ਕਿਸਾਨ ਅੰਦੋਲਨ ਦੀ ਪ੍ਰਸਤਾਵਿਤ ਕਮੇਟੀ ’ਚ ਵਪਾਰੀਆਂ ਨੂੰ ਸ਼ਾਮਲ ਕਰਨ ਦੀ ਮੰਗ

0
234

ਕਿਸਾਨ ਅੰਦੋਲਨ ਦੀ ਪ੍ਰਸਤਾਵਿਤ ਕਮੇਟੀ ’ਚ ਵਪਾਰੀਆਂ ਨੂੰ ਸ਼ਾਮਲ ਕਰਨ ਦੀ ਮੰਗ

ਨਵੀਂ ਦਿੱਲੀ। ਅਖਿਲ ਭਾਰਤੀ ਵਪਾਰ ਮਹਾਂਸੰਘ ਦੇ ਕਿਸਾਨ ਅੰਦੋਲਨ ’ਤੇ ਗਠਿਤ ਹੋਣ ਵਾਲੀ ਪ੍ਰਸਤਾਵਿਤ ਕਮੇਟੀ ’ਚ ਵਾਪਰੀਆਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਹੈ।

ਪਰਿਸੰਘ ਨੇ ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਅੱਜ ਇੱਕ ਚਿੱਠੀ ਭੇਜ ਕੇ ਕਿਹਾ ਹੈ ਕਿ ਖੁਰਾਕ ਸਪਲਾਈ ਲੜੀ ’ਚ ਵਪਾਰੀ ਇੱਕ ਮਹੱਤਵਪੂਰਨ ਕੜੀ ਹੈ ਇਸ ਲਈ ਪ੍ਰਸਤਾਵਿਤ ਕਮੇਟੀਆਂ ’ਚ ਵਪਾਰੀਆਂ ਦੇ ਨੁਮਾਇੰਦੇ ਸੰਗਠਨ ਅਖਿਲ ਭਾਰਤੀ ਵਪਾਰ ਪਰਿਸੰਘ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਪਰਿਸੰਘ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੈ ਕਿਹਾ ਕਿ ਕਿਸਾਨ ਅੰਦੋਲਨ ’ਤੇ ਕਮੇਟੀ ਗਠਿਤ ਕਰਨ ਦੇ ਸੁਪਰੀਮ ਕੋਰਟ ਦੇ ਆਦੇਸ਼ ’ਤੇ ਵਪਾਰੀ ਪਰਿਸੰਘ ਸਵਾਗਤ ਕਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.