ਉਪ ਚੇਅਰਮੈਨ ਹਰੀਵੰਸ਼ ਨੇ ਧਰਨੇ ‘ਤੇ ਬੈਠੇ ਸੰਸਦ ਮੈਂਬਰਾਂ ਨੂੰ ਪਿਆਈ ਚਾਹ

0
Harivansh

ਪ੍ਰਧਾਨ ਮੰਤਰੀ ਨੇ ਕੀਤੀ ਉਪ ਚੇਅਰਮੈਨ ਹਰੀਵੰਸ਼ ਦੀ ਸ਼ਲਾਘਾ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਦੀ ਮੰਗਲਵਾਰ ਨੂੰ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਾ ਵਿਹਾਰ ਉਨ੍ਹਾਂ ਕੀਤਾ ਹੈ, ਉਹ ਹਰ ਇੱਕ ਲੋਕਤੰਤਰ ਪ੍ਰੇਮੀ ਨੂੰ ਪ੍ਰੇਰਿਤ ਤੇ ਸਕੂਨ ਦੇਣ ਵਾਲਾ ਹੈ।

Harivansh

ਰਾਜ ਸਭਾ ‘ਚ 20 ਸਤੰਬਰ ਨੂੰ ਖੇਤੀ ਖੇਤਰ ਨਾਲ ਜੁੜੇ ਬਿੱਲਾਂ ਨੂੰ ਪਾਸ ਕਰਾਉਣ ਦੌਰਾਨ ਵਿਰੋਧੀਆਂ ਨੇ ਜੰਮ ਕੇ ਹੰਗਾਮਾ ਕੀਤਾ ਤੇ ਉਸ ਸਮੇਂ ਦੀ ਕਾਰਵਾਈ ਚਲਾ ਰਹੇ ਉਪ ਚੇਅਰਮੈਨ ਹਰੀਵੰਸ਼ ਦੇ ਸਾਹਮਣੇ ਪਹੁੰਚ ਗਏ ਤੇ ਮਾਈਕ ਤੋੜ ਦਿੱਤੇ ਤੇ ਉੱਥੇ ਰੱਖੇ ਕਾਗਜ਼ ਚੁੱਕ ਕੇ ਸੁੱਟ ਦਿੱਤੇ। ਸਭਾਪਤੀ ਐਮ ਵੈਂਕੱਈਆ ਨਾਂਇਡੂ ਨੇ ਸੋਮਵਾਰ ਨੂੰ ਇਸ ਘਟਨਾ ‘ਤੇ ਸਖਤ ਕਾਰਵਾਈ ਕਰਦਿਆਂ ਹੰਗਾਮਾ ਕਰ ਰਹੇ ਵਿਰੋਧੀ ਧਿਰ ਦੇ ਅੱਠ ਸਾਂਸਦਾਂ ਨੂੰ ਬਾਕੀ ਸੈਸ਼ਨ ‘ਚੋਂ ਬਰਖਾਸਤ ਕਰ ਦਿੱਤਾ ਸੀ ਤੇ ਇਹ ਮੈਂਬਰ ਸੰਸਦ ਭਵਨ ਕੰਪਲੈਕਸ ‘ਚ ਧਰਨੇ ‘ਤੇ ਬੈਠ ਗਏ ਤੇ ਰਾਤ ਭਰ ਉੱਥੇ ਰਹੇ।

ਉਪ ਸਭਾਪਤੀ ਧਰਨਾ ਦੇ ਰਹੇ ਸੈਸ਼ਨ ‘ਚੋਂ ਬਰਖਾਸਤ ਸਾਂਸਦਾਂ ਲਈ ਅੱਜ ਸਵੇਰੇ ਚਾਹ ਲੈ ਕੇ ਪਹੁੰਚੇ ਸਨ। ਮੋਦੀ ਨੇ ਉਪ ਚੇਅਰਮੈਨ ਦੇ ਇਸ ਵਿਹਾਰ ਦੀ ਸ਼ਲਾਘਾ ਕਰਦਿਆਂ ਅੱਜ ਟਵੀਟ ਕੀਤਾ, ‘ਬਿਹਾਰ ਦੀ ਧਰਤੀ ਨੇ ਸਦੀਆਂ ਪਹਿਲਾਂ ਪੂਰੇ ਵਿਸ਼ਵ ਨੂੰ ਲੋਕੰਤਰ ਦੀ ਸਿੱਖਿਆ ਦਿੱਤੀ ਸੀ। ਅੱਜ ਉਸੇ ਬਿਹਾਰ ਦੀ ਧਰਤੀ ‘ਤੇ ਪ੍ਰਜਾਤੰਤਰ ਦੇ ਪ੍ਰਤੀਨਿਧੀ ਬਣੇ ਹਰੀਵੰਸ਼ ਜੀ ਨੇ ਜੋ ਕੀਤਾ ਉਹ ਹਰ ਇੱਕ ਲੋਕਤੰਤਰ ਪ੍ਰੇਮੀ ਨੂੰ ਪ੍ਰੇਰਿਤ ਤੇ ਸਕੂਲ ਦੇਣ ਵਾਲਾ ਹੈ। ਧਰਨੇ ‘ਤੇ ਬੈਠੇ ਮੈਂਬਰਾਂ ਲਈ ਹਰੀਵੰਸ਼ ਨੇ ਉਨ੍ਹਾਂ ਨੂੰ ਸਵੇਰੇ-ਸਵੇਰੇ ਆਪਣੇ ਘਰੋਂ ਚਾਹ ਲਿਜਾ ਕੇ ਪਿਆਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.