ਡੇਰਾ ਪ੍ਰੇਮੀਆਂ ਨੇ ਲੋੜਵੰਦ ਨੂੰ ਬਣਾ ਕੇ ਦਿੱਤਾ ਅਸ਼ਿਆਨਾ

0

ਡੇਰਾ ਪ੍ਰੇਮੀਆਂ ਨੇ ਲੋੜਵੰਦ ਨੂੰ ਬਣਾ ਕੇ ਦਿੱਤਾ ਅਸ਼ਿਆਨਾ

ਨਾਭਾ, (ਸੁਰਿੰਦਰ ਕੁਮਾਰ ਸ਼ਰਮਾ)। ਡੇਰਾ ਸੱਚਾ ਸਰਸਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਆਦੇਸ਼ਾਂ ਅਨੁਸਾਰ (Humanity) ਚਲਾਏ ਜਾ ਰਹੇ 134 ਮਾਨਵਤਾ ਭਲਾਈ ਦੇ ਕੰਮਾ ਵਿੱਚੋ ਇੱਕ ਕੰਮ ਅਸ਼ਿਆਨਾ ਮੁਹਿਮ ਤਹਿਤ ਪਿੰਡ ਦਰਗਾਪੁਰ ਬਲਾਕ ਮੱਲੇਵਾਲ ਦੀ ਵਿਧਵਾ ਭੈਣ ਪ੍ਰਵੀਨ ਨੂੰ ਅਸ਼ਿਆਨਾ ਬਣਾ ਕੇ ਦਿੱਤਾ।

ਜਾਣਕਾਰੀ ਦਿੰਦਿਆਂ ਬਲਾਕ ਮੱਲੇਵਾਲ ਦੇ ਭੰਗੀਦਾਸ ਪਵਨ ਕੁਮਾਰ ਇੰਸਾਂ ਨੇ ਦੱਸਿਆ ਹੈ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਪਿੰਡ ਦਰਗਾਪੁਰ ਵਿਖੇ ਇੱਕ ਵਿਧਵਾ ਭੈਣ ਪ੍ਰਵੀਨ ਦਾ ਮਕਾਨ ਡਿੱਗਿਆ ਹੋਇਆ ਹੈ ਅਤੇ ਉਸਦੇ ਬੱਚੇ ਛੋਟੇ ਹਨ ਆਰਥਿਕ ਤੌਰ ਤੇ ਵੀ ਕਮਜੋਰ ਹੈ ਤਾਂ ਬਲਾਕ ਮੱਲੇਵਾਲ ਦੀ ਸਾਰੀ ਸਾਧ-ਸੰਗਤ ਨੇ ਮਿਲ ਕੇ ਇੱਕ ਵੱਡਾ ਹੰਭਲਾ ਮਾਰਦੇ ਹੋਏ ਕੇਵਲ 18 ਘੰਟਿਆਂ ਵਿੱਚ ਭੈਣ ਪ੍ਰਵੀਨ ਨੂੰ ਮਕਾਨ ਬਣਾ ਕੇ ਦਿੱਤਾ।ਇਸ ਸਮੇਂ ਬਲਾਕ ਜ਼ਿੰਮੇਵਾਰ ਜਗਤਾਰ ਇੰਸਾਂ, ਅਵਤਾਰ ਇੰਸਾਂ, ਨਰਿੰਦਰ ਪਾਲ ਇੰਸਾਂ, ਸੋਨੀ, ਗੁਰਦੀਪ, ਰਤਨ, ਜਗਤਾਰ, ਜਰਨੈਨ, ਹਰਿੰਦਰ, ਬੇਅੰਤ, ਗੋਪੀ, ਗੁਰਿੰਦਰ, ਗਰੀਨ ਐÎੱਸ ਦੇ ਸੇਵਾਦਾਰ ਅਤੇ ਯੂਥ ਦੇ ਸੇਵਾਦਾਰਾਂ ਤੋਂ ਇਲਾਵਾ ਵੱਡੀ ਸਾਧ ਸੰਗਤ ਨੇ ਸਹਿਯੋਗ ਦਿੱਤਾ।

ਪ੍ਰੇਮੀ ਬਣੇ ਸਹਾਰਾ : ਭੈਣ ਪ੍ਰਵੀਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦੇ ਹੋਏ ਭੈਣ ਪ੍ਰਵੀਨ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਮੇਰੇ ਸਹਿਯੋਗ ਲਈ ਡੇਰੇ ਪ੍ਰੇਮੀ ਹੀ ਸਹਾਰਾ ਬਣੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।