ਡੇਰਾ ਪ੍ਰੇਮੀ ਫ਼ਰਿਸ਼ਤਿਆਂ ਤੋਂ ਘੱਟ ਨਹੀਂ, ਜਿੰਨਾਂ ਬਿਨਾਂ ਮੰਗੇ ਵਡਮੁੱਲਾ ਸਹਿਯੋਗ ਦਿੱਤਾ

Welfare Work Sachkahoon

ਬਿਨਾਂ ਮੰਗੇ ਵੱਡਮੁੱਲਾ ਸਹਿਯੋਗ ਦੇਣ ਬਦਲੇ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਬੋਲਿਆ ਪਰਿਵਾਰ

ਕੜਾਕੇ ਦੀ ਠੰਢ ਨੂੰ ਅਣਗੌਲਿਆ ਕਰ ਸਾਧ-ਸੰਗਤ ਨੇ ਸਿਰਫ਼ ਇੱਕ ਦਿਨ ’ਚ ਮਕਾਨ ਨੂੰ ਦਿੱਤੀ ਨਵੀਂ ਤੇ ਨਰੋਈ ਦਿੱਖ, ਪਰਿਵਾਰ ਦਾ ਮੁਕਾਇਆ ਫ਼ਿਕਰ

(ਜਸਵੀਰ ਸਿੰਘ ਗਹਿਲ) ਬਰਨਾਲਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਮਾਨਵਤਾ ਭਲਾਈ ਕਾਰਜ਼ਾਂ ’ਚ ਕੋਈ ਵੀ ਸਾਨੀ ਨਹੀ ਹੈ ਕਿਉਂਕਿ ਇਹ ਨਾ ਭੁੱਖ/ਪਿਆਸ ਦੇਖਦੇ ਹਨ ਤੇ ਨਾ ਇੰਨਾਂ ਨੂੰ ਗਰਮੀ ਜਾਂ ਸਰਦੀ ਦੀ ਕੋਈ ਪ੍ਰਵਾਹ ਹੈ। ਪ੍ਰਵਾਹ ਹੈ ਤਾਂ ਵੱਸ ਆਪਣੇ ਪੂਜਨੀਕ ਗੁਰੂ ਜੀ ਦੇ ਉਨ੍ਹਾਂ ਪਵਿੱਤਰ ਹੁਕਮਾਂ ਦੀ, ਜੋ ਬਿਨਾਂ ਕਿਸੇ ਸਵਾਰਥ ਦੇ ਇਨ੍ਹਾਂ ਨੂੰ ਮਾਨਵਤਾ ਭਲਾਈ ਕਰਨ ਲਈ ਹਰ ਸਮੇਂ ਪ੍ਰੇਰਦੇ ਰਹਿੰਦੇ ਹਨ। ਡੇਰਾ ਸ਼ਰਧਾਲੂਆਂ ਦੇ ਇਸ ਜਜ਼ਬੇ ਦੀ ਦੁਨੀਆਂ ’ਚ ਕਿਧਰੇ ਵੀ ਕੋਈ ਮਿਸ਼ਾਲ ਨਹੀਂ ਮਿਲਦੀ। ਜਿਸ ਤਹਿਤ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਬੀਹਲਾ ਦੀ ਸਾਧ-ਸੰਗਤ ਨੇ ਭਿਣਕ ਪੈਂਦਿਆਂ ਬਿਨਾ ਮੰਗੇ ਹੀ ਇੱਕ ਲੋੜਵੰਦ ਪਰਿਵਾਰ ਨੂੰ ਰਹਿਣ ਲਈ ਸਿਰ ਦੀ ਛੱਤ ਮੁਹੱਈਆ ਕਰਵਾਈ ਹੈ।

Welfare Work Sachkahoon

ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਪ੍ਰੇਰਣਾਵਾਂ ਸਦਕਾ ਸਾਧ-ਸੰਗਤ ਹਰ ਆਏ ਦਿਨ ਭਲਾਈ ਕਾਰਜ਼ਾਂ ’ਚ ਨਿਰੰਤਰ ਅੱਗੇ ਵਧ ਰਹੀ ਹੈ। ਜਿਸ ਤਹਿਤ ਸੰਗਤ ਵੱਲੋਂ ਪਿੰਡ ਪੱਧਰ ਤੋਂ ਇਲਾਵਾ ਬਲਾਕ ਪੱਧਰ ’ਤੇ ਵੀ ਭਲਾਈ ਕਾਰਜ਼ਾਂ ’ਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਜੋ ਨਾ ਸਿਰਫ਼ ਇਨਸਾਨੀਅਤ ਨੂੰ ਜਿੰਦਾ ਰੱਖਣ ’ਚ ਮੱਦਦਗਾਰ ਸਾਬਤ ਹੋ ਰਿਹਾ ਹੈ ਸਗੋਂ ਤਿੜਕਦੀ/ਬਿਖ਼ਰਦੀ ਜਾ ਰਹੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤੀ ਦੇ ਰਿਹਾ ਹੈ। ਸਾਧ-ਸੰਗਤ ਪੂਰੇ ਜਜ਼ਬੇ ਨਾਲ ਆਪਣੇ ਮੁਰਸ਼ਿਦ-ਏ ਕਾਮਲ ਪੂਜਨੀਕ ਗੁਰੂ ਜੀ ਦੇ ਪਵਿੱਤਰ ਹੁਕਮਾਂ ਤਹਿਤ ਆਪਣੀ ਜੇਬ ’ਚੋਂ 137 ਭਲਾਈ ਕਾਰਜ਼ਾ ਨੂੰ ਅੰਜਾਮ ਦੇ ਰਹੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹੀ ਬਲਾਕ ਮਹਿਲ ਕਲਾਂ ਦੇ ਪਿੰਡ ਬੀਹਲਾ ਦੀ ਸਾਧ-ਸੰਗਤ ਨੇ ਪਿੰਡ ਦੇ ਹੀ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਤੀ ਖ਼ਸਤਾ ਹਾਲਤ ਛੱਤ ਨਵੇਂ ਸਿਰੇ ਤੋਂ ਬਣਾ ਕੇ ਦੇਣ ਤੋਂ ਇਲਾਵਾ ਫਰਸ਼ ਲਾਉਣ ਸਮੇਤ ਪੂਰੇ ਮਕਾਨ ਨੂੰ ਰੰਗ-ਰੋਗਨ ਕਰਕੇ ਦਿੱਤਾ ਹੈ ਜੋ ਖੁਦ ਆਪਣੇ ਮਕਾਨ ਦੀ ਹਾਲਤ ਬਦਲਣ ’ਚ ਅਸਮਰੱਥ ਸੀ। ਜਿਸ ਨੂੰ ਮੀਂਹ-ਕਣੀ ਦੇ ਮੌਸਮ ’ਚ ਫਿਕਰ ਸਤਾਉਣ ਲੱਗਦਾ ਸੀ।

ਸੰਗਤ ਵੱਲੋਂ ਇੱਕ ਦਿਨ ’ਚ ਮਕਾਨ ਬਣਾ ਕੇ ਦਿੱਤੇ ਜਾਣ ਕਾਰਨ ਸਬੰਧਿਤ ਪਰਿਵਾਰ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ ਜੋ ਆਪਣੇ ਮਕਾਨ ਦੀ ਨਰੋਈ ਤੇ ਨਵੀਂ ਦਿੱਖ ਦੇਖਣ ਲਈ ਪਿੰਡ ਵਾਸੀਆਂ ਦੇ ਹਾੜੇ ਕੱਢ ਰਿਹਾ ਸੀ। ਪ੍ਰਾਪਤ ਵੇਰਵਿਆਂ ਮੁਤਾਬਕ ਸਬੰਧਿਤ ਪਰਿਵਾਰ ਦੇ ਮੁਖੀ ਤੋਤਾ ਖਾਂ ਤੋਂ ਇਲਾਵਾ ਪਰਿਵਾਰ ’ਚ ਉਸਦੀ ਪਤਨੀ, ਦੋ ਧੀਆਂ ਤੇ ਇੱਕ ਪੁੱਤਰ ਹੈ। ਜਿਨਾਂ ਦੇ ਖਰਚਿਆਂ ਨੂੰ ਤੋਰਨਾ ਹੀ ਪਰਿਵਾਰ ਲਈ ਮੁਸ਼ਕਿਲ ਸਾਬਤ ਹੋ ਰਿਹਾ ਸੀ। ਪਰ ਡੇਰਾ ਸਰਧਾਲੂਆਂ ਤੋਂ ਮਿਲੇ ਵਡਮੁੱਲੇ ਸਹਿਯੋਗ ਬਦਲੇ ਉਹ ਵਾਰ ਵਾਰ ਹੱਥ ਜੋੜ ਕੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ। ਇਸ ਮੌਕੇ ਸੁਖਦੇਵ ਸਿੰਘ ਤੇ ਜੀਤ ਸਿੰਘ ਮਿਸਤਰੀਆਂ ਤੋਂ ਇਲਾਵਾ ਬਲਵਿੰਦਰ ਸਿੰਘ ਇੰਸਾਂ, ਤਾਰ ਸਿੰਘ ਇੰਸਾਂ, ਸਾਧੂ ਸਿੰਘ ਇੰਸਾਂ, ਫੌਜੀ ਬਲਰਾਜ ਸਿੰਘ ਇੰਸਾਂ, ਰੂਪ ਸਿੰਘ ਇੰਸਾਂ, ਪਵਿੱਤਰ ਸਿੰਘ ਇੰਸਾਂ, ਸੁਖਦੇਵ ਸਿੰਘ ਢਬਾਲ ਇੰਸਾਂ, ਮਨਪੀ੍ਰਤ ਗਿੱਲ, ਖੁਸ਼ਦੀਪ ਗਿੱਲ, ਜਾਸੀਨ ਖਾਂ, ਬੌਬੀ, ਗੁਰਤੇਜ ਸਿੰਘ ਤੇ ਕਾਲਾ ਆਦਿ ਨੇ ਵੀ ਸਹਿਯੋਗ ਦਿੱਤਾ।

ਭਿਣਕ ਪਈ ਅਸੀਂ ਪਹੁੰਚ ਗਏ

ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ, ਪੱਚੀ ਮੈਂਬਰ ਗੁਰਿੰਦਰ ਸਿੰਘ ਇੰਸਾਂ, ਪੰਦਰਾਂ ਮੈਂਬਰ ਜਸਵਿੰਦਰ ਸਿੰਘ ਇੰਸਾਂ ਅਤੇ ਭੰਗੀਦਾਸ ਵਿਜੈ ਕੁਮਾਰ ਕੇਸੀ ਇੰਸਾਂ ਨੇ ਦੱਸਿਆ ਕਿ ਤੋਤਾ ਖਾਂ ਪੁੱਤਰ ਫ਼ਜਲ ਮੁਹੰਮਦ ਵਾਸੀ ਬੀਹਲਾ ਆਪਣੀਆਂ ਦੋਵੇਂ ਲੱਤਾਂ ਟੁੱਟਣ ਤੇ ਆਰਥਿਕ ਤੰਗੀ ਦੇ ਕਾਰਨ ਹੀਲੇ-ਵਸੀਲੇ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਹੈ। ਜਿਸ ਦੇ ਘਰ ਦੀ ਛੱਤ ਪੁਰਾਣੀ ਹੋਣ ਕਾਰਨ ਬੇਹੱਦ ਖ਼ਸਤਾ ਹਾਲਤ ’ਚ ਸੀ। ਪਰ ਜਿਉਂ ਹੀ ਉਨਾਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਨਾਂ ਤੁਰੰਤ ਬਲਾਕ ਜਿੰਮੇਵਾਰਾਂ ਦੇ ਧਿਆਨ ’ਚ ਲਿਆਂਦਾ ਤੇ ਮਾਤਰ ਇੱਕ ਦਿਨ ’ਚ ਮਕਾਨ ਦੀ ਖ਼ਸਤਾ ਹਾਲਤ ਛੱਤ ਨੂੰ ਨਵੇਂ ਸਿਰੇ ਤੋਂ ਬਣਾਉਣ ਤੋਂ ਇਲਾਵਾ ਪੂਰੇ ਮਕਾਨ ਰੰਗ ਰੋਗਨ ਕਰਨ ਦੇ ਨਾਲ ਹੀ ਪੂਰੇ ਮਕਾਨ ’ਚ ਫਰਸ ਵੀ ਲਗਾ ਦਿੱਤਾ ਹੈ। ਜਿਸ ’ਚ ਕੜਾਕੇ ਦੀ ਠੰਢ ਨੂੰ ਅਣਗੌਲਿਆ ਕਰਦਿਆਂ ਸਮੁੱਚੀ ਸੰਗਤ ਨੇ ਭਰਵਾਂ ਸਹਿਯੋਗ ਦਿੱਤਾ। ਜਿੰਮੇਵਾਰਾਂ ਅਨੁਸਾਰ ਜਦ ਉਨ੍ਹਾਂ ਪਰਿਵਾਰ ਕੋਲ ਪਹੁੰਚ ਕੀਤੀ ਤਾਂ ਪਰਿਵਾਰ ਮੀਂਹ ’ਚ ਤਰਪਾਲ ਹੇਠ ਜੀਵਨ ਬਤੀਤ ਕਰ ਰਿਹਾ ਸੀ। ਜਿੰਮੇਵਾਰਾਂ ਮੁਤਾਬਕ ਸਾਧ-ਸੰਗਤ ਵੱਲੋਂ ਮਕਾਨ ਬਣਾ ਕੇ ਦਿੱਤੇ ਜਾਣ ਦਾ ਅੰਕੜਾ 47 ਨੂੰ ਪਾਰ ਕਰ ਚੁੱਕਾ ਹੈ ਜੋ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿਖਿਆਵਾਂ ਤਹਿਤ ਅੱਗੇ ਵੀ ਨਿਰਵਿਘਨ ਜਾਰੀ ਰਹੇਗਾ।

ਫ਼ਰਿਸ਼ਤਿਆਂ ਤੋਂ ਘੱਟ ਨਹੀ ਡੇਰਾ ਪ੍ਰੇਮੀ

ਮਕਾਨ ਮਾਲਕ ਤੋਤਾ ਖਾਂ ਨੇ ਕਿਹਾ ਕਿ ਡੇਰਾ ਪ੍ਰੇੇਮੀਆਂ ਦਾ ਉਪਰਾਲਾ ਉਨਾਂ ਲਈ ਨਵਾਂ ਜੀਵਨ ਸਾਬਤ ਹੋਇਆ ਹੈ ਕਿਉਂਕਿ ਉਨਾਂ ਦੇ ਮਕਾਨ ਦੀ ਖਸਤਾ ਹਾਲਤ ਛੱਤ ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਪਰ ਇਸ ਦੇ ਬਾਵਜੂਦ ਉਹ ਆਰਥਿਕ ਤੰਗੀ ਤੇ ਆਪਣੀਆਂ ਟੁੱਟੀਆਂ ਦੋਵੇਂ ਲੱਤਾਂ ਕਾਰਨ ਮਕਾਨ ਦੀ ਹਾਲਤ ਸੁਧਾਰਨ ’ਚ ਅਸਮਰੱਥ ਸਨ। ਉਨਾਂ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਮੁੁੱਚੀ ਸਾਧ-ਸੰਗਤ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਡੇਰਾ ਪ੍ਰੇਮੀ ਕਿਸੇ ਫ਼ਰਿਸ਼ਤਿਆਂ ਤੋਂ ਘੱਟ ਨਹੀ ਹਨ, ਜਿੰਨਾਂ ਬਿਨਾਂ ਮੰਗੇ ਉਨਾਂ ਨੂੰ ਜੋ ਸਹਿਯੋਗ ਦਿੱਤਾ ਹੈ ਉਸ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ