ਪੰਜਾਬ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇ ਲੋੜਵੰਦ ਨੂੰ ਕੀਤਾ ਗੁਰਦਾ ਦਾਨ

Dera Sacha Sauda, Folower , Kidney Donation

ਬਲਾਕ ਅਜਰੌਰ ਦਾ ਚਰਨ ਸਿੰਘ ਇੰਸਾਂ ਬਣਿਆ ਆਮ ਲੋਕਾਂ ਲਈ ਵੱਡੀ ਮਿਸਾਲ

ਅਮਰੀਕ ਸਿੰਘ ਦੇ ਦੋਵੇਂ ਗੁਰਦੇ ਸਨ ਖਰਾਬ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਅੱਜ ਦੇ ਇਸ ਸਵਾਰਥੀ ਯੁੱਗ ਵਿੱਚ ਜਿੱਥੇ ਮਨੁੱਖ ਵੱਲੋਂ ਆਪਣੇ ਸਰੀਰ ਦਾ ਇੱਕ ਵਾਲ ਦੇਣ ਤੋਂ ਗੁਰੇਜ਼ ਕੀਤਾ ਜਾਂਦਾ ਹੈ, ਉਥੇ ਹੀ ਡੇਰਾ ਸੱਚਾ ਸੌਦਾ ਦੇ ਇੱਕ ਸੇਵਾਦਾਰ ਵੱਲੋਂ ਇੱਕ ਲੋੜਵੰਦ ਨੌਜਵਾਨ ਨੂੰ ਆਪਣੀ ਕਿਡਨੀ (ਗੁਰਦਾ) ਦੇ ਕੇ ਮਾਨਵਤਾ ਭਲਾਈ ਦਾ ਇੱਕ ਵੱਡਾ ਕਾਰਜ ਕੀਤਾ ਗਿਆ ਹੈ। ਗੁਰਦਾ ਦਾਨੀ ਚਰਨ ਸਿੰਘ ਇੰਸਾਂ ਦਾ ਕਹਿਣਾ ਹੈ ਕਿ ਇਹ ਸਭ ਡਾ. ਐਮ. ਐਸ. ਜੀ. ਦੀ ਪ੍ਰੇਰਨਾ ਸਦਕਾ ਹੀ ਸੰਭਵ ਹੋਇਆ ਹੈ।

ਜਾਣਕਾਰੀ ਅਨੁਸਾਰ 20 ਸਾਲਾ ਅਮਰੀਕ ਸਿੰਘ ਪੁੱਤਰ ਰਾਮ ਸਿੰਘ ਵਾਸੀ ਅਜਰਾਵਰ ਬਲਾਕ ਅਜਰੌਰ ਜਿਸ ਦੇ ਦੋਵੇਂ ਗੁਰਦੇ ਹੀ ਖਰਾਬ ਹੋ ਚੁੱਕੇ ਸਨ ਅਤੇ ਡਾਕਟਰਾਂ ਅਨੁਸਾਰ ਉਸ ਨੂੰ ਗੁਰਦੇ ਦੀ ਸਖਤ ਜਰੂਰਤ ਸੀ। ਅਮਰੀਕ ਸਿੰਘ ਦੇ ਪਰਿਵਾਰ ਵੱਲੋਂ ਗੁਰਦੇ ਲਈ ਕਾਫੀ ਦੂਰ ਤੱਕ ਲੋਕਾਂ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੂੰ ਕਿਧਰੋ ਵੀ ਗੁਰਦਾ ਦੇਣ ਲਈ ਕਿਸੇ ਨੇ ਹਾਂ ਨਾ ਆਖੀ। ਇਸ ਦਾ ਪਤਾ ਜਦੋਂ ਪਿੰਡ ਦੇ ਹੀ ਸੇਵਾਦਾਰ ਚਰਨ ਸਿੰਘ ਇੰਸਾਂ ਪੁੱਤਰ ਨਛੱਤਰ ਸਿੰਘ ਇੰਸਾਂ ਪਿੰਡ ਅਜਰਾਵਰ ਬਲਾਕ ਅਜਰੌਰ ਨੂੰ ਲੱਗਾ ਤਾਂ ਉਨ੍ਹਾਂ ਆਪਣਾ ਗੁਰਦਾ ਦੇਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਹਾਮੀ ਭਰ ਦਿੱਤੀ।

ਚਰਨ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਗੁਰਦਾ ਦਾਨ ਲਈ ਚਲਾਈ ਗਈ ਮੁਹਿੰਮ ਮੌਕੇ ਹੱਥ ਖੜੇ ਕਰਕੇ ਪ੍ਰਣ ਕੀਤਾ ਗਿਆ ਸੀ, ਜਿਸ ਤਹਿਤ ਉਸ ਵੱਲੋਂ ਆਪਣਾ ਗੁਰਦਾ ਉਕਤ ਲੋੜਵੰਦ ਨੌਜਵਾਨ ਨੂੰ 22 ਅਕਤੂਬਰ ਨੂੰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਇਸ ਸਬੰਧੀ ਅਪ੍ਰੇਸ਼ਨ ਹੋਇਆ ਹੈ ਅਤੇ ਉਹ ਬਿਲਕੁੱਲ ਠੀਕ ਠਾਕ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਗੁਰਦਾ ਦਾਨ ਕਰਕੇ ਅਜੀਬ ਖੁਸ਼ੀ ਹਾਸਲ ਹੋਈ।

ਇੱਧਰ ਅਮਰੀਕ ਸਿੰਘ ਦੇ ਪਰਿਵਾਰ ਵੱਲੋਂ ਚਰਨ ਸਿੰਘ ਦਾ ਗੁਰਦਾ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾਦਾਰ ਵੱਲੋਂ ਜੋ ਆਪਣਾ ਗੁਰਦਾ ਦਾਨ ਕੀਤਾ ਗਿਆ ਹੈ, ਉਹ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਉਨ੍ਹਾਂ ਗੁਰਦਾ ਦੇਣ ਲਈ ਡੇਰਾ ਸੱਚਾ ਸੌਦਾ ਸਰਸਾ ਅਤੇ ਉਕਤ ਪ੍ਰੇਮੀ ਪਰਿਵਾਰ ਦਾ ਕੋਟਿਨ ਕੋਟ ਧੰਨਵਾਦ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top