ਡੇਰਾ ਸ਼ਰਧਾਲੂਆਂ ਘਰ-ਘਰ ਵੰਡੇ ਮਾਸਕ

0
130

ਡੇਰਾ ਸ਼ਰਧਾਲੂਆਂ ਘਰ-ਘਰ ਵੰਡੇ ਮਾਸਕ

ਗਿੱਦੜਬਾਹਾ/ਕੋਟਭਾਈ,(ਰਾਜਵਿੰਦਰ ਬਰਾੜ) ਬਲਾਕ ਕੋਟਭਾਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਪਿੰਡ ਗਿਲਜੇਵਾਲਾ ਵਿਖੇ ਕਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਅਪਣੇ ਖਰਚੇ ‘ਤੇ ਬਣਾ ਕੇ ਪਿੰਡ ‘ਚ ਘਰ ਘਰ ਜਾ ਕੇ ਵੰਡੇ । ਪਿੰਡ ਦੇ ਪ੍ਰੇਮੀ ਪ੍ਰਿਥੀ ਸਿੰਘ 15 ਮੈਂਬਰ ਦੇ ਪਰਿਵਾਰ ਦੀ ਪੁੱਤਰੀ ਨੇ ਮਿਹਨਤ ਕਰਕੇ ਸਾਰੇ ਮਾਸਕ ਖੁਦ ਆਪ ਘਰ ਤਿਆਰ ਕੀਤੇ । ਇਸ ਦੀ ਸ਼ਰੂਆਤ ਪਿੰਡ ਦੇ ਸਰਪੰਚ ਨਿਰਮਲ ਸਿੰਘ ਬਰਾੜ ਨੇ ਕੀਤੀ। ਸਰਪੰਚ ਨਿਰਮਲ ਸਿੰਘ ਬਰਾੜ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸੇਵਾ ਦੇ ਖੇਤਰ ‘ਚ ਹਰ ਤਰਾਂ ਦਾ ਸਹਿਯੋਗ ਸਾਨੂੰ ਦਿੰਦੇ ਰਹੇ ਹੈ ਅੱਜ ਪਿੰਡ ਵਿਚ ਮਾਸਿਕ ਵੰਡੇ ਹੈ ਬਹੁਤ ਵਧੀਆ ਉਪਰਾਲਾ ਹੈ । ਇਸ ਮੌਕੇ ਪਿੰਡ ਦੇ ਸਰਪੰਚ ਨਿਰਮਲ ਸਿੰਘ ਬਰਾੜ, 45 ਮੈਂਬਰ ਹਰਚਰਨ ਸਿੰਘ ਇੰਸਾਂ,15 ਮੈਬਰ ਜਗਰੂਪ ਸਿੰਘ ਇੰਸਾਂ, 15 ਮੈਬਰ ਪ੍ਰਿਥੀ ਸਿੰਘ ਇੰਸਾਂ,ਹੰਸ ਰਾਜ ਇੰਸਾਂ,ਭਿੰਦਰ ਸਿੰਘ ਇੰਸਾਂ,ਬਲਜੀਤ ਸਿੰਘ ਗੁੱਗੜ,ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।.