Breaking News

ਹੁਣ ਪ੍ਰਦੂਸ਼ਣ ਖਿਲਾਫ਼ ਡਟੇਗਾ ਡੇਰਾ ਸੱਚਾ ਸੌਦਾ

Dera Sacha Sauda now against pollution

134ਵਾਂ ਮਾਨਵਤਾ ਭਲਾਈ ਕਾਰਜ਼ ਦੀ ਹੋਈ ਸ਼ੁਰੂਆਤ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ‘ਚ ਡੇਰਾ ਸੱਚਾ ਸੌਦਾ ਲਗਾਤਾਰ ਮਾਨਵਤਾ ਭਲਾਈ ਦੇ 133 ਕਾਰਜ ਕਰਦਾ ਆ ਰਿਹਾ ਹੈ। ਇਨ੍ਹਾਂ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਹੋਈ ਨਾਮ ਚਰਚਾ ਦੌਰਾਨ ਇੱਕ ਹੋਰ ਮਾਨਵਤਾ ਭਲਾਈ ਦਾ ਕਾਰਜ਼ ਸ਼ੁਰੂ ਕੀਤਾ ਗਿਆ। 134ਵਾਂ ਮਾਨਵਤਾ ਭਲਾਈ ਕਾਰਜ ਦੇਸ਼ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕਾਰਗਰ ਸਿੱਧ ਹੋਵੇਗਾ। ਜਾਣਕਾਰੀ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਅਨੁਸਾਰ ਮਾਨਵਤਾ ਭਲਾਈ ਦਾ ਨਵਾਂ 134ਵਾਂ ਕਾਰਜ਼ ”ਪ੍ਰਦੂਸ਼ਣ ਨਹੀਂ ਫੈਲਾਵਾਂਗੇ ਤੇ ਪ੍ਰਦੂਸ਼ਣ ਰੋਕਣ ਦਾ ਹਰ ਸੰਭਵ ਯਤਨ ਕਰਾਂਗੇ” ਸ਼ੁਰੂ ਕੀਤਾ ਗਿਆ। ਇਸ ਮਾਨਵਤਾ ਭਲਾਈ ਦੇ ਕਾਰਜ਼ ਨੂੰ ਸਾਧ-ਸੰਗਤ ਨੇ ਹੱਥ ਉੱਪਰ ਕਰਕੇ ਉੱਚੀ ਆਵਾਜ਼ ‘ਚ ਨਾਅਰਾ ਲਾ ਕੇ ਸ਼ੁਰੂ ਕੀਤਾ। (Dera Sacha Sauda)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top