ਡੇਰਾ ਸ਼ਰਧਾਲੂਆਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ

0
103

ਡੇਰਾ ਸ਼ਰਧਾਲੂਆਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਅਬੋਹਰ,(ਨਰੇਸ਼ ਬਜਾਜ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਸਮਾਜ ਭਲਾਈ ਦੇ 134 ਕਾਰਜਾਂ ਦੇ ਚਲਦੇ ਹੋਏ ਦੇਸ਼ ਵਿੱਚ ਫੈਲੀ ਖ਼ਤਰਨਾਕ ਬਿਮਾਰੀ ਕਰੋਨਾ ਵਾਇਰਸ (ਮਹਾਮਾਰੀ) ਦੇ ਚਲਦੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰਨ ਲਈ ਬਲਾਕ ਅਬੋਹਰ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਨਾਮ ਚਰਚਾ ਘਰ ਵਿੱਚ ਬੇਨਤੀ ਬੋਲ ਕੇ ਤੇ ਸਿਮਰਨ ਕਰਕੇ ਸੇਵਾਦਾਰਾਂ ਨੂੰ ਰਾਸ਼ਨ ਸਮੱਗਰੀ ਦੇ ਕੇ ਵੱਖ-ਵੱਖ ਜੋਨ ਵਿੱਚ ਵੰਡਣ ਲਈ ਭੇਜ ਦਿੱਤਾ ਜਾਣਕਾਰੀ ਦਿੰਦਿਆਂ 25 ਮੈਂਬਰ ਗੁਰਚਰਨ ਸਿੰਘ ਇੰਸਾਂ, ਬਲਾਕ ਭੰਗੀਦਾਸ ਸਤੀਸ਼ ਬਜਾਜ ਨੇ ਦੱਸਿਆ ਕਿ ਅੱਜ ਦੇਸ਼ ਵਿੱਚ ਆਈ ਆਫ਼ਤ ਦਾ ਸਾਮਣਾ ਕਰਨ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਦੀ ਸੇਵਾ ਲਈ ਹਰ ਵੇਲੇ ਤਿਆਰ ਹੈ ਸਰਸਾ ਦਰਬਾਰ ਤੋਂ ਜੋ ਵੀ ਸੇਵਾ ਦਾ ਸੰਦੇਸ਼ ਮਿਲੇਗਾ ਸਾਰੀ ਸਾਧ-ਸੰਗਤ ਹਾਜ਼ਰ ਹੈ

ਸਾਨੂੰ ਇਹ ਪ੍ਰਰੇਨਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ ਇਸ ਮੌਕੇ 45 ਮੈਂਬਰ ਸੇਵਾਦਾਰ ਦੂਲੀ ਚੰਦ, 25 ਮੈਂਬਰ ਬਲਵੰਤ ਇੰਸਾਂ, 15 ਮੈਂਬਰ ਜ਼ਿੰਮੇਵਾਰ ਰਾਜ ਸੱਚਦੇਵਾ, ਅਮੀਰ ਚੰਦ, ਵਿੱਕੀ ਗਾਂਧੀ, ਨਰੇਸ਼ ਬਜਾਜ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਰਾਜ ਧੋਲਪੁਰੀਆ, ਪੂਰਨ ਚੰਦ, ਗੋਲਡੀ ਤਿਨਾ, ਜੋਨ ਭੰਗੀਦਾਸ ਵਿਜੈ ਕੁਮਾਰ, ਸ਼ਾਮ ਸੁੰਦਰ ਮਦਾਨ, ਦੇਵੀ ਲਾਲ ਆਦੀ ਮੌਜ਼ੂਦ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।