰ ਲਿਖਿਆ ਜਾਵੇਗਾ।

ਰਾਕੇਸ਼ ਟਿਕੈਤ ਨੇ ਕਿਹਾ ਕਿ ਮੈਂ ਲਖਨਊ ਜਾ ਰਿਹਾ ਹਾਂ

ਉਨ੍ਹਾਂ ਅੱਗੇ ਕਿਹਾ, ਅੱਗੇ ਦੀ ਕਾਰਵਾਈ ’ਤੇ ਫੈਸਲੇ ਲੈਣ ਲਈ ਐਸਕੇਐਸ ਦੀ ਇੱਕ ਹੋਰ ਬੈਠਕ 27 ਨਵੰਬਰ ਨੂੰ ਹੋਵੇਗੀ ਉਦੋਂ ਉਸ ਸਮੇਂ ਦੀ ਸਥਿਤੀ ਅਨੁਸਾਰ ਫੈਸਲੇ ਲਏ ਜਾਣਗੇ । ਇਸ ਤੋਂ ਪਹਿਲਾ ਗਾਜੀਪੁਰ ਬਾਰਡਰ ’ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਮੈਂ ਲਖਨਊ ਜਾ ਰਿਹਾ ਹਾਂ, 22 ਤਾਰੀਕ ਨੂੰ ਲਖਨਊ ’ਚ ਮਹਾਂ ਪੰਚਾਇਤ ਹੈ। ਖੇਤੀ ਕਾਨੂੰਨ ਵਾਪਸ ਹੋੋਏ ਹਨ ਸਾਡੇ ਸਾਰੇ ਮੁੱਦਿਆਂ ’ਚੋਂ ਸਿਰਫ਼ ਇੱਕ ਮੁੱਦਾ ਘੱਟ ਹੋਇਆ ਹੈ ਬਚੇ ਹੋਏ ਮੁੱਦੇ ਹਾਲੇ ਬਾਕੀ ਹਨ ਕਿਸਾਨਾਂ ’ਤੇ ਦਰਜ ਮੁਕੱਦਮੇ ਤੇ ਜਿਹੜੇ ਕਿਸਾਨਾਂ ਦੀ ਮੌਤ ਹੋਈ ਇਹ ਮੁੱਦੇ ਮਹੱਤਵਪੂਰਨ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ