ਟਰਾਂਸਪੋਰਟ ਮੰਤਰੀ ਨੂੰ ਦਿੱਤਾ ਮੰਗ ਪੱਤਰ

0
87
Transport Minister Sachkahoon

ਟਰਾਂਸਪੋਰਟ ਮੰਤਰੀ ਨੂੰ ਦਿੱਤਾ ਮੰਗ ਪੱਤਰ

(ਰਵੀਪਾਲ) ਦੋਦਾ। ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਆਗੂ ਚਰਨਜੀਤ ਸਿੰਘ ਸੋਢੀ ਪਿੰਡ ਧੂਲਕੋਟ ਵੱਲੋਂ ਸੁਵਿਧਾ ਕਰਮਚਾਰੀਆ ਨੂੰ ਨੌਕਰੀ ਤੋਂ ਬਹਾਲ ਕਰਨ ਲਈ ਹਲਕੇ ਦੇ ਦੌਰੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਪੰਜਾਬ ਨੂੰ ਮੰਗ ਦਿੱਤਾ ਗਿਆ। ਸੋਢੀ ਨੇ ਦੱਸਿਆ ਕਿ 2002-2007 ਸੈਸ਼ਨ ਦੌਰਾਨ ਕਾਂਗਰਸ ਸਰਕਾਰ ਨੇ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਨੂੰ ਇੱਕ ਛੱਤ ਹੇਠ ਸਾਰੀਆਂ ਸੁਵਿਧਾ ਦੇਣ ਲਈ ਜ਼ਿਲਿਆ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ’ਚ ਸੈਂਟਰ ਖੋਲ੍ਹੇ ਗਏ ਸਨ।

ਪੰਜਾਬ ਦੇ ਸਮੂਹ ਸੁਵਿਧਾ ਸੈਂਟਰ ਦੇ ਕਰਮਚਾਰੀ ਬੜੀ ਮਿਹਨਤ ਨਾਲ ਕੰਮ ਕਰ ਰਹੇ ਸਨ, ਪਰ ਅਕਾਲੀ ਸਰਕਾਰ ਨੇ 2016 ’ਚ ਬੰਦ ਕਰ ਦਿੱਤਾ ਅਤੇ ਕਰਮਚਾਰੀ ਅੱਜ ਤੱਕ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਮੰਗ ਪੱਤਰ ਰਾਹੀ ਕਾਂਗਰਸ ਤੋਂ ਮੰਗ ਕੀਤੀ ਕਿ ਮੌਜ਼ੂਦਾ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਤੇ 10-12 ਸਾਲ ਦੇ ਤੁਜ਼ਰਬੇ ਨੂੰ ਧਿਆਨ ’ਚ ਰੱਖਦੇ ਹੋਏ ਮਾਨਯੋਗ ਅਦਾਲਤ ਦੇ ਫੈਸਲੇ ਤੋਂ ਪਹਿਲਾ ਵਿਭਾਗ ਜਾਂ ਕਿਸੇ ਸੋਸਾਇਟੀ ਅਦਾਰੇ ’ਚ ਨੌਕਰੀ ਦੇਣ ਦੀ ਿਪਾਲਤਾ ਕੀਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ