ਪਟਨਾ ‘ਚ ਡੇਂਗੂ ਦੀ ਮਾਰ, ਭਾਜਪਾ ਵਿਧਾਇਕ ਨੂੰ ਵੀ ਜਕੜਿਆ

0
Dengue, Patna, BJP, MLA

ਪਟਨਾ ‘ਚ ਡੇਂਗੂ ਦੀ ਮਾਰ, ਭਾਜਪਾ ਵਿਧਾਇਕ ਨੂੰ ਵੀ ਜਕੜਿਆ

ਪਟਨਾ (ਏਜੰਸੀ)। ਬਿਹਾਰ ਦੀ ਰਾਜਧਾਨੀ ਪਟਨਾ ‘ਚ ਭਾਰੀ ਬਾਰਸ਼ ਤੋਂ ਬਾਅਦ ਪਾਣੀ ਇਕੱਠਾ ਹੋਣ ਨਾਲ ਹੁਣ ਬੀਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ। ਇਸ ਦਰਮਿਆਨ ਭਾਜਪਾ ਵਿਧਾਇਕ ਨਿਤਿਨ ਨਵੀਨ ਡੇਂਗੂ ਦੇ ਸ਼ਿਕਾਰ ਹੋ ਗਏ ਹਨ। Dengue

ਫਿਲਹਾਲ ਉਹ ਘਰ ‘ਚ ਆਰਾਮ ਕਰ ਰਹੇ ਹਨ। ਨਿਤਿਨ ਨੇ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਵੀ ਬੀਮਾਰੀਆਂ ‘ਤੇ ਕਾਬੂ ਪਾਉਣ ਲਈ ਜਲਦ ਕਦਮ ਦੀ ਅਪੀਲ ਕੀਤੀ।

ਪਟਨਾ ‘ਚ ਡੇਂਗੂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸਿਰਫ਼ ਪਟਨਾ ‘ਚ ਡੇਂਗੂ ਦੇ 100 ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਲੈ ਕੇ ਪ੍ਰਸ਼ਾਸਨ ਵੀ ਅਲਰਟ ‘ਤੇ ਹੈ। ਦੂਜੇ ਪਾਸੇ ਸੋਮਵਾਰ ਨੂੰ ਹੀ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਨੀ ਚੌਬੇ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ ‘ਚ ਡੇਂਗੂ ਪੀੜਤਾਂ ਦਾ ਹਾਲ ਜਾਣਨ ਲਈ ਪਹੁੰਚੇ ਸਨ। ਪਟਨਾ ਦੇ ਰਾਜੇਂਦਰ ਨਗਰ, ਗੋਲਾ ਰੋਡ, ਪਾਟਲਿਪੁੱਤਰ ਵਰਗੀਆਂ ਕਾਲੋਨੀਆਂ ‘ਚ ਬਾਰਸ਼ ਤੋਂ ਬਾਅਦ ਵੀ ਗੰਦਾ ਅਤੇ ਬੱਦਬੂਦਾਰ ਪਾਣੀ ਭਰੇ ਰਹਿਣ ਨਾਲ ਉੱਥੇ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ।

ਵਿਸ਼ੇਸ਼ ਸਕੱਤਰ ਸਿਹਤ ਸੰਜੇ ਕੁਮਾਰ ਨੇ ਦੱਸਿਆ,”ਪਿਛਲੇ 2 ਦਿਨਾਂ ‘ਚ ਡੇਂਗੂ ਦੇ ਮਾਮਲਿਆਂ 100 ਤੋਂ ਵਧ ਹੋ ਗਏ ਹਨ। ਅਸੀਂ ਪਟਨਾ ‘ਚ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਪਾਣੀ ਨੂੰ ਜਮ੍ਹਾ ਨਾ ਹੋਣ ਦੇਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।