ਮਾਨਵਤਾ ਨੂੰ ਸਮਰਪਿਤ ਰਿਹਾ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਵਸ

0
Dedicated to humanity, the holy incarnation day of the revered Lord Shah Mastana Ji Maharaj

4307 ਯੂਨਿਟ ਖੂਨਦਾਨ

4414 ਮਰੀਜ਼ਾਂ ਦੀ ਜਾਂਚ

15 ਅਪਾਹਿਜਾਂ ਨੂੰ ਮਿਲੀ ਟਰਾਈ ਸਾਈਕਲ

11-11 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ ਤੇ ਗਰਮ ਕੱਪੜੇ

ਸਰਸਾ

ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ‘ਤੇ ਅੱਜ ਸ਼ਾਹ ਸਤਿਨਾਮ ਜੀ ਧਾਮ ਦੇ ਸੱਚਖੰਡ ਹਾਲ ‘ਚ ਵਿਸ਼ਾਲ ਖੂਨਦਾਨ ਕੈਂਪ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ ਖੂਨਦਾਨ ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਸੀਨੀਅਰ ਵਾਈਸ ਚੇਅਰਮੈਨ ਸ਼ੋਭਾ ਇੰਸਾਂ ਤੇ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪਵਿੱਤਰ ਨਾਅਰਾ ਲਗਾ ਕੇ ਤੇ ਬੇਨਤੀ ਦੇ ਸ਼ਬਦ ਨਾਲ ਕੀਤਾ ਇਸ ਮੌਕੇ ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਦੇ ਮੈਂਬਰ, ਮੈਡੀਕਲ ਤੇ ਵੱਖ-ਵੱਖ ਪ੍ਰਦੇਸ਼ਾਂ ਤੋਂ ਆਈਆਂ ਵੱਖ-ਵੱਖ ਬਲੱਡ ਬੈਂਕ ਟੀਮਾਂ ਦੇ ਮੈਂਬਰ ਮੌਜ਼ੂਦ ਰਹੇ ਸਾਈਂ ਜੀ ਦੇ ਪਵਿੱਤਰ ਭੰਡਾਰੇ ਦੀ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਵੱਡੀ ਗਿਣਤੀ ‘ਚ ਸਾਧ-ਸੰਗਤ ਪਹੁੰਚੀ ਨਾਮ ਚਰਚਾ ਦੌਰਾਨ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ 11-11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਗਰਮ ਕੱਪੜੇ ਵੰਡੇ ਗਏ ਇਸ ਤੋਂ ਇਲਾਵਾ 15 ਅਪਾਹਿਜਾਂ ਨੂੰ ਟਰਾਈ ਸਾਈਕਲ ਵੀ ਦਿੱਤੇ ਗਏ

ਨਾਮ ਚਰਚਾ ਦੀ ਸਮਾਪਤੀ ‘ਤੇ ਸਾਧ-ਸੰਗਤ ‘ਚ ਪ੍ਰਸਾਦ ਤੇ ਲੰਗਰ ਦਾ ਵੰਡਿਆ ਗਿਆ ਪਵਿੱਤਰ ਅਵਤਾਰ ਦਿਵਸ ‘ਤੇ ਸੱਚਖੰਡ ਹਾਲ ‘ਚ ਲੱਗੇ ਖੂਨਦਾਨ ਕੈਂਪ ‘ਚ 4307 ਖੂਨ ਇਕੱਠਾ ਕੀਤਾ ਗਿਆ ਤੇ ਜਨ ਕਲਿਆਣ ਪਰਮਾਰਥੀ ਕੈਂਪ ‘ਚ 4414 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ
ਨਾਮ ਚਰਚਾ ‘ਚ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਦਰਯੋਗ ਮਾਤਾ ਜੀ) ਸਮੇਤ ਆਦਰਯੋਗ ਸ਼ਾਹੀ ਪਰਿਵਾਰ ਦੇ ਸਮੂਹ ਮੈਂਬਰਾਂ ਤੇ ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਤੋਂ ਇਲਾਵਾ ਆਸ-ਪਾਸ ਤੋਂ ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ ਇਸ ਮੌਕੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ‘ਚੋਂ ਭਜਨ ਗਾ ਕੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇੱਕ ਰਿਕਾਰਡਿਡ ਵੀਡੀਓ ਚਲਾਈ ਗਈ, ਜਿਸ ‘ਚ ਪੂਜਨੀਕ ਗੁਰੂ ਜੀ ਨੇ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਜੀਵਨ ਤੇ ਉਨ੍ਹਾਂ ਦੇ ਮਾਨਵਤਾ ‘ਤੇ ਕੀਤੇ ਗਏ ਪਰਉਪਕਾਰਾਂ ‘ਤੇ ਚਾਨਣਾ ਪਾਇਆ ਨਾਮ ਚਰਚਾ ਉਪਰੰਤ ਡੇਰਾ ਸੱਚਾ ਸੌਦਾ ਦੀ ਪਰੰਪਰਾ ਅਨੁਸਾਰ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦਿਆਂ 11 ਲੋੜਵੰਦ ਪਰਿਵਾਰਾਂ ਨੂੰ ਪੂਜਨੀਕ ਮਾਤਾ ਜੀ ਤੇ ਡੇਰਾ ਮੈਨੇਜਮੈਂਟ ਵੱਲੋਂ ਰਾਸ਼ਨ ਵੰਡਿਆ ਗਿਆ ਜ਼ਿਕਰਯੋਗ ਹੈ ਕਿ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1891 ‘ਚ ਕਤਕ ਦੀ ਪੂਰਨਮਾਸੀ ਦੇ ਦਿਨ ਪਿੰਡ ਗੋਟੜਾ, ਤਹਿਸੀਲ ਗੰਧੇਅ ਜ਼ਿਲ੍ਹਾ ਬਲੋਚਿਸਤਾਨ (ਵਰਤਮਾਨ ‘ਚ ਪਾਕਿਸਤਾਨ ‘ਚ ਹੈ) ‘ਚ ਪੂਜਨੀਕ ਪਿਤਾ ਪਿੱਲਾਮਲ ਜੀ ਤੇ ਪੂਜਨੀਕ ਮਾਤਾ ਤੁਲਸਾ ਬਾਈ ਜੀ ਦੇ ਘਰ ਅਵਤਾਰ ਧਾਰਿਆ ਆਪ ਜੀ ਨੇ 29 ਅਪਰੈਲ 1948 ‘ਚ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ

ਦੇਸ਼-ਵਿਦੇਸ਼ ‘ਚ ਗਾਇਆ ਗੁਰੂਜੱਸ਼, ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਅਵਤਾਰ ਦਿਵਸ

ਡੇਰਾ ਸੱਚਾ ਸੌਦਾ ਸਰਸਾ ਆਸ਼ਰਮ ਤੋਂ ਇਲਾਵਾ ਦੇਸ਼ ਵਿਦੇਸ਼ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾਵਾਂ ਤੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਪਵਿੱਤਰ ਅਵਤਾਰ ਦਿਵਸ ਮਨਾਇਆ ਗਿਆ ਕੈਨੇਡਾ, ਅਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਦੋਹਾ-ਕਤਰ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਪਵਿੱਤਰ ਅਵਤਾਰ ਦਿਵਸ ਮੌਕੇ ਸਾਧ-ਸੰਗਤ ਨੇ ਸੈਂਕੜੇ ਯੂਨਿਟ ਖੂਨਦਾਨ ਕੀਤਾ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਖੂਨ ਇਕੱਠਾ ਕਰਨ ਲਈ ਆਈਆਂ ਇਹ ਬਲੱਡ ਬੈਂਕਾਂ ਦੀਆਂ ਟੀਮਾਂ

ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ‘ਤੇ ਲਾਏ ਗਏ ਖੂਨਦਾਨ ਕੈਂਪ ‘ਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਮਹਾਂਰਾਸ਼ਟਰ, ਆਦਿ ਸੂਬਿਆਂ ਤੋਂ 9 ਬਲੱਡ ਬੈਂਕਾਂ ਦੀਆਂ ਟੀਮਾਂ ਖੂਨ ਲੈਣ ਪਹੁੰਚੀਆਂ ਜਿਨ੍ਹਾਂ ‘ਚ ਲਾਇਨਜ਼ ਬਲੱਡ ਬੈਂਕ ਦਿੱਲੀ, ਲਾਈਫ ਲਾਈਨ ਬਲੱਡ ਸੈਂਟਰ ਕੈੱਥਲ, ਭਗਵਾਨ ਬੁੱਧਾ ਚੈਰੀਟੇਬਲ ਬਲੱਡ ਬੈਂਕ ਗਾਜਿਆਬਾਦ, ਸਰਵੋਦਿਆ ਬਲੱਡ ਬੈਂਕ ਹਿਸਾਰ, ਐਸਐਫਜੀ ਬਲੱਡ ਬੈਂਕ ਰੋਹਤਕ, ਲੋਕਮਾਨਅ ਬਲੱਡ ਬੈਂਕ ਗੋਂਡੀਆ (ਮਹਾਂਰਾਸ਼ਟਰ), ਸ੍ਰੀ ਰਘੂਨਾਥ ਹਸਪਤਾਲ ਬਲੱਡ ਬੈਂਕ ਲੁਧਿਆਣਾ (ਪੰਜਾਬ), ਗੋਇਲ ਹਸਪਤਾਲ ਬਲੱਡ ਬੈਂਕ ਬਠਿੰਡਾ ਤੇ ਲਾਈਫ ਲਾਈਨ ਬਲੱਡ ਬੈਂਕ ਨਾਗਪੁਰ ਮਹਾਂਰਾਸ਼ਟਰ ਦੀਆਂ ਟੀਮਾਂ ਖੂਨ ਲੈਣ ਪਹੁੰਚੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।