ਡੇਰਾ ਸ਼ਰਧਾਲੂ ਭੈਣ ਅੰਮ੍ਰਿਤ ਕੌਰ ਇੰਸਾਂ ਨੇ ਲੋੜਵੰਦ ਮਰੀਜ਼ ਨੂੰ ਗੁਰਦਾ ਦਾਨ ਕਰ ਕੇ ਬਚਾਈ ਜਾਨ

Kidney Donation Sachkahoon

ਇਸ ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕੰਮ ਕਰਨ ਦੀ ਪ੍ਰੇਰਨਾ ਗੁਰੂ ਜੀ ਤੋਂ ਮਿਲਦੀ ਹੈ : ਅੰਮ੍ਰਿਤ ਕੌਰ ਇੰਸਾਂ

(ਸੁਸ਼ੀਲ ਕੁਮਾਰ) ਭਾਦਸੋਂ । ਜਿੱਥੇ ਕੋਈ ਅੱਜ ਦੇ ਸਮੇਂ ਵਿੱਚ ਕਿਸੇ ਦੀ ਸਾਰ ਨਹੀਂ ਲੈਂਦਾ ਉੱਥੇ ਹੀ ਡੇਰਾ ਸ਼ਰਧਾਲੂਆਂ ਵੱਲੋਂ ਵੱਖ-ਵੱਖ ਇਨਸਾਨੀਅਤ ਮਾਨਵਤਾ ਭਲਾਈ ਦੇ ਕੰਮ ਕਰਕੇ ਸਮਾਜ ਵਿੱਚ ਆਪਣੀ ਵੱਖਰੀ ਹੀ ਪਛਾਣ ਬਣਾਈ ਹੋਈ ਹੈ। ਅਜਿਹੀ ਹੀ ਮਿਸਾਲ ਬਲਾਕ ਭਾਦਸੋਂ ਦੇ ਪਿੰਡ ਰਾਮਪੁਰ ਸਾਹੀਏਵਾਲ ਦੀ ਡੇਰਾ ਸ਼ਰਧਾਲੂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਮੈਂਬਰ ਭੈਣ ਅੰਮ੍ਰਿਤ ਕੌਰ ਇੰਸਾਂ ਪਤਨੀ ਗੁਰਜੰਟ ਸਿੰਘ ਇੰਸਾਂ 15 ਮੈਂਬਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਮਰੀਜ਼ ਰਣਜੀਤ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਭਟੇੜੀ ਜ਼ਿਲ੍ਹਾ ਪਟਿਆਲਾ ਨੂੰ ਗੁਰਦਾ ਦਾਨ ਕਰਕੇ ਉਸ ਮਰੀਜ਼ ਦੀ ਜਾਨ ਬਚਾਈ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਭੰਡਾਰੇ ’ਤੇ ਡੇਰਾ ਸਲਾਬਤਪੁਰਾ (ਪੰਜਾਬ) ਵਿਖੇ ਭੈਣ ਅੰਮ੍ਰਿਤ ਕੌਰ ਇੰਸਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਭੈਣ ਅੰਮ੍ਰਿਤ ਕੌਰ ਇੰਸਾਂ ਨੇ ਦੱਸਿਆ ਕੀ ਅੱਜ ਦੇ ਸਮੇਂ ਕੋਈ ਆਪਣੇ ਸਿਰ ਦਾ ਵਾਲ ਤੱਕ ਨਹੀਂ ਦਿੰਦਾ ਉਨ੍ਹਾਂ ਕਿਹਾ ਕੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਗੁਰਦਾ ਦਾਨ, ਅੱਖਾਂ ਦਾਨ, ਖ਼ੂਨਦਾਨ ਤੇ ਮਰਨ ਉਪਰੰਤ ਸਰੀਰਦਾਨ ਅਤੇ ਵੱਖ-ਵੱਖ ਇਨਸਾਨੀਅਤ ਮਾਨਵਤਾ ਭਲਾਈ ਦੇ ਕੰਮ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਹਰ ਇਕ ਵਿਅਕਤੀ ਨੂੰ ਖ਼ੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਇਸ ਮੌਕੇ ਪ੍ਰੇਮੀ ਗੁਰਜੰਟ ਸਿੰਘ ਇੰਸਾਂ 15 ਮੈਂਬਰ, ਪ੍ਰੇਮੀ ਦੀਪਕ ਇੰਸਾਂ 15 ਮੈਂਬਰ ,ਪ੍ਰੇਮੀ ਗੁਰਸੇਵਕ ਇੰਸਾਂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ