ਮੁਲਾਇਮ ਸਿੰਘ ਯਾਦਵ ਦੀ ਵਿਗੜੀ ਸਿਹਤ, ਆਈਸੀਯੂ ‘ਚ ਦਾਖ਼ਲ

Mulayam Singh Yadav

ਪਿਛਲੇ ਕਈ ਦਿਨਾਂ ਤੋਂ ਹਨ ਹਸਪਤਾਲ ’ਚ ਦਾਖਲ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਾਬਕਾ ਮੁੱਖ ਮੰਤਰੀ ਅਤੇ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ (Mulayam Singh Yadav) ਦੀ ਸਿਹਤ ਐਤਵਾਰ ਨੂੰ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਆਕਸੀਜਨ ਦਾ ਪੱਧਰ ਘੱਟ ਹੋਣ ਕਾਰਨ ਮੁਲਾਇਮ ਸਿੰਘ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਦੇ ਇਲਾਜ ਲਈ ਮੈਡੀਕਲ ਪੈਨਲ ਦਾ ਗਠਨ ਕੀਤਾ ਗਿਆ ਹੈ।

ਉਹ 26 ਸਤੰਬਰ ਤੋਂ ਹਸਪਤਾਲ ਵਿੱਚ ਦਾਖਲ ਹਨ। ਮੁਲਾਇਮ 82 ਸਾਲ ਦੇ ਹਨ। ਦੱਸਣਯੋਗ ਹੈ ਕਿ ਮਲਾਇਮ ਸਿੰਘ ਯਾਦਵ ਪਿਛਲੇ ਕਈ ਦਿਨਾਂ ਤੋਂ ਹਸਪਤਾਲ ’ਚ ਭਰਤੀ ਹਨ ਪਰ ਅੱਜ ਉਨ੍ਹਾਂ ਦੀ ਸਿਹਤ ਜਿਆਦਾ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਆਈਸੀਯੂ ’ਚ ਸਿਫ਼ਟ ਕੀਤਾ ਗਿਆ ਹੈ। ਮੇਦਾਂਤਾ ਹਸਪਤਾਲ ਪ੍ਰਬੰਧਨ ਸ਼ਾਮ 7:30 ਵਜੇ ਉਨ੍ਹਾਂ ਦੀ ਸਿਹਤ ਬਾਰੇ ਇੱਕ ਮੈਡੀਕਲ ਬੁਲੇਟਿਨ ਜਾਰੀ ਕਰੇਗਾ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਦੋ ਨਵੇਂ ਚਿਹਰੇ ਸ਼ਾਮਲ

ਉਨ੍ਹਾਂ ਦੇ ਆਈਸੀਯੂ ‘ਚ ਦਾਖ਼ਲ ਹੋਣ ’ਤੇ ਸਾਬਕਾ ਸੀਐਮ ਅਖਿਲੇਸ਼ ਯਾਦਵ ਪਤਨੀ ਡਿੰਪਲ ਅਤੇ ਬੇਟੇ ਅਰਜੁਨ ਨਾਲ ਮੇਦਾਂਤਾ ਹਸਪਤਾਲ ਪਹੁੰਚੇ ਹਨ। ਸ਼ਿਵਪਾਲ ਸਿੰਘ ਯਾਦਵ ਵੀ ਹਸਪਤਾਲ ਵਿੱਚ ਮੌਜੂਦ ਹਨ। ਅਪਰਨਾ ਯਾਦਵ ਦਿੱਲੀ ਪਹੁੰਚ ਰਹੀ ਹੈ। ਮੁਲਾਇਮ ਸਿੰਘ ਦਾ ਕਰੀਬੀ ਅਤੇ ਪੂਰਾ ਪਰਿਵਾਰ ਇਟਾਵਾ ਦੇ ਗ੍ਰਹਿ ਜ਼ਿਲ੍ਹੇ ਦੇ ਸੈਫ਼ਈ ਪਿੰਡ ਤੋਂ ਦਿੱਲੀ ਪਹੁੰਚ ਗਿਆ ਹੈ। ਡਾਕਟਰਾਂ ਮੁਤਾਬਕ ਮੁਲਾਇਮ ਸਿੰਘ ਦਾ ਬਲੱਡ ਪ੍ਰੈਸ਼ਰ ਅਤੇ ਆਕਸੀਜਨ ਪਹਿਲਾਂ ਹੀ ਘੱਟ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ