ਜਰਮਨੀ ’ਚ ਕਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ

Corona in Germany Sachkahoon

ਜਰਮਨੀ ’ਚ ਕਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ

ਬਰਲਿਨ। ਜਰਮਨੀ ਦੇ ਹੈਮਬਰਗ ’ਚ ਹਜ਼ਾਰਾਂ ਲੋਕਾਂ ਨੇ ਕਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ ਕੀਤਾ। ਜਰਮਨੀ ਦੇ ਰੋਜਾਨਾਂ ਅਖ਼ਬਾਰ ਡਾਈ ਵੇਲਟ ਦੀ ਰਿਪੋਰਟ ਅਨੁਸਾਰ ਹੈਮਬਰਗ ਵਿੱਚ ਸ਼ਾਮਲ ਹੋਏ ਇਸ ਪ੍ਰਦਰਸ਼ਨ ਵਿੱਚ ਕਰੀਬ 3300 ਲੋਕਾਂ ਨੇ ਹਿੱਸਾ ਲਿਆ । ਅਖ਼ਬਾਰ ਦੇ ਮੁਤਾਬਿਕ ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੇ ਫੇਸ ਮਾਸਕ ਨਹੀਂ ਪਹਿਨੇ ਸਨ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਅਣਦੇਖੀ ਕਰ ਰਹੇ ਸਨ। ਉਹ ਟੀਕਾਕਰਨ ਅਤੇ ਕੁਆਰੰਟੀਨ ਉਪਾਵਾਂ ਵਿਰੁੱਧ ਨਾਅਰੇ ਲਗਾ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਤੋ ਇੱਕ ਹਫ਼ਤਾ ਪਹਿਲਾਂ ਜਰਮਨੀ ਭਰ ’ਚ ਹਜ਼ਾਰਾ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਫਿਰ, ਹੈਮਬਰਗ ਵਿੱਚ ਲਗਭਗ 3,000 ਲੋਕਾਂ ਨੇ ਕਰੋਨਾ ਟੀਕਾਕਰਨ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ, ਪਰ ਉੁੱਤਰ ਬੰਦਰਗਾਹ ਸ਼ਹਿਰ ਵਿੱਚ ਇੱਕ ਗੈਰ-ਕਾਨੂੰਨੀ ਵੈਕਸ ਵਿਰੋਧੀ ਸਭਾ ਵੀ ਬੁਲਾਈ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ