ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਨੇ ਗੈਰੀ ਵੜਿੰਗ ਦੇ ਨਾਲ ਉਦਯੋਗਪਤੀਆਂ ਅਤੇ ਵਪਾਰੀਆਂ ਦੀ ਮੁਸਕਲਾਂ ਸੁਣੀਆਂ

‘ਆਪ‘ ਦੀ ਸਰਕਾਰ ਬਣਨ ਤੋਂ ਬਾਅਦ ਰੇਡ ਰਾਜ ਖਤਮ ਕਰਾਂਗੇ: ਗੈਰੀ ਵੜਿੰਗ

ਅਮਲੋਹ,(ਅਨਿਲ ਲੁਟਾਵਾ) । ਅੱਜ ਸੁਰਜੀਤ ਬੈਂਕਟਹਾਲ ਸਲਾਣੀ ਵਿੱਖੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਵਿਸ਼ੇਸ ਗੱਲਬਾਤ ਕਰਨ ਲਈ ਉਨ੍ਹਾਂ ਦੀਆਂ ਮੁਸਕਿਲਾਂ ਸੁਣਨ ਲਈ ਪਹੁੰਚੇ। ਇਸ ਮੌਕੇ ਮੰਡੀ ਗੋਬਿੰਦਗੜ੍ਹ ਦੇ ਵਪਾਰੀਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਵੱਖ ਵੱਖ ਐਸੋਸੀਏਸਨ ਦੇ ਪ੍ਰਧਾਨ ਅਤੇ ਨੁਮਾਇੰਦੇ ਮਿਲ ਉਨ੍ਹਾਂ ਦੇ ਮਸਲਿਆਂ ਉੱਪਰ ਚਰਚਾ ਕੀਤੀ। ਜਿੱਥੇ ਹਲਕਾ ਇੰਚਾਰਜ ‘ਆਪ’ ਗੁਰਿੰਦਰ ਸਿੰਘ ਗੈਰੀ ਵੜਿੰਗ ਵੱਲੋਂ ਆਪਣੇ ਸਾਥੀਆਂ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਮਨੀਸ਼ ਸਿਸੋਦੀਆ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ’ਤੇ ਉਦਯੋਗਪਤੀਆਂ, ਵਪਾਰੀਆਂ, ਕਾਰੋਬਾਰੀਆਂ, ਟਰਾਂਸਪੋਟਰਾਂ ਅਤੇ ਦੁਕਾਨਦਾਰਾਂ ਨੂੰ ਇਮਾਨਦਾਰ ਰਾਜਨੀਤੀ ਦੇਵੇਗੀ ਜਿਸ ਨਾਲ ਵਪਾਰ ਦੀ ਤਰੱਕੀ ਖ਼ੁਦ ਹੀ ਹੋ ਜਾਵੇਗੀ। ਵਪਾਰ ਦੀ ਤਰੱਕੀ ਤੋਂ ਬਿਨ੍ਹਾ ਕਿਸੇ ਵੀ ਸੂਬੇ ਦੀ ਤਰੱਕੀ ਨਹੀ ਹੋ ਸਕਦੀ। ਇਸ ਲਈ ਵਪਾਰ ਤੇ ਲੱਗੀਆਂ ਗੈਰ ਜ਼ਰੂਰੀ ਪਾਬੰਦੀਆਂ ਦੂਰ ਕਰਨੀਆਂ ਪੈਣਗੀਆਂ ਅਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗਪਤੀ ਅਤੇ ਕਾਰੋਬਾਰੀਆਂ ਨੂੰ ਪੰਜਾਬ ਸਰਕਾਰ ਜਬਰਦਸਤੀ ਚੋਰ ਸਮਝ ਰਹੀ ਹੈ ਅਤੇ ਉਸ ਨੂੰ ਲੁੱਟਣ ਲਈ ਨਜਾਇਜ ਰੇਡਾਂ ਦੇ ਸਹਾਰਾ ਤੇ ਚੈਕਿੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਕਾਂਗਰਸ ਅਤੇ ਅਕਾਲੀਦਲ ਦੇ ਲੋਕ ਡਰਾਇੰਗ ਰੂਮ ’ਚ ਬੈਠਕੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੀਆਂ ਪਾਲਿਸੀਆਂ ਤਿਆਰ ਕਰਦੇ ਹਨ ਜੇਕਰ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਬੈਠਕੇ ਪਾਲਿਸੀਆਂ ਤਿਆਰ ਹੁੰਦੀਆਂ ਤਾਂ ਅੱਜ ਉਦਯੋਗਪਤੀ ਪੰਜਾਬ ਨਾ ਛੱਡਦਾ।

ਉਨ੍ਹਾ ਕਿਹਾ ਲੋਕਲ ਉਦਯੋਗਪਤੀ ਅਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਉਥੋ ਦੇ ਲੋਕਲ ਵਪਾਰ ਕਰਨ ਵਾਲੇ ਹੀ ਦੱਸ ਸਕਦੇ ਹਨ। ਉਨ੍ਹਾ ਵਪਾਰੀਆਂ ਨੂੰ ਭਰੋਸਾ ਦਿੰਦਿਆ ਕਿਹਾ ਕਿ ‘ਆਪ’ ਦੀ ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਰੇਡ ਰਾਜ ਦਾ ਖਾਤਮਾ ਕਰਾਂਗੇ ਅਤੇ ਉਦਯੋਗੀਆਂ ਲਈ ਡੋਰ ਸਟੇਪ ਡਿਲੀਵਰੀ ਦਾ ਕੰਮ ਚਾਲੂ ਕਰਾਂਗੇ। ਉਨ੍ਹਾ ਗੈਰੀ ਵੜਿੰਗ ਦੀ ਤਾਰੀਫ ਕਰਦਿਆ ਉਸ ਨੂੰ ਆਪਣਾ ਨਿੱਕਾ ਭਰਾ ਦੱਸਿਆ ਅਤੇ ‘ਆਪ’ ਪਾਰਟੀ ਬਣਨ ਤੋਂ ਹੁਣ ਤੱਕ ਦਿੱਤੇ ਉਨ੍ਹਾਂ ਦੇ ਸਹਿਯੋਗ ਦੀ ਪ੍ਰਸੰਸਾਂ ਕੀਤੀ।

ਇਸ ਮੌਕੇ ਹਲਕਾ ਇੰਚਾਰਜ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ, ਅੱਜ ਮੰਡੀ ਗੋਬਿੰਦਗੜ੍ਹ ਦੀ ਤ੍ਰਾਸਦੀ ਹੈ ਕਿ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀ ਨੂੰ ਨਜਾਇਜ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਰੇਡ ਰਾਜ, ਮਹਿੰਗੀ ਬਿਜਲੀ ਵਰਗੇ ਅਨੇਕਾਂ ਮਸਲੇ ਹਨ ਜਿਨ੍ਹਾਂ ਉਪਰ ਸਰਕਾਰਾਂ ਨੇ ਕਦੇ ਗੌਰ ਨਹੀਂ ਕੀਤਾ ਹੈ।

ਅੱਜ ਮਨੀਸ਼ ਸਿਸੋਦੀਆ ਜੀ ਵਪਾਰੀਆਂ ਦੀ ਅਤੇ ਉਦਯੋਗੀਆਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਆਏ ਤਾਂ ਜੋ ਸਰਕਾਰ ਆਉਣ ’ਤੇ ਉਦਯੋਗਪਤੀਆਂ ਅਤੇ ਵਪਾਰੀਆਂ ਦੀ ਮੁਸ਼ਕਲਾਂ ਦਾ ਹੱਲ ਕਰ ਸਕੀਏ। ਆਉਣ ਵਾਲੀ ਵਿਧਾਨਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਸਭ ਤੋਂ ਪਹਿਲਾਂ ਵਪਾਰੀ ਅਤੇ ਉਦਯੋਗਪਤੀਆਂ ਦੇ ਮਸਲੇ ਹੱਲ ਕਰਾਂਗੇ, ਤਾਂ ਜੋ ਪੁਰਾਣੇ ਉਦਯੋਗ ਮੁਨਾਫੇ ’ਚ ਰਹਿਣ ਜਿਸ ਨਾਲ ਉਹ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਰੁਜਗਾਰ ਦੇਣਗੇ।

ਇਸ ਮੌਕੇ ’ਤੇ ਸਟੀਲ ਟ੍ਰੇਡਰ ਐਸੋਸੀਏਸਨ ਦੇ ਪ੍ਰਧਾਨ ਵਿਨੋਦ ਕਾਂਸਲ, ਦਿਨੇਸ ਗੁਪਤਾ ਪਾਈਪ ਪਲਾਂਟ ਐਸੋਸੀਏਸਨ, ਭਗਵਾਨ ਦਾਸ ਸਕਰੈਪ ਟ੍ਰੇਡਰ ਐਸੋਸੀਏਸਨ, ਰਾਜਨ ਗੁਪਤਾ ਸਮਾਲ ਸਕੇਲ ਰੀ ਰੋਲਰ ਐਸੋਸੀਏਸਨ, ਮਦਨਜੀਤ ਪ੍ਰਧਾਨ ਟਰਾਂਸਪੋਰਟ ਯੁਨੀਅਨ, ਉਦਯੋਗਪਤੀ ਹੇਮੰਤ ਬੱਤਾ ਅਤੇ ਹੋਰ ਵਪਾਰੀ ਅਤੇ ਉਦਯੋਗਪਤੀਆ ਨੇ ਆਪਣੀ ਗੱਲਬਾਤ ਮਨੀਸ ਸਿਸੋਦੀਆ ਅੱਗੇ ਰੱਖੀ।

ਇਸ ਮੌਕੇ ’ਤੇ ਸੂਬਾ ਸੰਯੁਕਤ ਸਕੱਤਰ ਟਰੇਡ ਵਿੰਗ ਓਂਕਾਰ ਚੌਹਾਨ, ਜ਼ਿਲ੍ਹਾ ਪ੍ਰਧਾਨ ਅਜੈ ਸਿੰਘ ਲਿਬੜਾ, ਸਾਬਕਾ ਕੌਂਸਲਰ ਰਾਹੁਲ ਸੋਫਤ, ਜ਼ਿਲ੍ਹਾ ਸੰਯੁਕਤ ਸਕੱਤਰ ਟਰੈਡ ਵਿੰਗ ਕਨੂੰ ਸ਼ਰਮਾ, ਸੁਖਵਿੰਦਰ ਬੇਦੀ,ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਕਿਸ਼ੋਰ ਚੰਦ, ਗੁਰਮੀਤ ਸਿੰਘ, ਹਰਜੀਤ ਸਿੰਘ, ਮੰਡੀ ਗੋਬਿੰਦਗੜ੍ਹ ਦੇ ਸੀਨੀਅਰ ਆਗੂ ਹਰਮਿੰਦਰ ਬਿੱਟੂ, ਅਮਰਜੀਤ ਸਿੰਘ ਸੋਨੂੰ, ਸ਼ਾਮ ਸੁੰਦਰ ਸ਼ਰਮਾ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ