Breaking News

ਦਿੱਲੀ ਦੇ ਸਿਹਤ ਮੰਤਰੀ ਦੀ ਵਿਗੜੀ ਸਿਹਤ

Delhi, Health, Minister, Disorderly, Health

ਹਸਪਤਾਲ ‘ਚ ਕਰਵਾਇਆ ਭਰਤੀ, ਭੁੱਖ ਹੜਤਾਲ ਕਾਰਨ ਵਿਗੜੀ ਸਿਹਤ

ਨਵੀਂ ਦਿੱਲੀ, ਏਜੰਸੀ।

ਉਪਰਾਜਪਾਲ ਅਨਿਲ ਬੈਜਲ ਦੀ ਰਿਹਾਇਸ਼ ‘ਤੇ ਭੁੱਖ ਹੜਤਾਲ ‘ਤੇ ਬੈਠੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਤਬੀਅਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ। ਇੱਥੇ ਦੱਸਣਾ ਬਣਦਾ ਹੈ ਕਿ ਆਈਏਐੱਸ ਅਫਸਰਾਂ ਦੀ ਹੜਤਾਲ ਖਤਮ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਸੱਤ ਦਿਨਾਂ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਆਪਣੇ ਮੰਤਰੀ ਮੰਡਲ ਸਹਿਯੋਗੀ ਸਤੇਂਦਰ ਜੈਨ ਅਤੇ ਗੋਪਾਲ ਰਾਏ ਨਾਲ ਧਰਨੇ ‘ਤੇ ਬੈਠੇ ਸਨ, ਇਹਨਾਂ ‘ਚੋਂ ਸਤੇਂਦਰ ਜੈਨ ਅਤੇ ਗੋਪਾਲ ਰਾਏ ਭੁੱਖ ਹੜਤਾਲ ‘ਤੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top