ਕੋਰੋਨਾ ਵਾਰੀਅਰਜ਼ ਨੂੰ ਸਲੂਟ ਕਰਕੇ ਨਾਗਪੁਰ ਦੇ ਡੇਰਾ ਸ਼ਰਧਾਲੂ ਬੋਲੇ, ‘ਅਸੀਂ ਤੁਹਾਡੇ ਨਾਲ’

0
266

ਐਮ. ਕੇ. ਸ਼ਾਇਨਾ, ਨਾਗਪੁਰ। ਕੋਰੋਨਾ ਦੇ ਭਿਆਨਕ ਦੌਰ ’ਚ ਹਰ ਵਿਅਕਤੀ ਦੇ ਚਿਹਰੇ ’ਤੇ ਇੱਕ ਖੌਫ਼ ਦਾ ਮੰਜ਼ਰ ਸਾਫ਼ ਵੇਖਿਆ ਜਾ ਰਿਹਾ ਹੈ। ਕਿਤੇ ਅਣਜਾਣਿਆ ਤੇ ਲਾਇਲਾਜ਼ ਦੁਸ਼ਮਣ ਸਾਨੂੰ ਆਪਣੀ ਗ੍ਰਿਫਤ ’ਚ ਨਾ ਲੈ ਲਵੇ, ਇਹ ਚਿੰਤਾ ਹਰ ਕਿਸੇ ਨੂੰ ਸਤਾ ਰਹੀ ਹੈ। ਲੋਕ ਘਰਾਂ ’ਚ ਤੜੇ ਬੈਠੇ ਹਨ। ਅਜਿਹੇ ਭਿਆਨਕ ਦੌਰ ’ਚ ਕੁਝ ਲੋਕ ਮਸੀਹਾ ਬਣ ਕੇ ਸਾਡੇ ਵਿੱਚੋਂ ਹੀ ਨਿੱਕਲਦੇ ਹਨ।

ਉਨ੍ਹਾਂ ਨੂੰ ਨਾ ਤਾਂ ਕਿਸੇ ਵਾਇਰਸ ਦਾ ਡਰ ਹੈ ਤੇ ਨਾ ਹੀ ਆਪਣੀ ਜਮ੍ਹਾ ਪੂੰਜੀ ਖਰਚ ਹੋਣ ਦਾ ਉਨ੍ਹਾਂ ਦਾ ਇੱਕ ਮਕਸਦ ਹੈ ‘ਮਾਨਵਤਾ ਦੀ ਸੇਵਾ’। ਅਜਿਹੇ ਕੁਝ ਲੋਕਾਂ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ, ਜਿਨ੍ਹਾਂ ਨੂੰ ਮਸੀਹਾ, ਦੇਵਦੂਤ ਕੁਝ ਵੀ ਕਿਹਾ ਜਾ ਸਕਦਾ ਹੈ ‘ਇਹ ਹਨ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੱਕ ਸੱਦੇ ’ਤੇ ਮਾਨਵਤਾ ਦੇ ਪਹਿਰੇਦਾਰ ਕੋਰੋਨਾ ਯੋਧਿਆਂ ਦੀ ਮੱਦਦ ਲਈ ਫਿਲਡ ’ਚ ਉੱਤਰ ਆਏ ਹਨ। ਰੋਜ਼ਾਨਾ ਇਹ ਲੋਕ ਸਵੇਰੇ ਆਪਣੇ ਘਰਾਂ ’ਚੋਂ ਨਿਕਲਦੇ ਹਨ। ਇਸ ਸਫ਼ਰ ’ਤੇ ਜ਼ਰੂਰਤਮੰਦਾਂ ਦੀ ਮੱਦਦ ਦੇ ਨਾਲ-ਲਾਲ ਪੁਲਿਸ ਮੁਲਾਜ਼ਮਾਂ, ਸਿਹਤ ਕਰਮੀਆਂ, ਐਂਬੂਲੈਂਸ ਡਰਾਈਵਰਾਂ ਸਮੇਤ ਕੋਰੋਨਾ ਯੋਧਿਆਂ ਨੂੰ ਫ਼ਲ, ਨਿੰਬੂ ਪਾਣੀ, ਕੋਰੋਨਾ ਰੋਕਥਾਮ ਕਿੱਟਾਂ ਭੇਟ ਕਰਨ ਦੇ ਨਾਲ-ਨਾਲ ਸਲੂਟ ਕਰਕੇ ਉਨ੍ਹਾਂ ਦਾ ਹੌਂਸਲਾ ਵਧਾ ਰਹੇ ਹਨ।

ਇਸ ਕ੍ਰਮ ਨੂੰ ਅੱਗੇ ਵਧਾਇਆ ਮਹਾਂਰਾਸ਼ਟਰ ਦੇ ਜ਼ਿਲ੍ਹਾ ਨਾਗਪੁਰ ਦੀ ਸਾਧ-ਸੰਗਤ ਨੇ ਨਾਗਪੁਰ ਦੀ ਸਾਧ-ਸੰਗਤ ਨੇ ਕੋਰੋਨਾ ਵਾਰੀਅਰਜ਼ ਪੁਲਿਸ ਮੁਲਾਜ਼ਮਾਂ ਨੂੰ ਨਿੰਬੂ ਪਾਣੀ, ਐਮਐਸਜੀ ਇਮਊ ਬੂਸਟ ਕਾੜ੍ਹਾ ਤੇ ਕੋਵਿਡ ਰੋਕਥਾਮ ਕਿੱਟਾਂ ਭੇਂਟ ਕੀਤੀਆਂ ਤੇ ਉਨ੍ਹਾਂ ਸਲੂਟ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਸੜਕ ਕਿਨਾਰੇ ਲਾਵਾਰਿਸ ਮਿਲੇ ਲੋਕਾਂ ਨੂੰ ਵੀ ਭੋਜਨ ਤੇ ਨਿੰਬੂ ਪਾਣੀ ਦਿੱਤਾ।

ਇਸ ਮੌਕੇ ਪੁਲਿਸ ਕਰਮੀਆਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਇਸ ਕਦਮ ਨਾਲ ਅੱਜ ਸਾਨੂੰ ਲੱਗਾ ਕਿ ਕੋਈ ਹੈ, ਜੋ ਸਾਡੀ ਪਰਵਾਹ ਕਰਦਾ ਹੈ ਨਹੀਂ ਤਾਂ ਇਸ ਦੌਰ ’ਚ ਸਭ ਨੂੰ ਆਪਣੀ-ਆਪਣੀ ਜਾਨ ਦੀ ਪਈ ਹੈ। ਅਸੀਂ ਤਹਿਦਿਲੋਂ ਨਾਲ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦੇ ਹਨ। ਡੇਰਾ ਸ਼ਰਧਾਲੂਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਮੁਸ਼ਕਲ ਘੜੀ ’ਚ ਪੂਰੀ ਤਨਦੇਹੀ ਨਾਲ ਕੋਰੋਨਾ ਵਾਰੀਅਰਜ਼ ਦੇ ਨਾਲ ਹਾਂ, ਅਸੀਂ ਤੁਹਾਡੀ ਹਰ ਸੰਭਵ ਮੱਦਦ ਕਰਾਂਗੇ।

ਇਸ ਸੇਵਾ ਕਾਰਜ ’ਚ ਬਲਾਕ ਭੰਗੀਦਾਸ ਸੰਜੈ ਇੰਸਾਂ, 25 ਮੈਂਬਰ ਰਘੁਬੀਰ ਇੰਸਾਂ, 15 ਮੈਂਬਰ ਜਿੰਦਰ ਇੰਸਾਂ, 15 ਮੈਂਬਰ ਅਮਰਤਪਾਲ ਇੰਸਾਂ ਤੇ ਭੈਣਾਂ ’ਚ ਜ਼ਿੰਮੇਵਾਰ ਸਤਵਿੰਦਰ ਇੰਸਾਂ, ਸੁਜਾਨ ਭੈਣ ਛਵੀ ਇੰਸਾਂ, ਸ਼ਿਮਲਾ ਇੰਸਾਂ, ਬਿਮਲਾ ਇੰਸਾਂ, ਕੈਲਾਸ਼ੋ ਇੰਸਾਂ, ਸੁਨੀਤਾ ਇੰਸਾਂ, ਉਰਵਸ਼ੀ ਇੰਸਾਂ, ਅਰਚਨਾ ਇੰਸਾਂ, ਵਰਸ਼ਾ ਇੰਸਾਂ, ਯਸਸਵਿਨੀ ਇੰਸਾਂ, ਰੀਮਾ ਸਹਾਰੇ, ਚਰਨਜੀਤ ਇੰਸਾਂ, ਖੁਸ਼ੀ ਇੰਸਾਂ, ਖੁਸ਼ਹਾਲੀ ਇੰਸਾਂ ਆਦਿ ਨੇ ਆਪਣਾ ਸਹਿਯੋਗ ਦਿੱਤਾ।

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ’ਤੇ ਸ਼ਾਹੀ ਚਿੱਠੀ ਰਾਹੀਂ ਸਾਧ-ਸੰਗਤ ਨੂੰ ਬਚਨ ਕੀਤੇ ਸਨ ਕਿ ‘ਕੋਰੋਨਾ’ ਮਰੀਜ਼ਾਂ ਲਈ ਸਾਧ-ਸੰਗਤ ਆਪਣੀ ‘ਐਂਬੂਲੈਂਸ’ ਦੀ ਸੇਵਾ ਪ੍ਰਦਾਨ ਕਰੇ ਤੁਸੀਂ ਪ੍ਰਣ ਕਰੋ ਕਿ ‘ਕੋਰੋਨਾ ਵਾਰੀਅਰਜ਼’ ਡਾਕਟਰ, ਨਰਸਾਂ, ਪੁਲਿਸ ਤੇ ਐਂਬੂਲੈਂਸ ਦੇ ਡਰਾਈਵਰਾਂ ਨੂੰ ਕਿੰਨੂ, ਸੰਤਰਾ, ਨਿੰਬੂ ਪਾਣੀ ਤੇ ਫਰੂਟ ਵੰਡਾਂਗੇ। ਮਾਲਕ ਸਭ ਦੀ ਜਾਇਜ਼ ਮੰਗ ਜ਼ਰੂਰ ਪੂਰੀ ਕਰਨਗੇ। ਕੋਰੋਨਾ ਵਾਰੀਅਰਜ਼ ਜਿੱਥੇ ਵੀ ਤੁਹਾਨੂੰ ਦਿਸਣ ਉਨ੍ਹਾਂ ਨੂੰ ਸਲੂਟ ਕਰੋ ਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰੋ।

ਨਾਗਪੁਰ (ਮਹਾਂਰਾਸ਼ਟਰ)। ਜਦੋਂ ਲੋਕ ਆਪਣੀ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖ ਕੇ ਆਪਣਿਆਂ ਦੀ ਅਰਥੀ ਤੱਕ ਨੂੰ ਮੋਢਾ ਦੇਣ ਤੋਂ ਕਤਰਾ ਰਹੇ ਹਨ, ਅਜਿਹੇ ਸਮੇਂ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਿਨਾ ਸਵਾਰਥ ਦੇ ਸੜਕ ਕਿਨਾਰੇ ਬੇਸਹਾਰਾ ਘੁੰਮ ਰਹੇ ਲੋਕਾਂ ਨੂੰ ਭੋਜਨ ਤੇ ਕੋਰੋਨਾ ਰੋਕਥਾਮ ਕਿੱਟਾਂ ਦੇ ਕੇ ਉਨ੍ਹਾਂ ਦਾ ਜੀਵਨ ਸੁਰੱਖਿਅਤ ਕਰਨ ’ਚ ਜੁਟੇ ਹਨ। ਇੱਕ ਦੁਕਾਨ ਦੇ ਬਾਹਰ ਬੈਠੇ ਬੇਸਹਾਰਾ ਵਿਅਕਤੀ ਦੀ ਮੱਦਦ ਕਰਦਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦਾ ਸੇਵਾਦਾਰ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।