ਡਿਪਟੀ ਸੀਐਮ ਦੁਸ਼ਿਅੰਤ ਕੋਰੋਨਾ ਪਾਜ਼ਿਟਿਵ, ਸਾਰੇ ਪ੍ਰੋਗਰਾਮ ਰੱਦ

Dushyant-Chautala

ਡਿਪਟੀ ਸੀਐਮ ਦੁਸ਼ਿਅੰਤ ਕੋਰੋਨਾ ਪਾਜ਼ਿਟਿਵ, ਸਾਰੇ ਪ੍ਰੋਗਰਾਮ ਰੱਦ

ਹਿਸਾਰ (ਸੱਚ ਕਹੂੰ ਨਿਊਜ਼)। ਡਿਪਟੀ ਸੀਐਮ ਦੁਸ਼ਿਅੰਤ ਚੌਟਾਲਾ ਕੋਰੋਨਾ ਪਾਜ਼ੀਟਿਵ ਆਏ ਹਨ। ਦੁਸ਼ਿਅੰਤ ਚੌਟਾਲਾ ਦੀ ITPCR ਰਿਪੋਰਟ ਪਾਜ਼ਿਟਿਵ ਆਈ ਹੈ। ਜਿਸ ਤੋਂ ਬਾਅਦ ਉਸਨੇ ਖੁਦ ਨੂੰ ਵੱਖ ਕਰ ਲਿਆ ਹੈ ਅਤੇ ਸ਼ਨਿੱਚਰਵਾਰ ਦੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਪ ਮੁੱਖ ਮੰਤਰੀ ਨੇ ਸ਼ਨਿੱਚਰਵਾਰ ਨੂੰ ਹਿਸਾਰ ‘ਚ ਕਈ ਪ੍ਰੋਗਰਾਮਾਂ ‘ਚ ਸ਼ਿਰਕਤ ਕਰਨੀ ਸੀ।

ਦੁਸ਼ਿਅੰਤ ਚੌਟਾਲਾ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਪਿਛਲੇ 48 ਘੰਟਿਆਂ ਵਿੱਚ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਟੈਸਟ ਕਰਵਾਉਣ ਲਈ ਕਿਹਾ ਹੈ। ਸਵੇਰ ਤੋਂ ਉਨਾਂ ਹਲਕੇ ਬੁਖਾਰ ਦੀ ਸਿਕਾਇਤ ਦੱਸੀ। ਰੈਪਿਡ ਟੈਸਟ ‘ਚ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ