ਡੇਰਾ ਸ਼ਰਧਾਲੂਆਂ ਨੇ ਦੋ ਦਿਨਾਂ ’ਚ ਬਣਾ ਕੇ ਦਿੱਤਾ ‘ਕਮਰਾ’

(ਸੱਚ ਕਹੂੰ ਨਿਊਜ਼)
ਸੰਗਰੀਆ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ ਬਲਾਕ ਸੰਗਰੀਆ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਇੱਕ ਲੋੜਵੰਦ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ।  ਬਲਾਕ ਭੰਗੀਦਾਸ ਕ੍ਰਿਸ਼ਨ ਸੋਨੀ ਇੰਸਾਂ ਨੇ ਦੱਸਿਆ ਕਿ ਸੰਗਰੀਆ ਬਲਾਕ ਦੇ ਪਿੰਡ ਮੋਰਜੰਡ ਸਿੱਖਣ ਵਾਸੀ ਕੌਰ ਸਿੰਘ ਨੇ ਉਸ ਨੂੰ ਘਰ ਬਣਾ ਕੇ ਦੇਣ ਲਈ ਬੇਨਤੀ ਕੀਤੀ। ਕੌਰ ਸਿੰਘ ਇੰਸਾਂ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਸੇਵਾਦਾਰਾਂ ਨੇ ਸਿਰਫ 2 ਦਿਨਾਂ ਵਿੱਚ ਇੱਕ ਵੱਡਾ ਕਮਰਾ ਬਣਾ ਕੇ ਕੌਰ ਸਿੰਘ ਨੂੰ ਸੌਂਪ ਦਿੱਤਾ।

ਇਸ ਮੌਕੇ ਪਿੰਡ ਜੰਡਵਾਲਾ ਸਿੱਖਾਨ ਤੋਂ ਇਲਾਵਾ ਪਿੰਡ ਢਾਬਾ, ਸੰਗਰੀਆ ਸ਼ਹਿਰ, ਨਗਰਾਣਾ, ਬੋਲਿਆਂਵਾਲੀ, ਲੰਬੀ ਢਾਬ, ਨੁੱਕੇਰਾ, ਚੱਕ ਹੀਰਾਸਿੰਘਵਾਲਾ, ਕਿਸ਼ਨਪੁਰਾ, ਚੱਕ ਪ੍ਰਤਾਪ ਨਗਰ ਖੋਸਾ ਅਤੇ ਹੋਰ ਪਿੰਡਾਂ ਦੇ ਸੇਵਾਦਾਰਾਂ ਨੇ ਸਹਿਯੋਗ ਦਿੱਤਾ। ਦੂਜੇ ਪਾਸੇ ਕੌਰ ਸਿੰਘ ਇੰਸਾਂ ਨੇ ਕਮਰਾ ਬਣਾ ਕੇ ਦੇਣ ਲਈ ਸਾਧ ਸੰਗਤ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦਿਲੋਂ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ