ਪੰਜਾਬ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਵਿਸ਼ਵਾਸ ਅਡੋਲ ਤੇ ਸ਼ਾਂਤ ਚਿਤ

Dera Sacha Sauda devotees believe Adol and Shant Chit

ਕਿਹਾ, ‘ਡੇਰੇ ਨਾਲ ਹੀ ਜ਼ਿੰਦਗੀ ਸੰਵਰੀ ਤੇ ਰਹਿੰਦੀ ਜ਼ਿੰਦਗੀ ਵੀ ਸਿੱਖਿਆਵਾਂ ‘ਤੇ ਅਮਲ ਕਰਦਿਆਂ ਲੰਘੇਗੀ’

ਸੰਗਰੂਰ(ਗੁਰਪ੍ਰੀਤ ਸਿੰਘ ) | ਅਦਾਲਤ ਵੱਲੋਂ ਭਾਵੇਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਖਿਲਾਫ਼ ਆਪਣਾ ਫੈਸਲਾ ਸੁਣਾਇਆ ਗਿਆ ਹੈ ਪਰ ਇਸ ਦੇ ਬਾਵਜ਼ੂਦ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਦਾ ਪੂਜਨੀਕ ਗੁਰੂ ਜੀ ਪ੍ਰਤੀ ਵਿਸ਼ਵਾਸ ਜਿਉਂ ਦਾ ਤਿਉਂ ਬਰਕਰਾਰ ਹੈ ਗੱਲਬਾਤ ਦੌਰਾਨ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਭਾਵੇਂ ਹੇਠਲੀਆਂ ਅਦਾਲਤਾਂ ਨੇ ਡੇਰੇ ਵਿਰੁੱਧ ਆਪਣਾ ਫੈਸਲਾ ਸੁਣਾਇਆ ਹੈ ਪਰ ਇਹ ਅਖ਼ੀਰ ਨਹੀਂ, ਸਾਨੂੰ ਪੂਰਨ ਆਸ ਹੈ ਕਿ ਉੱਚ ਅਦਾਲਤਾਂ ਵੱਲੋਂ ਪੂਰਨ ਨਿਆਂ ਦਿੱਤਾ ਜਾਵੇਗਾ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਵੱਲੋਂ ਸਤਿਸੰਗਾਂ ਦੌਰਾਨ ਉਨ੍ਹਾਂ ਨੂੰ ਦਿੱਤੀ ਮਾਨਵਤਾ ਭਲਾਈ ਦੀ ਸਿੱਖਿਆ ਸਦਕਾ ਹੀ ਉਹ ਆਪਣੀ ਜ਼ਿੰਦਗੀ ਵਿੱਚ ਚੰਗੇ ਕੰਮਾਂ ਨੂੰ ਪਹਿਲ ਦਿੰਦੇ ਹਨ ਅਤੇ ਅੱਗੇ ਵੀ ਦਿੰਦੇ ਰਹਿਣਗੇ
ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਸ਼ਰਧਾਲੂ ਈਸ਼ਵਰ ਚੰਦ ਨੇ ਕਿਹਾ ਕਿ ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ ਅਤੇ ਸਾਡਾ ਨਿਆਂਇਕ ਪ੍ਰਣਾਲੀ ‘ਤੇ ਪੂਰਨ ਵਿਸ਼ਵਾਸ ਹੈ ਉਨ੍ਹਾਂ ਆਖਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਸਿੱਖਿਆਵਾਂ ‘ਤੇ ਚਲਦਿਆਂ ਉਨ੍ਹਾਂ ਦੀ ਜ਼ਿੰਦਗੀ ‘ਚ ਬਹਾਰ ਆਈ ਹੈ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਜ਼ਿੰਦਗੀ ਜਿਉਣ ਦਾ ਮਕਸਦ ਕੀ ਹੈ ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਦਹਾਕਿਆਂ ਤੋਂ ਜੁੜਿਆ ਹੋਇਆ ਹੈ ਤੇ ਪੂਜਨੀਕ ਗੁਰੂ ਜੀ ਨੇ ਕਦੇ ਕਿਸੇ ਦੇ ਖਿਲਾਫ਼ ਇੱਕ ਸ਼ਬਦ ਵੀ ਆਪਣੇ ਮੁਖ਼ਾਰਬਿੰਦ ‘ਚੋਂ ਨਹੀਂ ਕੱਢਿਆ ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਸਾਨੂੰ ਇੱਕ ਨਾ ਇੱਕ ਦਿਨ ਨਿਆਂ ਜ਼ਰੂਰ ਮਿਲੇਗਾ
ਇਸ ਬਾਰੇ ਸ਼ਰਧਾਲੂ ਕ੍ਰਿਸ਼ਨ ਥਰੇਜਾ ਨੇ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਪਰਿਵਾਰ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਜਿਊ ਰਿਹਾ ਹੈ ਅਤੇ ਹੱਕ ਹਲਾਲ ਦੀ ਕਮਾਈ ਕਰਕੇ ਆਪਣੀ ਜ਼ਿੰਦਗੀ ਲੰਘਾ ਰਿਹਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਲੰਮੇ ਸਮੇਂ ਤੋਂ ਪੂਜਨੀਕ ਗੁਰੂ ਜੀ ਦੀਆਂ ਸਤਿਸੰਗਾਂ ਸੁਣੀਆਂ ਹਨ ਤੇ ਹਰ ਸਤਿਸੰਗ ‘ਤੇ ਪੂਜਨੀਕ ਗੁਰੂ ਜੀ ਵੱਲੋਂ ਸਮੁੱਚੀ ਸਾਧ-ਸੰਗਤ ਨੂੰ ਕੋਈ ਨਾ ਕੋਈ ਮਾਨਵਤਾ ਭਲਾਈ ਦਾ ਕਾਰਜ ਕਰਨ ਲਈ ਪ੍ਰਣ ਕਰਵਾਇਆ ਜਾਂਦਾ ਸੀ ਜਿਸ ਦਾ ਸਿੱਟਾ ਇਹ ਨਿੱਕਲਿਆ ਕਿ ਅੱਜ ਕਰੋੜਾਂ ਲੋਕ ਚੰਗੇ ਕਾਰਜ ਕਰਨ ਲੱਗ ਗਏ ਸਨ ਉਨ੍ਹਾਂ ਕਿਹਾ ਕਿ ਸਾਨੂੰ ਨਿਆਂਇਕ ਪ੍ਰਣਾਲੀ ‘ਤੇ ਪੂਰਨ ਵਿਸ਼ਵਾਸ ਹੈ ਕਿ ਇੱਕ ਨਾ ਇੱਕ ਦਿਨ ਸੱਚਾਈ ਜ਼ਰੂਰ ਬਾਹਰ ਆਏਗੀ
ਸ਼ਰਧਾਲੂ ਰਿਪਨ ਸ਼ਰਮਾ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਹੀ ਅਸਰ ਹੈ ਕਿ ਦਰਜ਼ਨਾਂ ਦੀ ਗਿਣਤੀ ਵਿੱਚ ਚੰਗੇ ਪੜ੍ਹੇ ਲਿਖੇ ਲੜਕਿਆਂ ਨੇ ਸ਼ੁੱਭ ਦੇਵੀਆਂ (ਵੇਸਵਾਵਾਂ) ਨਾਲ ਵਿਆਹ ਕਰਵਾ ਕੇ ਜਿੱਥੇ ਉਨ੍ਹਾਂ ਨੂੰ ਨਰਕ ਵਰਗੀ ਜ਼ਿੰਦਗੀ ਵਿੱਚੋਂ ਬਾਹਰ ਕੱਢਿਆ, ਉੱਥੇ ਸਮਾਜ ਨੂੰ ਇੱਕ ਨਿੱਗਰ ਸੁਨੇਹਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਜੋ ਵੀ ਫੈਸਲਾ ਡੇਰੇ ਦੇ ਵਿਰੁੱਧ ਦਿੱਤਾ ਗਿਆ ਹੈ, ਉਸ ਸਬੰਧੀ ਉੱਚ ਅਦਾਲਤਾਂ ਵੀ ਹਨ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਡੇਰਾ ਸੱਚਾ ਸੌਦਾ ਵਿੱਚ ਕਦੇ ਕੋਈ ਗਲਤ ਕੰਮ ਨਹੀਂ ਹੋਇਆ ਤੇ ਸੱਚਾਈ ਦਾ ਸੂਰਜ ਇੱਕ ਦਿਨ ਜ਼ਰੂਰ ਚੜ੍ਹੇਗਾ
ਇਸ ਸਬੰਧੀ ਭੈਣ ਨਿਰਮਲਾ ਇੰਸਾਂ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਨਹੀਂ, ਸਗੋਂ ਰਿਸ਼ਤੇਦਾਰ ਵੀ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ ਤੇ ਪੂਰਨ ਵਿਸ਼ਵਾਸੀ ਹਨ ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਡੇਰਾ ਸੱਚਾ ਸੌਦਾ ਵਿੱਚ ਗੈਰ ਸਮਾਜੀ ਗਤੀਵਿਧੀ ਜਾਂ ਕਿਸੇ ਦੇ ਵਿਰੁੱਧ ਪ੍ਰਚਾਰ ਹੁੰਦਾ ਨਹੀਂ ਸੁਣਿਆ ਉਨ੍ਹਾਂ ਆਖਿਆ ਕਿ ਸਾਨੂੰ ਭਾਰਤ ਦੀ ਨਿਆਂਇਕ ਵਿਵਸਥਾ ‘ਤੇ ਪੂਰਨ ਵਿਸ਼ਵਾਸ ਹੈ ਤੇ ਸੌ ਫੀਸਦੀ ਆਸ ਵੀ ਹੈ ਕਿ ਡੇਰਾ ਸੱਚਾ ਸੌਦਾ ਨੂੰ ਪੂਰਾ ਨਿਆਂ ਮਿਲੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top