Breaking News

ਡੀ.ਪੀ.ਆਰ.ਓ ਨਾਲ ਮਾੜਾ ਵਰਤਾਓ ਕਰਨ ਵਾਲਿਆਂ ਦੀ ਗਿਰਫ਼ਤਾਰੀ ਦੀ ਮੰਗ

Demanding Attendance of Angry Behaviors Acting with DPRO

ਚੰਡੀਗੜ੍ਹ । ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਜ਼ਿਲਾ ਮੋਗਾ ਦੇ ਲੋਕ ਸੰਪਰਕ ਅਧਿਕਾਰੀ ਤੇਜਾ ਸਿੰਘ ਨਾਲ ਮਾੜਾ ਵਰਤਾਓ ਕਰਨ ਅਤੇ ਧਮਕੀ ਦੇਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗਣਤੰਤਰ ਦਿਵਸ ‘ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਨਾ ਸਿਰਫ ਗਣਤੰਤਰ ਦਿਵਸ ਦੇ ਸਮਾਗਮ ‘ਚ ਵਿਘਨ ਪਾਇਆ, ਸਗੋਂ ਸਟੇਜ ਸੰਭਾਲਣ ਦੀ ਆਪਣੀ ਸਰਕਾਰੀ ਡਿਊਟੀ ਕਰ ਰਹੇ ਲੋਕ ਸੰਪਰਕ ਅਧਿਕਾਰੀ ਤੇਜਾ ਸਿੰਘ ਨੂੰ ਵੀ ਧਮਕੀ ਦਿੱਤੀ। ਅਜਿਹੀ ਘਟਨਾ ਪਹਿਲਾਂ ਫਿਰੋਜ਼ਪੁਰ ‘ਚ ਵੀ ਵਾਪਰੀ ਸੀ, ਜਦੋਂ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਜ਼ੀਰਾ ਦੇ ਪਿਤਾ ਇੰਦਰਜੀਤ ਸਿੰਘ ਜ਼ੀਰਾ ਅਤੇ ਕੁੱਝ ਕਾਂਗਰਸੀਆਂ ਨੇ ਤਿਰੰਗਾ ਲਹਿਰਾਏ ਜਾਣ ਦੀ ਰਸਮ ਮੌਕੇ ਸੱਤਾ ਧਿਰ ਦੇ ਆਗੂਆਂ ਨੇ ਜਬਰੀ ਜਾ ਕੇ ਸਟੇਜ ਉੱਤੇ ਕਬਜ਼ਾ ਕਰ ਲਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top