ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦਾ ਭੜਕਣਾ ਬੇਵਜ੍ਹਾ :ਬੁਲਾਰਾ

(ਸੱਚ ਕਹੂੰ ਨਿਊਜ਼)
ਬਰਨਾਵਾ (ਯੂਪੀ)l  ਬੀਤੇ ਦਿਨੀ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦਾ ਡੇਰਾ ਸੱਚਾ ਸੌਦਾ ਤੇ ਇਸ ਦੇ ਸ਼ਰਧਾਲੂਆਂ ਸਬੰਧੀ ਕੀਤਾ ਗਿਆ ਟਵੀਟ ਮੰਦਭਾਗਾ ਹੈ ਇਹ ਗੱਲ ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤੇਂਦਰ ਖੁਰਾਣਾ ਤੇ ਸੰਦੀਪ ਕੌਰ ਇੰਸਾਂ ਨੇ ਆਖੀ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਹਮੇਸ਼ਾ ਆਪਣੇ ਸ਼ਰਧਾਲੂਆਂ?ਨੂੰ ਮਾਨਵਤਾ ਭਲਾਈ ਕਾਰਜਾਂ ਤੇ ਆਪਸੀ ਪ੍ਰੇਮ ਕਰਨ ਦੀ ਸਿੱਖਿਆ ਦਿੰਦਾ ਹੈ ਡੇਰਾ ਸ਼ਰਧਾਲੂ ਹੋਣ ਦੇ ਨਾਂਅ ’ਤੇ ਜੇਕਰ ਕਿਸੇ ਵਿਅਕਤੀ ਨੇ ਸਵਾਤੀ ਮਾਲੀਵਾਲ ਨੂੰ ਕੁਝ ਕਿਹਾ ਹੈ ਤਾਂ ਉਹ ਉਸ ਵਿਅਕਤੀ ਦੀ ਵਿਅਕਤੀਗਤ ਸੋਚ ਹੈ ਅਤੇ ਡੇਰਾ ਸੱਚਾ ਸੌਦਾ ਕਿਸੇ ਵੀ ਅਜਿਹੇ ਵਿਅਕਤੀ ਦਾ ਸਮੱਰਥਨ ਨਹੀਂ ਕਰਦਾ ਜੋ ਸਮਾਜ ’ਚ ਪ੍ਰੇਮ ਤੇ ਭਾਈਚਾਰਾ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ ਉਨ੍ਹਾਂ?ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖਿਲਾਫ਼ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਜੋ ਬਹੁਤ ਨਿੰਦਣਯੋਗ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੁਆਰਾ ਕਿਸੇ ਨੂੰ ਕੁਝਨਹੀਂ ਕਿਹਾ ਗਿਆ ਹੈ ਜੇਕਰ ਕੋਈ ਸ਼ਰਾਰਤੀ ਅਨਸਰ ਅਜਿਹਾ ਕਰ ਰਿਹਾ ਹੈ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਲੋਕਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਹਮੇਸ਼ਾ ਹੀ ਮਹਿਲਾ ਵਿਕਾਸ ਲਈ ਕਾਰਜ ਕੀਤਾ ਹੈ, ਉਹ ਭਾਵੇਂ ਕੰਨਿਆ ਭਰੂਣ ਹੱਤਿਆ ਨੂੰ ਰੋਕਣਾ ਹੋਵੇ ਜਾਂ ਫਿਰ ਦਹੇਜ ਪ੍ਰਥਾ ਵਰਗੀ ਬੁਰਾਈਆਂ ਨੂੰ ਸਮਾਜ ’ਚੋਂ ਦੂਰ ਭਜਾਉਣਾ ਹੋਵੇl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ