ਬਰਨਾਲਾ ਜ਼ੇਲ੍ਹ ’ਚ ਬੰਦ ਹਵਾਲਾਤੀ ਨੇ ਜ਼ੇਲ੍ਹ ਅਧਿਕਾਰੀਆਂ ’ਤੇ ਲਾਏ ਭਾਰੀ ਤਸ਼ੱਦਦ ਦੇ ਦੋਸ਼

0
126

ਕਿਹਾ : ਮੇਰੀ ਪਿੱਠ ’ਤੇ ਲਿਖਿਆ ਗਿਆ ਅੱਤਵਾਦੀ

  • ਮੁੱਖ ਮੰਤਰੀ, ਗ੍ਰਹਿ ਮੰਤਰੀ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਏਡੀਜੀਪੀ ਜ਼ੇਲ੍ਹਾਂ ਨੂੰ ਜਾਂਚ ਕਰਨ ਦੀ ਕੀਤੀ ਮੰਗ

(ਸੁਖਜੀਤ ਮਾਨ) ਮਾਨਸਾ। ਬਰਨਾਲਾ ਦੀ ਜ਼ੇਲ੍ਹ ’ਚ ਬੰਦ ਇੱਕ ਹਵਾਲਾਤੀ ਨੇ ਅੱਜ ਮਾਨਸਾ ਅਦਾਲਤ ’ਚ ਪੇਸ਼ੀ ਭੁਗਤਣ ਮੌਕੇ ਉੱਥੋਂ ਦੇ ਜ਼ੇਲ੍ਹ ਅਧਿਕਾਰੀਆਂ ’ਤੇ ਭਾਰੀ ਤਸ਼ੱਦਦ ਕਰਨ ਦੇ ਦੋਸ਼ ਲਾਏ ਹਨ ਹਵਾਲਾਤੀ ਮੁਤਾਬਿਕ ਅਧਿਕਾਰੀਆਂ ਨੇ ਉਸਦੀ ਪਿੱਠ ’ਤੇ ਗਰਮ ਸਰੀਏ ਨਾਲ ਅੱਤਵਾਦੀ ਲਿਖ ਦਿੱਤਾ ਹਵਾਲਾਤੀ ਨੇ ਇਸ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਏਡੀਜੀਪੀ ਜੇਲ੍ਹਾਂ ਨੂੰ ਜਾਂਚ ਕਰਨ ਦੀ ਕੀਤੀ ਮੰਗ ਕੀਤੀ ਹੈ।

ਹਾਸਲ ਹੋਏ ਵੇਰਵਿਆਂ ਮੁਤਾਬਕ ਮਾਨਸਾ ਦੀ ਅਦਾਲਤ ਦੇ ’ਚ ਪੇਸ਼ੀ ਭੁਗਤਣ ਆਏ ਹਵਾਲਾਤੀ ਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਨਾਲਾ ਜ਼ੇਲ੍ਹ ਦੇ ਸੁਪਰਡੈਂਟ ਵੱਲੋਂ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ੇਲ੍ਹ ਪ੍ਰਸ਼ਾਸਨ ਦੇ ਖਿਲਾਫ਼ ਕਈ ਪੱਤਰ ਵੀ ਲਿਖ ਕੇ ਜੱਜ ਸਾਹਿਬਾਨ ਦੇ ਸਾਹਮਣੇ ਪੇਸ਼ ਕੀਤੇ ਗਏ ਹਨ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਸ ਘਟਨਾ ਦੀ ਜਾਣਕਾਰੀ ਤੋਂ ਬਾਅਦ ਮਾਨਸਾ ਦੀ ਅਦਾਲਤ ਨੇ ਬਰਨਾਲਾ ਦੀ ਅਦਾਲਤ ਨੂੰ ਪੀੜਤ ਦਾ ਮੈਡੀਕਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਹਵਾਲਾਤੀ ਕਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਨਾ ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਵਧੀਆ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਜੇਲ੍ਹ ਦੇ ਪੀਸੀਓ ਤੋਂ ਪਰਿਵਾਰ ਦੇ ਨਾਲ ਗੱਲ ਕਰਵਾਈ ਜਾਂਦੀ ਹੈ ਸੁਪਰਡੈਂਟ ਵੱਲੋਂ ਉਸ ਦੀ ਪਿੱਠ ਤੇ ਅੱਤਵਾਦੀ ਲਿਖਿਆ ਗਿਆ ਹੈ ਉਸ ਨੇ ਆਖਿਆ ਕਿ ਜੇਕਰ ਕੋਈ ਗਰੀਬ ਵਿਅਕਤੀ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾਉਂਦਾ ਹੈ ਤਾਂ ਕੀ ਉਹ ਅੱਤਵਾਦੀ ਹੁੰਦਾ ਹੈ ਉਨ੍ਹਾਂ ਭਰੀ ਅਦਾਲਤ ਦੇ ਵਿਚ ਲੋਕਾਂ ਸਾਹਮਣੇ ਆਪਣੀ ਪਿੱਠ ਤੇ ਅੱਤਵਾਦੀ ਲਿਖਿਆ ਵੀ ਦਿਖਾਇਆ ਅਤੇ ਸਰਕਾਰ ਨੂੰ ਸਵਾਲ ਵੀ ਕੀਤਾ ਕਿ ਕੀ ਉਹ ਜੇਕਰ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਉਂਦੇ ਹਨ ਕੀ ਉਹ ਅਤਿਵਾਦੀ ਹਨ।ਉਸਨੇ ਮੰਗ ਕੀਤੀ ਕਿ ਉਸਦੇ ਨਾਲ ਜੋ ਤਸ਼ੱਦਦ ਹੋਇਆ ਉਸ ਦੇ ਲਈ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ।

ਮਾਣਯੋਗ ਅਦਾਲਤ ਨੇ ਦਿੱਤੇ ਜਾਂਚ ਦੇ ਹੁਕਮ : ਐਡਵੋਕੇਟ

ਪੀੜਤ ਦੇ ਵਕੀਲ ਐਡਵੋਕੇਟ ਬਲਵੀਰ ਕੌਰ ਨੇ ਦੱਸਿਆ ਕਿ ਕਰਮਜੀਤ ਸਿੰਘ ਦੀ ਪਿੱਠ ਤੇ ਅੱਤਵਾਦੀ ਲਿਖਿਆ ਹੋਇਆ ਹੈ ਬਰਨਾਲਾ ਜੇਲ੍ਹ ਵਿੱਚ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਉਨ੍ਹਾਂ ਇਸ ਬਾਰੇ ਜਾਂ ਸਭ ਨੂੰ ਦੱਸਿਆ ਹੈ ਅਤੇ ਅੱਤਵਾਦੀ ਲਿਖਿਆ ਵੀ ਦਿਖਾਇਆ ਹੈ ਜਿਸ ਤੋਂ ਬਾਅਦ ਮਾਨਸਾ ਦੀ ਅਦਾਲਤ ਨੇ ਉਸਦੇ ਮੈਡੀਕਲ ਜਾਂਚ ਲਈ ਵੀ ਮਾਮਲਾ ਬਰਨਾਲਾ ਅਦਾਲਤ ਵਿੱਚ ਭੇਜ ਦਿੱਤਾ ਹੈ ਮਾਣਯੋਗ ਅਦਾਲਤ ਨੇ ਬਰਨਾਲਾ ਜੇਲ੍ਹ ਵਿੱਚ ਵਾਪਰੀ ਘਟਨਾ ਦੀ ਜਾਂਚ ਕਰਨ ਦੇ ਹੁਕਮ ਵੀ ਕੀਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ