Breaking News

ਚੜ੍ਹਦੇ ਸਾਲ ਹੀ ਧੁੰਦ ਦੀ ਚਾਦਰ ਨੇ ਢਕੀ ਦਿੱਲੀ

New Delhi, Covered , Fog, Capital

ਏਜੰਸੀ
ਨਵੀਂ ਦਿੱਲੀ, 1 ਜਨਵਰੀ।

ਦਿੱਲੀ ਅਤੇ ਆਸ-ਪਾਸਰ ਦੇ ਇਲਾਕਿਆਂ ਵਿੱਚ ਨਵੇਂ ਸਾਲ ਦਾ ਸਵਾਗਤ ਧੁੰਦ ਨਾਲ ਹੋਇਆ। ਸੰਘਣੀ ਧੁੰਦ ਕਾਰਨ ਪੰਜ ਘਰੇਲੂ ਅਤੇ ਸੱਤ ਕੌਮਾਂਤਰੀ ਉਡਾਣਾਂ ਦਾ ਸਮਾਂ ਪ੍ਰਭਾਵਿਤ ਹੋਇਆ, ਜਦੋਂਕਿ ਇੱਕ ਫਲਾਈਟ ਨੂੰ ਰੱਦ ਕਰਨਾ ਪਿਆ।

ਦਿੱਲੀ ਸਮੇਤ ਪੂਰਾ ਰਾਜਧਾਨੀ ਇਲਾਕਾ ਧੁੰਦ ਦੀ ਚਾਦਰ ਨਾਲ ਢਕ ਗਿਆ। ਇਸ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਧੁੰਦ ਕਾਰਨ 56 ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ, 20 ਦੇ ਸਮੇਂ ‘ਚ ਤਬਦੀਲੀ ਕਰਨੀ ਪਈ, ਜਦੋਂਕਿ 15 ਰੇਲਾਂ ਨੂੰ ਰੱਦ ਕਰਨਾਪਿਆ ਹੈ। ਇਸ ਤਰ੍ਹਾਂ ਕੁੱਲ 91 ਰੇਲਾਂ ਪ੍ਰਭਾਵਿਤ ਹੋਈਆਂ ਹਨ।

ਪਿਛਲੇ ਦੋ ਦਿਨਾਂ ਤੋਂ ਦਿੱਲੀ-ਐਨਸੀਆਰ ਵਿੱਚ ਜ਼ਬਰਦਸਤ ਠੰਢ ਵਧ ਗਈ ਹੈ। ਰਾਸ਼ਟਰੀ ਰਾਜਧਾਨੀ ਵਿੱਚ ਵੇਖਣ ਦੂਰੀ 50 ਮੀਟਰ ਤੋਂ ਵੀ ਘੱਟ ਹੈ, ਜਿਸ ਨਾਲ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਉੱਥੇ ਹਵਾਈ ਅੱਡਾ ਰਣਵੇ ‘ਤੇ ਵੀ ਵੇਖਣਦੂਰੀ 100 ਮੀਟਰ ਤੋਂ ਘੱਟ ਹੋ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top