Breaking News

ਦੀਪਾ ਨੇ ਵਿਸ਼ਵ ਜਿਮਨਾਸਟਿਕ ਕੱਪ ‘ਚ ਜਿੱਤਿਆ ਕਾਂਸੀ ਤਮਗਾ

ਬ੍ਰਾਜ਼ੀਲ ਦੀ ਰੇਬੇਕਾ ਅੰਡਰੇਡ ਨੂੰ ਸੋਨਾ

 

ਨਵੀਂ ਦਿੱਲੀ, 25 ਨਵੰਬਰ।
ਭਾਰਤੀ ਜਿਮਨਾਸਟ ਦੀਪਾ ਕਰਮਾਕਰ ਨੇ ਜਰਮਨੀ ਦੇ ਕੋਟਬਸ ‘ਚ ਚੱਲ ਰਹੇ ਕਲਾਤਮਕ ਜਿਮਨਾਸਟਿਕ ਵਿਸ਼ਵ ਕੱਪ ਦੇ ਤੀਸਰੇ ਦਿਨ ਵਾਲਟ ਈਵੇਂਟ ‘ਚ ਕਾਂਸੀ ਤਮਗਾ ਜਿੱਤ ਲਿਆ ਤ੍ਰਿਪੁਰਾ ਦੀ 25 ਸਾਲਾ ਦੀਪਾ ਨੇ 14.316 ਦਾ ਸਕੋਰ ਕਰਕੇ ਕਾਂਸੀ ਤਮਗਾ ਹਾਸਲ ਕੀਤਾ ਬ੍ਰਾਜ਼ੀਲ ਦੀ ਰੇਬੇਕਾ ਅੰਡਰੇਡ ਨੂੰ ਸੋਨਾ ਅਤੇ ਅਮਰੀਕਾ ਦੀ ਜੇਡ ਕਾਰੇ ਨੂੰ ਚਾਂਦੀ ਤਮਗਾ ਮਿਲਿਆ ਦੀਪਾ ਨੇ 16 ਜਿਮਨਾਸਟਾਂ ਚੋਂ ਛੇਵਾਂ ਸਥਾਨ ਹਾਸਲ ਕਰਕੇ ਫਾਈਨਲ ‘ਚ ਜਗ੍ਹਾ ਬਣਾਈ ਸੀ ਗੋਡੇ ਦੀ ਸੱਟ ਕਾਰਨ ਦੀਪਾ ਏਸ਼ੀਆਈ ਖੇਡਾਂ ‘ਚ ਵਾਲਟ ਫਾਈਨਲ ਨਹੀਂ ਖੇਡ ਸਕੀ ਸੀ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top