ਕੋਰੋਨਾ ਦੇ ਚੱਲਦਿਆਂ ਉਮਰਦਰਾਜ ਉਮੀਦਵਾਰਾਂ ਨੂੰ ਦੋ ਮੌਕੇ ਦੇਵੇ ਦਿੱਲੀ ਸਰਕਾਰ : ਨਰੇਸ਼ ਕੁਮਾਰ

ਮੌਤਾਂ ਦਾ ਅੰਕੜਾ ਲੁਕੋ ਰਹੀ ਹੈ ਸਰਕਾਰ

ਨਵੀਂ ਦਿੱਲੀ। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਡਾ. ਨਰੇਸ਼ ਕੁਮਾਰ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਜਾਣੂ ਕਰਵਾਇਆ ਕਿ ਦਿੱਲੀ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਨੇ ਪਿਛਲੇ ਇੱਕ ਸਾਲ ਤੋਂ ਕੋਰੋਨਾ ਦੀ ਵਜ੍ਹਾ ਨਾਲ ਕਿਸੇ ਵੀ ਸਰਕਾਰੀ ਨੌਕਰੀ ਦੀ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਕੀਤਾ ਹੈ ਤੇ ਇਸ ਦੌਰਾਨ ਜਿਨ੍ਹਾਂ ਉਮੀਦਵਾਰਾਂ ਦੀ ਉਮਰ ਵਧੇਰੇ ਹੋ ਗਈ ਹੈ ਉਨ੍ਹਾਂ ਨੂੰ ਘੱਟ ਤੋਂ ਘੱਟ ਦੋ ਮੌਕੇ ਪ੍ਰਦਾਨ ਕੀਤੇ ਜਾਣ।

ਸ੍ਰੀ ਬੈਜਲ ਨੂੰ ਲਿਖੀ ਚਿੱਠੀ ’ਚ ਡਾ. ਕੁਮਾਰ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਤਹਿਤ ਆਉਣ ਵਾਲੇ ਬੋਰਡ ਨੇ ਹੁਣ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਿਸ ’ਚ ਪ੍ਰਾਇਮਰੀ ਅਧਿਆਪਕ, ਹਾਈ ਸਕੂਲ ਅਧਿਆਪਕ ਤੇ ਹੋਰ ਨੌਕਰੀਆਂ ਸ਼ਾਮਲ ਹਨ ਇਸ ਇੱਕ ਸਾਲ ’ਚ ਅਜਿਹੇ ਲੱਖਾਂ ਉਮੀਦਵਾਰ ਹਨ ਜਿਨ੍ਹਾਂ ਦੀ ਉਮਰ ਨਿਕਲ ਗਈ ਜਿਸ ਕਾਰਨ ਉਹ ਹੁਣ ਨੌਕਰੀ ਯੋਗ ਨਹੀਂ ਰਹੇ ਹਨ ਆਖਰ ਤੁਹਾਨੂੰ ਬੇਨਤੀ ਹੈ ਕਿ ਅਜਿਹੀ ਨੌਜਵਾਨਾਂ ਨੂੰ ਦੋ ਸਾਲ ਦੀ ਛੋਟ ਉਮਰ ’ਚ ਦਿੱਤੀ ਜਾਵੇ।

ਅਜਿਹਾ ਦੂਜੇ ਸੂਬਿਆਂ ਦੀਆਂ ਸਰਕਾਰਾਂ ਨੇ ਪਹਿਲਾਂ ਕੀਤਾ ਹੈ, ਤ੍ਰਿਪੁਰਾ ਇਸ ਦਾ ਉਦਾਹਰਨ ਹੈ ਉਨ੍ਹਾਂ ਉਪਰਾਜਪਾਲ ਨੂੰ ਚਿੱਠੀ ਰਾਹੀਂ ਇਹ ਵੀ ਜਾਣੂ ਕਰਵਾਇਆ ਕਿ ਦਿੱਲੀ ਦੇ ਕਰੀਬ ਇੱਕ ਲੱਖ ਤੋਂ ਵੱਧ ਵਿਅਕਤੀ ਦੂਜੇ ਗੇੜ ਦੀ ਕੋਰਨਾ ਮਹਾਂਮਾਰੀ ’ਚ ਮਰੇ ਹਨ ਤੇ ਮ੍ਰਿਤਕਾਂ ਦੇ ਘੱਟ ਅੰਕੜੇ ਦਿਖਾਏ ਜਾ ਰਹੇ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਆਪ ਪਾਰਟੀ ਤੇ ਭਾਜਪਾ ਕਿਤੇ ਨਾ ਕਿਤੇ ਮਿਲੇ ਹੋਏ ਹਨ ਕੱਲ੍ਹ ਭਾਜਪਾ ਨੇ ਦਿੱਲੀ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 30 ਹਜ਼ਾਰ ਦੱਸੀ ਹੈ ਜਦੋਂਕਿ ਸੱਚਾਈ ਇਹ ਹੈ ਕਿ ਇੱਥੇ ਲੱਖਾਂ ਮੌਤਾਂ ਹੋਈਆਂ ਹਨ ਇਸ ਦਾ ਸਰਵੇ ਦਿੱਲੀ ਦੇ ਸ਼ਮਸ਼ਾਨਘਾਟਾਂ ਤੇ ਦਿੱਲੀ ਨਗਰ ਨਿਗਮ ਦੇ ਮ੍ਰਿਤਕ ਪ੍ਰਮਾਣ ਕੇਂਦਰਾਂ ਤੋਂ ਕਰਵਾ ਸਕਦੇ ਹਨ ਕਿਉਂਕਿ ਬਹੁਤ ਸਾਰੇ ਲੋਕ ਕੋਰੋਨਾ ’ਚ ਆਪਣੇ ਘਰਾਂ ’ਚ ਹੀ ਆਈਸੋਲੇਸ਼ਨ ’ਚ ਰਹੇ ਹਸਪਤਾਲਾਂ ’ਚ ਉਨ੍ਹਾਂ ਨੂੰ ਬੈੱਡ, ਆਕਸੀਜਨ ਤੇ ਦਵਾਈਆਂ ਨਹੀਂ ਮਿਲੀਆਂ ਤੇ ਉਨ੍ਹਾਂ ਦੀ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।