ਡੇਰਾ ਪ੍ਰੇਮੀਆਂ ਵੱਲੋਂ ਲੋਹੜੀ ਮੌਕੇ ਲੋੜਵੰਦਾਂ ਨੂੰ ਰਾਸ਼ਨ ਅਤੇ ਕੰਬਲ ਵੰਡੇ

Distributed Ration and Blanket Sachkahoon

ਡੇਰਾ ਪ੍ਰੇਮੀਆਂ ਵੱਲੋਂ ਲੋਹੜੀ ਮੌਕੇ ਲੋੜਵੰਦਾਂ ਨੂੰ ਰਾਸ਼ਨ ਅਤੇ ਕੰਬਲ ਵੰਡੇ

(ਜੀਵਨ ਗੋਇਲ) ਧਰਮਗੜ੍ਹ/ਚੀਮਾਂ ਮੰਡੀ। ਕਸਬਾ ਚੀਮਾਂ ਦੇ ਸੇਵਾਦਾਰ ਪਿਆਰਾ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਜਿੱਥੇ ਲੋਕ ਆਮ ਤਿਉਹਾਰਾਂ ’ਤੇ ਫਜੂਲੀ ਖਰਚੇ ਕਰਦੇ ਹਨ, ਉਨ੍ਹਾਂ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਨਾਮ ਚਰਚਾ ਦੌਰਾਨ ਲੋੜਵੰਦ ਤਿੰਨ ਪਰਿਵਾਰਾਂ ਨੂੰ ਰਾਸ਼ਨ ਅਤੇ ਇੱਕ ਨੂੰ ਗਰਮ ਕੰਬਲ ਦੇ ਕੇ ਉੱਤਮ ਸੇਵਾ ਕੀਤੀ। ਜਾਣਕਾਰੀ ਦਿੰਦਿਆਂ ਭੰਗੀਦਾਸ ਬਿੱਟੂ ਇੰਸਾਂ ਨੇ ਦੱਸਿਆ ਇਸ ਪਵਿੱਤਰ ਮਹੀਨੇ ਦੀ ਖੁਸ਼ੀ ਨੂੰ ਸਮਰਪਿਤ ਪਿਆਰਾ ਇੰਸਾਂ ਦਾ ਪਰਿਵਾਰ ਵੱਲੋਂ ਦੋ ਅਤੇ ਸ਼ੰਕਰ ਇੰਸਾਂ ਵੱਲੋਂ ਇੱਕ ਪਰਿਵਾਰ ਨੂੰ ਰਾਸ਼ਨ ਦੇ ਕੇ ਪੋਤਰੇ ਦੀ ਲੋਹੜੀ ਮਨਾਉਂਦਿਆਂ ਮਾਨਵਤਾ ਭਲਾਈ ਕਾਰਜ ਕੀਤਾ ਅਤੇ ਗੁਰੂ ਜਸ਼ ਗਾਇਆ। ਇਸ ਮੌਕੇ ਬਾਬੂ ਤਰਸੇਮ ਇੰਸਾਂ, ਸੰਸਾਰੀ ਲਾਲ ਇੰਸਾਂ, ਡਾ. ਸਰਬਜੀਤ ਇੰਸਾਂ, ਗੋਬਿੰਦ ਰਾਮ ਇੰਸਾਂ, ਗੁਰਪ੍ਰੀਤ ਇੰਸਾਂ, ਮਾ: ਜਰਨੈਲ ਇੰਸਾਂ, ਭੂਸ਼ਨ ਇੰਸਾਂ, ਤੁਲਸੀ ਇੰਸਾਂ, ਰਘਵੀਰ ਇੰਸਾਂ ਸਮੇਤ ਭੈਣ ਗੁਰਮੀਤ ਕੌਰ ਅਤੇ ਇਕਵਿੰਦਰ ਕੌਰ ਇੰਸਾਂ ’ਤੇ ਸਾਧ ਸੰਗਤ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here