ਹਰਿਆਣਾ

ਡੇਰਾ ਸ਼ਰਧਾਲੂਆਂ ਨੇ ਦਿੱਤਾ ਸਫਾਈ ਦਾ ਹੋਕਾ

Dera, Devotees, Cleanliness

‘ਸਵੱਛਤਾ ਹੀ ਸੇਵਾ’ ਅਭਿਆਨ ਨੂੰ ਸਫ਼ਲ ਬਣਾਉਣ ਲਈ ਕੱਢੀਆਂ ਜਾਗਰੂਕਤਾ ਰੈਲੀਆਂ

ਸੱਚ ਕਹੂੰ ਨਿਊਜ਼, ਸਰਸਾ

‘ਸਵੱਛਤਾ ਹੀ ਸੇਵਾ’ ਅਭਿਆਨ ਤਹਿਤ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਅਭਿਆਨ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਜਾਗਰੂਕਤਾ ਰੈਲੀਆਂ ਕੱਢੀਆਂ ਅਤੇ ਸਵੱੱਛਤਾ ਦਾ ਸੰਕਲਪ ਲਿਆ ਸਵੱਛਤਾ ਦੇ ਸੰਦੇਸ਼ ਨੂੰ ਫੈਲਾਉਣ ਲਈ ਟਵਿੱਟਰ ‘ਤੇ ਸਰਕਾਰ ਵੱਲੋਂ ਚਲਾਏ ਗਏ ‘ਸਵੱਛ ਭਾਰਤ ਦਿਵਸ’ ਹੈਸ਼ਟੈਗ ‘ਤੇ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੂਬ ਟਵੀਟ ਅਤੇ ਰੀ-ਟਵੀਟ ਕਰਕੇ ਉਸ ਨੂੰ ਸਫਲ ਬਣਾਇਆ ‘ਸਵੱਛ ਭਾਰਤ ਦਿਵਸ’ ਹੈਸ਼ਟੈਗ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਸਫ਼ਾਈ ਅਭਿਆਨ ਵੀਡੀਓ ਪਾ ਕੇ ਆਮ ਲੋਕਾਂ ਨੂੰ ਸਵੱਛਤਾ ਪ੍ਰਤੀ ਪ੍ਰੇਰਿਤ ਕੀਤਾ

2 ਅਕਤੂਬਰ ਨੂੰ ਗਾਂਧੀ ਜੈਅੰਤੀ ‘ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ, ਜੈਪੁਰ, ਚੰਡੀਗੜ੍ਹ, ਸਰਸਾ, ਪਾਣੀਪਤ, ਕੈਥਲ,  ਅਬੋਹਰ, ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਸੰਗਰੀਆ, ਬਠਿੰਡਾ, ਫਤਿਆਬਾਦ, ਹਿਸਾਰ, ਸਹਾਰਨਪੁਰ (ਯੂਪੀ), ਗਾਜੀਆਬਾਦ ਸਮੇਤ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਉੱਤਰਾਖੰਡ ਦੇ ਵੱਖ-ਵੱਖ ਸ਼ਹਿਰਾਂ ‘ਚ ਜਾਗਰੂਕਤਾ ਰੈਲੀਆਂ ਕੱਢੀਆਂ ਇਸ ਮੌਕੇ ਉਨ੍ਹਾਂ ਦੇ ਹੱਥਾਂ ‘ਚ ‘ਹੋ ਪ੍ਰਿਥਵੀ ਸਾਫ-ਮਿਟੇ ਰੋਗ ਅਭਿਸ਼ਾਪ’ ਸਲੋਗਨ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ

ਪੂਜਨੀਕ ਗੁਰੂ ਜੀ ਨੇ 21 ਸਤੰਬਰ 2011 ਨੂੰ ਸ਼ੁਰੂ ਕੀਤਾ ਸੀ ਸਫਾਈ ਮਹਾਂ ਅਭਿਆਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ ‘ਚ ਡੇਰਾ ਸੱਚਾ ਸੌਦਾ ‘ਹੋ ਪ੍ਰਿਥਵੀ ਸਾਫ-ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤਹਿਤ 21 ਸਤੰਬਰ 2011 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਦੋ ਰੋਜ਼ਾ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ‘ਚ ਡੇਰਾ ਸੱਚਾ ਸੌਦਾ ਦੇ ਲੱਖਾਂ ਸੇਵਾਦਾਰਾਂ ਨੇ ਹਿੱਸਾ ਲਿਆ

ਸਫਾਈ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਡੇਰਾ ਸੱਚਾ ਸੌਦਾ ਦੁਆਰਾ 1 ਨਵੰਬਰ 2011 ਨੂੰ ਜੈਪੁਰ, 23 ਨਵੰਬਰ ਨੂੰ ਬੀਕਾਨੇਰ, 17 ਦਸੰਬਰ 2011 ਨੂੰ ਗੁਰੂਗ੍ਰਾਮ, 24 ਦਸੰਬਰ 2011 ਨੂੰ ਸਰਸਾ, 7 ਫਰਵਰੀ 2012 ਨੂੰ ਜੋਧਪੁਰ, 14 ਮਾਰਚ 2012 ਨੂੰ ਕੋਟਾ, 31 ਮਾਰਚ 2012 ਨੂੰ ਹੌਸ਼ੰਗਾਬਾਦ (ਐਮਪੀ), 5 ਮਈ 2012 ਨੂੰ ਜਗਨਨਾਥ ਪੁਰੀ (ਓੜੀਸਾ), 25 ਅਗਸਤ 2012 ਨੂੰ ਹਿਸਾਰ, 1 ਨਵੰਬਰ 2012 ਨੂੰ ਰਿਸ਼ੀਕੇਸ਼ ਅਤੇ ਹਰਿਦੁਆਰ, 8 ਦਸੰਬਰ ਨੂੰ ਅਜਮੇਰ ਅਤੇ ਪੁਸ਼ਕਰ, 13 ਫਰਵਰੀ 2013 ਨੂੰ ਰੋਹਤਕ, 2 ਮਾਰਚ 2013 ਨੂੰ ਫਰੀਦਾਬਾਦ ਅਤੇ ਬੱਲਭਗੜ੍ਹ, 15 ਮਾਰਚ 2013 ਨੂੰ ਨਰੇਲਾ, 24 ਮਾਰਚ 2013 ਨੂੰ ਕਰਨਾਲ, 26 ਮਾਰਚ 2013 ਨੂੰ ਕੈਥਲ, 14 ਅਪਰੈਲ 2013 ਨੂੰ ਨੋਇਡਾ, 10-11 ਸਤੰਬਰ ਨੂੰ ਦਿੱਲੀ, 7 ਅਕਤੂਬਰ 2013 ਨੂੰ ਸੀਕਰ, 8 ਅਕਤੂਬਰ 2013 ਨੂੰ ਅਲਵਰ, 9 ਅਕਤੂਬਰ 2013 ਨੂੰ ਦੌਸਾ, 10 ਅਕਤੂਬਰ 2013 ਨੂੰ ਸਵਾਈਮਾਧੋਪੁਰ, 11 ਅਕਤੂਬਰ 2013 ਨੂੰ ਸਿਓਪੁਰ, 14 ਅਕਤੂਬਰ 2013 ਨੂੰ ਟੋਂਕ, 28 ਅਕਤੂਬਰ 2013 ਨੂੰ ਮੁੰਬਈ, 1 ਸਤੰਬਰ 2015 ਨੂੰ ਪਾਣੀਪਤ, 2 ਅਕਤੂਬਰ 2016 ਨੂੰ ਜੈਪੁਰ, 6 ਮਈ 2017 ਨੂੰ ਕਰਨਾਲ ਅਤੇ 7 ਮਈ 2017 ਨੂੰ ਨਵੀਂ ਦਿੱਲੀ ‘ਚ ਸਫਾਈ ਮਹਾਂ ਅਭਿਆਨ ਚਲਾਇਆ

ਕੇਂਦਰ ਦੇ ‘ਸਵੱਛ ਭਾਰਤ ਦਿਵਸ’ ਹੈਸ਼ਟੈਗ ਨੂੰ ਡੇਰਾ ਸੱਚਾ ਸੌਦਾ ਨੇ ਕੀਤਾ ਸਾਰਥਕ

ਸਰਸਾ 2 ਅਕਤੂਬਰ ਗਾਂਧੀ ਜੈਅੰਤੀ ‘ਤੇ ਕੇਂਦਰ ਵੱਲੋਂ ਸਵੱਛਤਾ ਨੂੰ ਫੈਲਾਉਣ ਲਈ ਟਵੀਟਰ ‘ਤੇ ‘ਸਵੱਛ ਭਾਰਤ ਦਿਵਸ’ ਦੇ ਨਾਂਅ ਤੋਂ ਇੱਕ ਹੈਸ਼ਟੈਗ ਚਲਾਇਆ ਗਿਆ ਪਰ ਇਸ ਹੈਸ਼ਟੈਗ ਨੂੰ ਸਫਲ ਬਣਾਇਆ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼ ਭਰ ‘ਚ 32 ਸਫਲ ਸਫਾਈ ਮਹਾਂਅਭਿਆਨ ਚਲਾ ਚੁੱਕੇ ਹਨ

ਇਨ੍ਹਾਂ ਸਫਾਈ ਅਭਿਆਨਾਂ ‘ਚ ਡੇਰਾ ਸੱਚਾ ਸੌਦਾ ਨੇ ਦੇਸ਼ ਦੇ ਮਹਾਨਗਰਾਂ ਮੁੰਬਈ, ਦਿੱਲੀ, ਜੈਪੁਰ, ਨੋਇਡਾ, ਫਰੀਦਾਬਾਦ, ਗੁਰੂਗ੍ਰਾਮ, ਕੋਟਾ ਸਮੇਤ ਗੰਗਾ ਜਿਹੀਆਂ ਧਾਰਮਿਕ ਮਹੱਤਵ ਰੱਖਣ ਵਾਲੀਆਂ ਨਦੀਆਂ ਨੂੰ ਵੀ ਸਾਫ ਕੀਤਾ 21 ਸਤੰਬਰ ਸਾਲ 2011 ‘ਚ ਇਨ੍ਹਾਂ ਸਫਾਈ ਅਭਿਆਨਾਂ ਦੀ ਰਾਜਧਾਨੀ ਨਵੀਂ ਦਿੱਲੀ ‘ਚ ਸ਼ੁਰੂਆਤ ਕੀਤੀ ਗਈ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ 2 ਅਕਤੂਬਰ 2014 ਨੂੰ ‘ਸਵੱਛ ਭਾਰਤ ਦਿਵਸ’ ਦੇ ਨਾਂਅ ਤੋਂ ਦੇਸ਼ ‘ਚ ਸਫਾਈ ਅਭਿਆਨ ਚਲਾਇਆ ਜਦੋਂਕਿ ਇਸ ਅਭਿਆਨ ਨੂੰ ਵਿਹਾਰਕ ਤੌਰ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ  ਵੱਲੋਂ ਅਪਣਾਇਆ ਗਿਆ ਹੈ

ਇਸ ਦਾ ਇੱਕ ਪ੍ਰਮਾਣ ਕੱਲ੍ਹ ਟਵੀਟਰ ‘ਤੇ ਕੇਂਦਰ ਸਰਕਾਰ ਵੱਲੋਂ ਚਲਾਏ ਗਏ ‘ਸਵੱਛ ਭਾਰਤ ਦਿਵਸ’ ਦੇ ਹੈਸ਼ਟੈਗ ਦੀ ਟ੍ਰੇਡਿੰਗ ‘ਚ ਵੀ ਵੇਖਣ ਨੂੰ ਮਿਲਿਆ ਹੈ ਜਿਸ ‘ਚ ਡੇਰਾ ਸੱਚਾ ਦੇ ਸ਼ਰਧਾਲੂ ਇੱਥੇ ਨਾ ਸਿਰਫ ਉਨ੍ਹਾਂ ਵੱਲੋਂ ਕੀਤੇ ਗਏ ਸਫਾਈ ਮਹਾਅਭਿਆਨ ਦੀ ਵਿਸਥਾਰ ਤਸਵੀਰ, ਵੀਡੀਓ ਅਤੇ ਖਬਰਾਂ ਸੇਅਰ ਕਰ ਰਹੇ ਸਨ, ਨਾਲ ਹੀ ‘ਸਵੱਛ ਭਾਰਤ ਦਿਵਸ’ ਅਭਿਆਨ ਨੂੰ ਸਫਲ ਬਣਾਉਣ ਦੀ ਦੇਸ਼ ਵਾਸੀਆਂ ਨੂੰ ਅਪੀਲ ਵੀ ਕਰ ਰਹੇ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top