ਚੌਕ ‘ਚ ਕਿਸਾਨ ਦੀ ਲਾਸ਼ ਰੱਖ ਕੇ ਕੀਤੀ ਮੁਆਵਜ਼ੇ ਦੀ ਮੰਗ

0

ਦਿੱਲੀ ਕੂਚ ਦੌਰਾਨ ਚੱਲ ਵੱਸਿਆ ਸੀ ਕਿਸਾਨ

ਸੇਰਪੁਰ, (ਰਵੀ ਗੁਰਮਾ) ਕਿਸਾਨ ਆਗੂਆਂ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਦਿੱਲੀ ਵਿਖੇ ਜਾਣ ਦੇ ਦਿੱਤੇ ਸੱਦੇ ‘ਤੇ ਪਿੰਡ ਖੇੜੀ ਕਲਾਂ ਦਾ ਕਿਸਾਨ ਹਾਕਮ ਸਿੰਘ (75) ਜੋ ਕਿ ਆਪਣੇ ਸਾਥੀਆਂ ਸਮੇਤ ਮਿਤੀ 26 ਨਵੰਬਰ ਨੂੰ ਰਵਾਨਾ ਹੋਇਆ ਸੀ ਬੀਤੀ ਰਾਤ ਇਸ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਕਿਸਾਨ ਆਗੂਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਕਮ ਸਿੰਘ ਜੋ ਕਿ 26 ਤਰੀਕ ਦੇ ਦਿੱਲੀ ਸੰਘਰਸ਼ ਵਿੱਚ ਗਏ ਹੋਏ ਸਨ

ਕੱਲ ਸਾਮ ਨੂੰ ਉਨ੍ਹਾਂ ਦੀ ਪਿੰਡ ਵਾਪਿਸ ਆਉਦੇਂ ਹੋਏ ਰਸਤੇ ‘ਚ ਹੀ ਮੌਤ ਹੋ ਗਈ ਉਹ ਲਗਭਗ 75 ਸਾਲ ਦੇ ਸਨ ਹਾਕਮ ਸਿੰਘ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਸਨ ਪਹਿਲਾਂ ਵੀ ਦੋ ਮਹੀਨੇ ਦੇ ਕਰੀਬ ਕਾਤਰੋਂ ਪੈਟਰੋਲ ਪੰਪ ਉਪਰ ਚੱਲੇ ਧਰਨੇ ਸਮੇਂ ਉਨ੍ਹਾਂ ਦੀ ਹਰ ਰੋਜ਼ ਦੀ ਹਾਜ਼ਰੀ ਯਕੀਨੀ ਸੀ ਉਹ ਆਪਣੇ ਪਿੱਛੇ ਦੋ ਬੇਟੇ ਅਤੇ ਦੋ ਬੇਟੀਆਂ ਛੱਡ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ

ਉਹ ਆਮ ਗਰੀਬ ਪਰਿਵਾਰ ਵਿੱਚੋਂ ਸਨ ਜ਼ਿਕਰਯੋਗ ਹੈ ਕਿ ਉਹ 26 ਨਵੰਬਰ ਨੂੰ ਖੱਟੜ ਸਰਕਾਰ ਵੱਲੋਂ ਦਿੱਤੇ ਤਸੱਦਦ -ਔਕੜਾਂ,  ਪਾਣੀ ਦੀਆਂ ਵਾਂਛੜਾਂ, ਅੱਥਰੂ ਗੈਸ ਦੇ ਗੋਲਿਆਂ ਨੂੰ ਝੱਲਦੇ ਹੋਏ ਦਿੱਲੀ ਪਹੁੰਚੇ ਸਨ ਉਥੇ ਵੀ ਕਈ ਦਿਨ ਬਿਮਾਰ ਰਹੇ, ਪਰ ਸੰਘਰਸ਼ ਵਿੱਚ ਜੁਟੇ ਰਹੇ ਮ੍ਰਿਤਕ ਹਾਕਮ ਸਿੰਘ ਦੀ ਲਾਸ਼ ਨੂੰ ਕਾਤਰੋਂ ਚੌਕ ਵਿੱਚ ਰੱਖ ਕੇ ਪਰਿਵਾਰ ਵਾਲਿਆਂ ਤੇ ਜਥੇਬੰਦੀਆਂ ਵੱਲੋਂ ਧਰਨਾ ਲਾ ਕੇ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਗਈ ਕਿ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮੁਆਫ ਕਰ ਕੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ ਧਰਨੇ ‘ਤੇ ਪਹੁੰਚੇ

ਨਾਇਬ ਤਹਿਸੀਲਦਾਰ ਰਾਜੇਸ਼ ਆਹੂਜਾ ਤੇ ਕਾਨੂੰਨਗੋ ਭੁਪਿੰਦਰ ਸਿੰਘ ਵੱਲੋਂ ਪਰਿਵਾਰ ਨੂੰ ਮੁਆਵਜ਼ੇ ਦਾ ਭਰੋਸਾ ਦੇਣ ਮਗਰੋਂ ਧਰਨੇ ਦੀ ਸਮਾਪਤੀ ਕੀਤੀ ਗਈ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਸ਼ੇਰਪੁਰ ਦੇ ਕਿਸਾਨ ਕਰਨੈਲ ਸਿੰਘ ਦੀ ਵੀ ਇਸੇ ਤਰ੍ਹਾਂ ਮੌਤ ਹੋ ਗਈ ਸੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਹਰਬੰਸ ਸਿੰਘ, ਸੰਘਰਸ਼ੀ ਘੋਲਾਂ ਦੇ ਆਗੂ ਸੁਖਦੇਵ ਸਿੰਘ ਬੜੀ, ਸਰਪੰਚ ਰਣਜੀਤ ਸਿੰਘ ਧਾਲੀਵਾਲ, ਸਰਪੰਚ ਮਲਕੀਤ ਸਿੰਘ ਖੇੜੀ, ਸਾਬਕਾ ਸਰਪੰਚ ਹਰਬੰਸ ਸਿੰਘ, ਕਿਸਾਨ ਆਗੂ ਬਲਵਿੰਦਰ ਸਿੰਘ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.