ਦਿੱਲੀ ਪੁਲਿਸ ਨੇ 6 ਅੱਤਵਾਦੀ ਕੀਤੇ ਗ੍ਰਿਫਤਾਰ

0
152

ਦੋ ਨੇ ਪਾਕਿਸਤਾਨ ’ਚ ਲਈ ਸਿਖਲਾਈ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਪੁਲਿਸ ਦੇ ਸਪੈਸ਼ਲ ਸੇਲ ਦੀ ਟੀਮ ਲੇ ਦਿੱਲੀ ਉੱਤਰ ਪ੍ਰਦੇਸ਼ ਤੇ ਮਹਾਂਰਾਸ਼ਟਰ ਤੋਂ ਛੇ ਅੱਤਵਾਦੀਆਂ ਨੂੰ ਗਿ੍ਰਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤਾ ਹੈ ਜਿਨ੍ਹਾਂ ’ਚੋਂ ਦੋ ਨੇ ਪਾਕਿਸਤਾਨ ’ਚ ਸਿਖਲਾਈ ਲਈ ਹੈ ਸਪੈਸ਼ਲ ਸੇਲ ਮਾਹਿਰ ਪੁਲਿਸ ਕਮਿਸ਼ਨਰ ਨੀਰਜ ਠਾਕੁਰ ਨੇ ਪੈ੍ਰੱੇਸ ਕਾਨਫਰੰਸ ’ਚ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਅਬੂ ਬਕਰ, ਜਾਨ ਮੁਹੰਮਦ ਅਲੀ ਸ਼ੇਖ, ਓਸਾਮਾ, ਮੂਲਚੰਦ ਉਰਫ਼ ਲਾਲਾ, ਜੀਸ਼ਨ ਕਮਰ ਤੇ ਮੁਹੰਮਦ ਆਮਿਰ ਜਾਵੇਦ ਵਜੋਂ ਹੋਈ ਹੈ ਇਨ੍ਹਾਂ ‘ਚੋਂ ਓਸਾਮਾ ਤੇ ਜੀਸ਼ਾਨ ਦੀ ਟਰੇਨਿੰਗ ਪਾਕਿਸਤਾਨ ’ਚ ਹੋਈ ਹੈ ।

ਇਹ ਲੋਕ ਨਵਰਾਤਰੇ, ਰਾਮ ਲੀਲਾ ਤੇ ਹੋਰ ਤਿਉਹਾਰਾਂ ’ਚ ਵੱਖ-ਵੱਖ ਸੂਬਿਆਂ ’ਚ ਬੰਬ ਧਮਾਕੇ ਕਰਨ ਦੀ ਫਿਰਾਕ ’ਚ ਸਨ ਅੱਤਵਾਦੀਆਂ ਖਿਲਾਫ਼ ਅਭਿਆਨ ’ਚ ਵੱਡੀ ਮਾਤਰਾ ’ਚ ਹਥਿਆਰ, ਵਿਸਫੋਟਕ ਸਮੱਗੀ ਬਰਾਮਦ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਓਸਾਮਾ ਤੇ ਜੀਸ਼ਾਨ ਇੱਥੋਂ ਮਸਕਟ ਗਏ ਤੇ ਉੱਥੇ ਪਾਕਿਸਤਾਨ ਜਾ ਕੇ 15 ਦਿਨਾਂ ਦੀ ਸਿਖਲਾਈ ਪ੍ਰਾਪਤ ਕੀਤੀ ਇਨ੍ਹਾਂ ਦੋਵਾਂ ਦਾ ਅੰਡਰਵਰਲਡ ਨਾਲ ਸੰਬੰਧ ਸੀ, ਜੋ ਦਾਊਦ ਇਬਰਾਹੀਮ ਦੇ ਭਰਾ ਅਨੀਸ ਅਬਰਾਹੀਮ ਵੱਲੋਂ ਚਲਾਇਆ ਜਾ ਰਿਹਾ ਸੀ ਉਨਾਂ ਕਿਹਾ ਕਿ ਜਦੋਂ ਇਨ੍ਹਾਂ ਦੋਵਾਂ ਨੂੰ ਮਸਕਟ ਤੋਂ ਪਾਕਿਸਤਾਨ ਲਿਜਾਇਆ ਜਾ ਰਿਹਾ ਸੀ ਉਦੋਂ ਇਸ ਦੇ ਨਾਲ ਕੁਝ ਲੋਕ ਬਾਂਗਲਾ ਬੋਲਣ ਵਾਲੇ ਸਨ ਠਾਕੁਰ ਨੇ ਕਿਹਾ ਕਿ ਇਨ੍ਹਾਂ ’ਚੋਂ ਤਿੰਨ ਲੋਕਾਂ ਨੂੰ ਉੱਤਰ ਪ੍ਰਦੇਸ਼ ਤੋਂ, ਦੋ ਨੂੰ ਦਿੱਤਲੀ ਤੋਂ ਇੱਕ ਨੂੰ ਮਹਾਂਰਾਸ਼ਟਰ ਗ੍ਰਿਫਤਾਰ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ