ਬੇਸੁੱਧ ਸੜਕ ’ਤੇ ਡਿੱਗੇ ਬਿਕਰਮ ਠਾਕੁਰ ਨੂੰ ਡੇਰਾ ਸ਼ਰਧਾਲੂਆਂ ਨੇ ਗਲ ਨਾਲ ਲਾਇਆ

ਬਿਕਰਮ ਠਾਕੁਰ ਦੇ ਪਰਿਵਾਰ ਦੀ ਭਾਲ ਕਰਕੇ ਉਸ ਨੂੰ ਪਰਿਵਾਰ ਨਾਲ ਮਿਲਾਇਆ

  • ਡੇਰਾ ਨੂਰਾਨੀ ਧਾਮ ਪਟਿਆਲਾ ਵਿਖੇ ਬਿਕਰਮ ਨੂੰ ਉਸ ਦੇ ਪਰਿਵਾਰ ਦੇ ਸਪੁਰਦ ਕੀਤਾ
  • ਸੜਕ ਤੇ ਡਿੱਗੇ ਨੂੰ ਰਾਹਗੀਰ ਦੇਖਦੇ ਅਤੇ ਅੱਗੇ ਲੰਘ ਜਾਂਦੇ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੜਕ ਦੇ ਕਿਨਾਰੇ ਮੰਦੇ ਹਾਲ ਪਏ ਬਿਕਰਮ ਠਾਕੁਰ ਨੂੰ ਆਪਣੀ ਸੁੱਧ-ਬੁੱਧ ਨਹੀਂ ਸੀ। ਬੇਸ਼ੁਮਾਰ ਰਾਹਗੀਰ ਆਪਣੇ ਮੋਟਰਸਾਇਕਲ ਅਤੇ ਗੱਡੀਆਂ ਰਾਹੀਂ ਉਸਨੂੰ ਦੇਖਦੇ ਅਤੇ ਝੱਟ ਅੱਗੇ ਲੰਘ ਜਾਂਦੇ, ਐਨੇ ਵਿੱਚ ਸੜਕ ਤੋਂ ਲੰਘ ਰਹੇ ਡੇਰਾ ਸ਼ਰਧਾਲੂ ਰਵੀ ਦੱਤ ਦੀ ਸੜਕ ’ਤੇ ਪਏ ਇਸ ਇਨਸਾਨ ’ਤੇ ਨਿਗ੍ਹਾ ਗਈ ਅਤੇ ਉਹ ਝੱਟ ਰੁਕ ਗਿਆ। ਉਸ ਨੂੰ ਡਰ ਸੀ ਕਿ ਕਿਤੇ ਕੋਈ ਵਾਹਨ ਹੀ ਇਸ ਨੂੰ ਨਾ ਦਰੜ ਦੇਵੇ। ਰਵੀ ਦੱਤ ਨੇ ਮੰਦੇ ਹਾਲ ਬਿਕਰਮ ਠਾਕੁਰ ਨੂੰ ਆਪਣੇ ਨਾਲ ਬਿਠਾਇਆ ਅਤੇ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਲੈ ਆਇਆ। ਉਸ ਦੀ ਹਾਲਤ ਸੁਧਾਰਨ ਤੋਂ ਬਾਅਦ ਡੇਰਾ ਸਰਧਾਲੂਆਂ ਨੇ ਬਿਕਰਮ ਠਾਕੁਰ ਵਾਸੀ ਬੰਦਾਲੀ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਨੂੰ ਉਸ ਦੇ ਪਰਿਵਾਰ ਦੀ ਭਾਲ ਕਰਕੇ ਨਾਲ ਮਿਲਾਇਆ, ਜਿਸ ਦੀ ਪਰਿਵਾਰ ਇੱਕ ਮਹੀਨੇ ਤੋਂ ਜ਼ਿਆਦਾ ਉਸ ਦੀ ਭਾਲ ਵਿੱਚ ਲੱਗਾ ਹੋਇਆ ਸੀ।

ਜਾਣਕਾਰੀ ਅਨੁਸਾਰ ਜਦੋਂ ਫਟੇ ਕੱਪੜਿਆਂ ਤੇ ਬੁਰੀ ਹਾਲਤ ਵਿੱਚ ਬਿਕਰਮ ਠਾਕੁਰ ਨੂੰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਵਿਖੇ ਲਿਆਂਦਾ ਤਾਂ ਉਹ ਆਪਣੇ ਬਾਰੇ ਕੁਝ ਵੀ ਦੱਸਣ ਤੋਂ ਅਸਮਰੱਥ ਸੀ। ਡੇਰਾ ਸਰਧਾਲੂਆਂ ਵੱਲੋਂ ਪਹਿਲਾ ਤਾ ਉਸ ਨੂੰ ਚੰਗੀ ਤਰ੍ਹਾਂ ਨੁਹਾਇਆ ਅਤੇ ਉਸਦੇ ਚੰਗੇ ਕੱਪੜੇ ਪਵਾਏ। ਇਸ ਤੋਂ ਬਾਅਦ ਉਸ ਨੂੰ ਖਾਣਾ ਅਤੇ ਚਾਹ-ਪਾਣੀ ਪਿਆਇਆ। ਬਿਕਰਮ ਕਈ ਦਿਨਾਂ ਤੋਂ ਭੁੱਖਾ ਪਿਆਸਾ ਇਸੇ ਤਰ੍ਹਾਂ ਹੀ ਸੜਕ ਆਦਿ ’ਤੇ ਘੁੰਮ ਰਿਹਾ ਸੀ। ਉਸ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਜਦੋਂ ਡੇਰਾ ਸਰਧਾਲੂਆਂ ਵੱਲੋਂ ਉਸ ਦਾ ਨਾਂਅ ਅਤੇ ਪਰਿਵਾਰ ਬਾਰੇ ਪੁੱਛਿਆ ਤਾਂ ਉਹ ਠੀਕ ਤਰ੍ਹਾਂ ਨਾਲ ਕੁਝ ਵੀ ਨਹੀਂ ਦੱਸ ਰਿਹਾ ਸੀ। ਸਮਾ ਬੀਤਣ ਤੋਂ ਬਾਅਦ ਮੁੜ ਡੇਰਾ ਸ਼ਰਧਾਲੂਆਂ ਵੱਲੋਂ ਉਸਦੇ ਪਰਿਵਾਰ ਸਬੰਧੀ ਪੁੱਛਿਆ ਤਾ ਉਸਨੇ ਆਪਣੇ ਪਿੰਡ ਦਾ ਨਾਮ ਬੰਦਾਲੀ ਦੱਸਿਆ। ਜਦੋਂ ਬਲਾਕ ਪਟਿਆਲਾ ਦੇ 15 ਮੈਂਬਰ ਸਰਬਜੀਤ ਹੈਪੀ ਅਤੇ ਗੁਰਵਿੰਦਰ ਮੱਖਣ ਵੱਲੋਂ ਇਸ ਪਿੰਡ ਦੀ ਸਰਚ ਕੀਤੀ ਤਾ ਇਹ ਹਿਮਾਚਲ ਪ੍ਰਦੇਸ਼ ਵਿੱਚ ਪਾਇਆ ਗਿਆ।

Patiala photo-0
ਪਟਿਆਲਾ : ਡੇਰਾ ਨੂਰਾਨੀ ਧਾਮ ਪਟਿਆਲਾ ਵਿਖੇ ਬਿਕਰਮ ਠਾਕੁਰ ਨੂੰ ਉਸਦੇ ਪਰਿਵਾਰ ਹਵਾਲੇ ਕਰਦ ਹੋਏ 45 ਮੈਂਬਰ ਹਰਮਿੰਦਰ ਨੋਨਾ ਅਤੇ ਹੋਰ ਜਿੰਮੇਵਾਰ।

ਇਸ ਤੋਂ ਬਾਅਦ ਇਨ੍ਹਾਂ ਡੇਰਾ ਸਰਧਾਲੂਆਂ ਵੱਲੋਂ ਹਿਮਾਚਲ ਪ੍ਰਦੇਸ਼ ਦੇ 45 ਮੈਂਬਰ ਵਿਜੈ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਅਤੇ ਇਸ ਪਿੰਡ ਬਾਰੇ ਪੁੱਛਿਆ। ਵਿਜੈ ਕੁਮਾਰ ਵੱਲੋਂ ਜਦੋਂ ਇਸ ਪਿੰਡ ਦੀ ਪੁੁਸਟੀ ਕੀਤੀ ਅਤੇ ਉਸ ਵੱਲੋੋਂ ਡੇਰਾ ਪ੍ਰੇਮੀਆਂ ਦੀ ਮੱਦਦ ਨਾਲ ਬਿਕਰਮ ਠਾਕੁਰ ਦਾ ਪਰਿਵਾਰ ਲੱਭ ਲਿਆ। ਉੱਥੋਂ ਦੇ ਸਰਧਾਲੂਆਂ ਵੱਲੋਂ ਜਦੋਂ ਪਰਿਵਾਰ ਤੋਂ ਉਨ੍ਹਾਂ ਦੇ ਕਿਸੇ ਜੀਅ ਦੇ ਗੁੰਮ ਹੋਣ ਸਬੰਧੀ ਪੁੱਛਿਆ ਤਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਇੱਕ ਮਹੀਨੇ ਤੋਂ ਜਿਆਦਾ ਹੋ ਗਿਆ ਗੁੰਮ ਹੈ ਅਤੇ ਉਹ ਭਾਲ ਭਾਲ ਥੱਕ ਚੁਕੇ ਹਨ। ਜਦੋਂ ਪਟਿਆਲਾ ਦੇ ਸਰਧਾਲੂਆਂ ਵੱਲੋਂ ਵੀਡੀਓ ਕਾਲ ਰਾਹੀਂ ਉਸ ਦੇ ਪਰਿਵਾਰ ਨੂੰ ਬਿਕਰਮ ਠਾਕੁਰ ਦਿਖਾਇਆ ਤਾ ਉਨ੍ਹਾਂ ਝੱਟ ਕਿਹਾ ਕਿ ਇਹ ਉਨ੍ਹਾਂ ਦੀ ਹੀ ਲੜਕਾ ਹੈ।

ਇਸ ਤੋਂ ਬਾਅਦ ਬਿਕਰਮ ਠਾਕੁੁਰ ਦਾ ਭਰਾ ਮੁਕੇਸ ਠਾਕੁਰ ਅਤੇ ਹੋਰ ਮੈਂਬਰ ਗੱਡੀ ਰਾਹੀਂ ਇੱਥੇ ਪਟਿਆਲਾ ਨੂਰਾਨੀ ਧਾਮ ਵਿਖੇ ਪੁੱਜੇ ਅਤੇ ਬਿਕਰਮ ਠਾਕੁਰ ਨੂੰ ਸਹੀ ਸਲਾਮਤ ਦੇਖ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਨ੍ਹਾਂ ਦੱਸਿਆ ਕਿ ਪਹਿਲਾ ਬਿਲਕੁੱਲ ਠੀਕ ਸੀ, ਪਰ ਫਿਰ ਇਹ ਦਿਮਾਗੀ ਤੌਰ ’ਤੇ ਕੁਝ ਪ੍ਰੇਸ਼ਾਨ ਹੋ ਗਿਆ ਅਤੇ ਘਰੋਂ ਚਲਾ ਗਿਆ। ਉਹ ਇੱਕ ਮਹੀਨਾ 8 ਦਿਨਾਂ ਤੋਂ ਲੱਭ ਰਹੇ ਹਨ। ਹਿਮਾਚਲ ਤੋਂ ਪਟਿਆਲਾ ਡੇਰਾ ਪੁੱਜੇ ਬਿਕਰਮ ਠਾਕੁਰ ਤੇ ਪਰਿਵਾਰਕ ਮੈਂਬਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦਿਲੋਂ ਧੰਨਵਾਦ ਪ੍ਰਗਾਇਆ ਅਤੇ ਕਿਹਾ ਕਿ ਡੇਰਾ ਸਰਧਾਲੂਆਂ ਨੂੰ ਦਿੱਤੀ ਸਿੱਖਿਆ ਸਮਾਜ ’ਚ ਕਦਰਾ ਕੀਮਤਾਂ ਨੂੰ ਜਿਊਂਦਾ ਰੱਖ ਰਹੀ ਹੈ। ਇਸ ਮੌਕੇ 15 ਮੈਂਬਰ ਸਰਬਜੀਤ ਹੈਪੀ, ਗੁਰਵਿੰਦਰ ਮੱਖਣ, ਰਵੀ ਦੱਤ ਇੰਸਾਂ ਸਮੇਤ ਹੋਰ ਡੇਰਾ ਸਰਧਾਲੂ ਮੌਜ਼ੂਦ ਸਨ।

ਡੇਰਾ ਸ਼ਰਧਾਲੂ ਭਟਕੇ ਲੋਕਾਂ ਦੇ ਬਣੇ ਰਖਵਾਲੇ : ਹਰਮਿੰਦਰ ਨੋਨਾ

ਬਿਕਰਮ ਠਾਕੁਰ ਨੂੰ ਉਸ ਦੇ ਪਰਿਵਾਰ ਹਵਾਲੇ ਕਰਨ ਮੌਕੇ ਡੇਰਾ ਸੱਚਾ ਸੌਦਾ ਦੇ 45 ਮੈਂਬਰ ਹਰਮਿੰਦਰ ਨੋਨਾ ਵੀ ਵਿਸ਼ੇਸ ਤੌਰ ’ਤੇ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਬਚਨਾਂ ਮੁਤਾਬਿਕ ਹੀ ਡੇਰਾ ਸ਼ਰਧਾਲੂਆਂ ਵੱਲੋਂ ਸੜਕ ’ਤੇ ਰੁਲ ਰਹੇ ਬਿਕਰਮ ਠਾਕੁਰ ਨੂੰ ਚੁੱਕਿਆ ਅਤੇ ਉਸਦੀ ਸਾਂਭ ਸੰਭਾਲ ਕੀਤੀ ਅਤੇ ਉਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਲਈ ਜਦੋਂ ਜਹਿਦ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਕੋਣ ਕਿਸ ਬਾਰੇ ਸੋਚਦਾ ਹੈ ਅਤੇ ਉੱਥੋਂ ਹਜ਼ਾਰਾਂ ਲੋਕ ਗੁਜਰ ਰਹੇ ਸਨ। ਉਨ੍ਹਾਂ ਦੱਸਿਆ ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ ਇਸ ਤੋਂ ਪਹਿਲਾ ਵੀ ਕਈ ਸੜਕਾਂ ’ਤੇ ਭਟਕ ਰਹੇ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ