ਕਿਰਾਏ ’ਤੇ ਰਹਿੰਦੇ ਵਿਅਕਤੀ ਨੂੰ ਇੱਕ ਦਿਨ ’ਚ ਮਿਲਿਆ ਨਵਾਂ ਬਣਿਆ-ਬਣਾਇਆ ਪੱਕਾ ਮਕਾਨ

ਕਿਰਾਏ ’ਤੇ ਰਹਿੰਦੇ ਵਿਅਕਤੀ ਨੂੰ ਇੱਕ ਦਿਨ ’ਚ ਮਿਲਿਆ ਨਵਾਂ ਬਣਿਆ-ਬਣਾਇਆ ਪੱਕਾ ਮਕਾਨ

ਚੁੱਘੇ ਕਲਾਂ (ਮਨਜੀਤ ਨਰੂਆਣਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਣਾ ਨਾਲ ਪੂਰੇ ਵਿਸ਼ਵ ’ਚ ਚਲਾਏ ਜਾ ਰਹੇ 135 ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ’ਚ ਸ਼ਾਮਲ ‘ਆਸ਼ਿਆਨਾ ਮੁਹਿੰਮ’ ਤਹਿਤ ਬਲਾਕ ਚੁੱਘੇ ਕਲਾਂ ਦੀ ਸਾਧ-ਸੰਗਤ ਵੱਲੋਂ ਪਿੰਡ ਨਰੂਆਣਾ ਵਿਖੇ ਆਰਥਿਕ ਤੰਗੀਆਂ ਨਾਲ ਜੂਝ ਰਹੇ ਇਕ ਜ਼ਰੂਰਤਮੰਦ ਵਿਅਕਤੀ ਨੂੰ ਕੁੱਝ ਘੰਟਿਆਂ ’ਚ ਹੀ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ। ਸ਼ਰਧਾਂਲੂਆਂ ਦੇ ਇਕ ਨੇਕ ਕਾਰਜ ਦੀ ਸਮੁੱਚੇ ਪਿੰਡ ’ਚ ਭਰਪੂਰ ਸ਼ਲਾਘਾ ਹੋਈ।

ਬਲਾਕ ਦੇ ਪੰਦਰ੍ਹਾਂ ਮੈਂਬਰ ਜਸਪਾਲ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਰਤਾਰ ਸਿੰਘ ਕਿਰਾਏ ਦੇ ਮਕਾਨ ’ਚ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਸੀ, ਉਸ ਨੇ ਮਕਾਨ ਬਣਾਉਣ ਤੋਂ ਆਸਮਰੱਥਾ ਜਾਹਰ ਕਰਦਿਆਂ ਡੇਰਾ ਸ਼ਰਧਾਲੂਆਂ ਨੂੰ ਮਕਾਨ ਬਣਾਉਣ ਲਈ ਅਰਜ਼ ਕੀਤੀ, ਬਲਾਕ ਦੀ ਕਮੇਟੀ ਵੱਲੋਂ ਕਰਤਾਰ ਸਿੰਘ ਦੀ ਸਥਿਤੀ ਨੂੰ ਵੇਖਦਿਆਂ ਮਕਾਨ ਬਣਾਉਣ ਦਾ ਫੈਸਲਾ ਕੀਤਾ ਗਿਆ।

ਸ਼ਰਧਾਂਲੂਆਂ ਵੱਲੋਂ ਇੱਕ ਵੱਡਾ ਕਮਰਾ ਤੇ ਚਾਰਦੀਵਾਰੀ ਕੁਝ ਘੰਟਿਆਂ ’ਚ ਹੀ ਬਣਾ ਕੇ ਕਰਤਾਰ ਸਿੰਘ ਨੂੰ ਦੇ ਦਿੱਤੀ। ਮਕਾਨ ਤੇ ਸਾਰਾ ਖ਼ਰਚ ਸਾਧ-ਸੰਗਤ ਵੱਲੋਂ ਆਪਣੀ ਦਸਾਂ ਨਹੁੰਆਂ ਦੀ ਕਮਾਈ ’ਚੋਂ ਕੀਤਾ ਗਿਆ। ਪੰਦਰ੍ਹਾਂ ਮੈਂਬਰ ਜਗਤਪ੍ਰੀਤ ਇੰਸਾਂ ਨੇ ਦੱਸਿਆ ਕਿ ਹੁਣ ਤੱਕ ਬਲਾਕ ਦੀ ਸਾਧ-ਸੰਗਤ ਵੱਲੋਂ ਦਰਜਨਾਂ ਜ਼ਰੂਰਤਮੰਦ ਵਿਅਕਤੀਆਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ।

ਮਕਾਨ ਬਣਾਉਣ ਦਾ ਕਾਰਜ ਸ਼ੁਰੂ ਕਰਨ ਤੋਂ ਪਹਿਲਾ ਸਮੁੱਚੇ ਸ਼ਰਧਾਲੂਆਂ ਵੱਲੋਂ ਪਵਿੱਤਰ ਅਰਦਾਸ ਬੇਨਤੀ ਦਾ ਸ਼ਬਦ ਬੋਲਿਆ ਗਿਆ। ਇਸ ਮੌਕੇ ਪੰਤਾਲੀ ਮੈਂਬਰ ਭੈਣ ਬਿਮਾਲਾ ਰਾਣੀ ਇੰਸਾਂ ਬਹਿਮਣ, ਜ਼ਿਲ੍ਹਾ ਕਮੇਟੀ ਮੈਂਬਰ ਗੁਰਤੇਜ ਸਿੰਘ ਇੰਸਾਂ ਦਿਓਣ, ਪੰਦਰ੍ਹਾਂ ਮੈਂਬਰ ਜਸਪਾਲ ਸਿੰਘ ਇੰਸਾਂ ਮੁਲਤਾਨੀਆਂ, ਗੁਰਮੇਲ ਸਿੰਘ ਇੰਸਾਂ ਤਿਉਣਾ, ਜਗਤਪ੍ਰੀਤ ਇੰਸਾਂ ਬੱਲੂਆਣਾ, ਨਿਰਮਲ ਸਿੰਘ ਦਿਓਣ, ਅਜੇਪਾਲ ਇੰਸਾਂ, ਭੰਗੀਦਾਸ ਸੁਰੇਸ਼ ਕੁਮਾਰ ਨਰੂਆਣਾ, ਸੁਖਦੇਵ ਸਿੰਘ ਨਰੂਆਣਾ, ਸਰਪੰਚ ਕਿਰਨਜੀਤ ਕੌਰ ਦੇ ਪਤੀ ਜਥੇਦਾਰ ਤੇਜਾ ਸਿੰਘ ਸਰਾਂ, ਪੰਚ ਮਹਿੰਦਰ ਸਿੰਘ, ਸ਼ਾਹ ਸਤਿਨਾਮ ਜੀ ਗਰੀਨ ਐੱਸ.ਵੈੱਲ ਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਰਧਾਲੂ ਮੌਜ਼ੂਦ ਸਨ।

ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ : ਕਰਤਾਰ ਸਿੰਘ

ਇਸ ਮੌਕੇ ਕਰਤਾਰ ਸਿੰਘ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਸਨੇ ਕਦੇ ਸੋਚਿਆ ਤੱਕ ਨਹੀਂ ਸੀ ਕਿ ਉਹ ਪੱਕਾ ਮਕਾਨ ਬਣਾ ਲਵੇਗਾ ਪਰ ਡੇਰਾ ਸਰਧਾਂਲੂਆਂ ਨੇ ਸਿਰਫ ਕੁੱਝ ਘੰਟਿਆਂ ’ਚ ਹੀ ਉਸ ਨੂੰ ਪੱਕਾ ਮਕਾਨ ਬਣਾ ਕੇ ਦੇ ਦਿੱਤਾ, ਜਿਸ ਲਈ ਧੰਨਵਾਦ ਕਰਨ ਵਾਸਤੇ ਉਸ ਕੋਲ ਕੋਈ ਸ਼ਬਦ ਨਹੀਂ ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਗੇ ਅਰਦਾਸ ਕੀਤੀ ਕਿ ਜੋ ਡੇਰਾ ਸ਼ਰਧਾਂਲੂ ਉਸ ਲਈ ਮਸੀਹਾ ਬਣ ਕੇ ਬਹੁੜੇ ਹਨ, ਉਸੇ ਤਰ੍ਹਾਂ ਉਹ ਹੋਰਨਾ ਲਈ ਵੀ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣ।

ਡੇਰਾ ਸਰਧਾਂਲੂਆਂ ਨੇ ਬਹੁਤ ਨੇਕ ਕਾਰਜ ਕੀਤਾ : ਜਥੇ. ਤੇਜਾ ਸਿੰਘ

ਪਿੰਡ ਦੀ ਸਰਪੰਚ ਕਿਰਨਜੀਤ ਕੌਰ ਦੇ ਪਤੀ ਜਥੇਦਾਰ ਤੇਜਾ ਸਿੰਘ ਨੇ ਡੇਰਾ ਸਰਧਾਂਲੂਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਨੇਕ ਕਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਦਾਰਥਵਾਦੀ ਯੁੱਗ ’ਚ ਕੋਈ ਆਪਣੇ ਪਿੰਡੇ ਦੀ ਜੂੰ ਤੱਕ ਕਿਸੇ ਨੂੰ ਨਹੀਂ ਦਿੰਦਾ, ਇਹ ਸ਼ਰਧਾਂਲੂ ਆਪਣੇ ਕੋਲੋ ਹਜ਼ਾਰਾਂ ਰੁਪਿਆ ਲਗਾ ਕੇ ਕਿਸੇ ਲਈ ਪੱਕਾ ਮਕਾਨ ਬਣਾ ਕੇ ਦਿੰਦੇ ਹਨ, ਇੰਨ੍ਹਾਂ ਦਾ ਜਜਬਾ ਕਾਬਿਲੇ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਕਿਸੇ ਦੂਸਰੇ ਵਿਅਕਤੀ ਦਾ ਦਰਦ ਸੁਣਨ ਲਈ ਇਕ ਮਿੰਟ ਦਾ ਵੀ ਸਮਾਂ ਨਹੀਂ ਹੈ ਪ੍ਰੰਤੂ ਡੇਰਾ ਸ਼ਰਧਾਲੂ ਇੱਕ ਜ਼ਰੂਰਤਮੰਦ ਵਿਅਕਤੀ ਲਈ ਮੱਦਦ ਲਈ ਪਹੁੰਚਦੇ ਹਨ ਇਹ ਬਹੁਤ ਵੱਡੀ ਗੱਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ