ਪੱਕਾ ਇਰਾਦਾ

0
159

ਪੱਕਾ ਇਰਾਦਾ

ਇੱਕ ਵਾਰ ਇੱਕ ਸੰਤ ਕਿਸੇ ਕੰਮ ਇੱਕ ਕਸਬੇ ’ਚ ਪਹੁੰਚੇ। ਰਾਤ ਨੂੰ ਰੁਕਣ ਲਈ ਉਹ ਕਸਬੇ ਦੇ ਇੱਕ ਮੰਦਿਰ ’ਚ ਗਏ। ਪਰ ਉੱਥੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਇਸ ਕਸਬੇ ਦਾ ਕੋਈ ਅਜਿਹਾ ਵਿਅਕਤੀ ਲੈ ਕੇ ਆਉਣ, ਜੋ ਉਨ੍ਹਾਂ ਨੂੰ ਜਾਣਦਾ ਹੋਵੇ। ਉਦੋਂ ਉਨ੍ਹਾਂ ਨੂੰ ਰੁਕਣ ਦਿੱਤਾ ਜਾਵੇਗਾ। ਉਸ ਅਣਜਾਣ ਕਸਬੇ ’ਚ ਉਨ੍ਹਾਂ ਨੂੰ ਕੌਣ ਜਾਣਦਾ ਸੀ?

ਦੂਜੇ ਮੰਦਿਰਾਂ ਤੇ ਧਰਮਸ਼ਾਲਾਂ ’ਚ ਵੀ ਉਹੀ ਸਮੱਸਿਆ ਆਈ। ਹੁਣ ਸੰਤ ਵਿਆਕੁਲ ਹੋ ਗਏ। ਰਾਤ ਕਾਫ਼ੀ ਹੋ ਗਈ ਸੀ ਤੇ ਉਹ ਸੜਕ ਕਿਨਾਰੇ ਖੜ੍ਹੇ ਸਨ। ਉਦੋਂ ਇੱਕ ਵਿਅਕਤੀ ਉਨ੍ਹਾਂ ਕੋਲ ਆਇਆ। ਉਸਨੇ ਕਿਹਾ, ‘‘ਮੈਂ ਤੁਹਾਡੀ ਸਮੱਸਿਆ ਤੋਂ ਵਾਕਿਫ਼ ਹਾਂ। ਪਰ ਮੈਂ ਤੁਹਾਡੀ ਗਵਾਹੀ ਨਹੀਂ ਦੇ ਸਕਦਾ। ਕਿਉਂਕਿ ਮੈਂ ਇਸ ਕਸਬੇ ਦਾ ਨਾਮੀ ਚੋਰ ਹਾਂ। ਜੇਕਰ ਤੁਸੀਂ ਚਾਹੋ ਤਾਂ ਮੇਰੇ ਘਰੇ ਰੁਕ ਸਕਦੇ ਹੋ। ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।

ਸੰਤ ਦੁਵਿਧਾ ’ਚ ਪੈ ਗਏ। ਇੱਕ ਚੋਰ ਕੋਲ ਰੁਕਾਂ! ਕਿਸੇ ਨੂੰ ਪਤਾ ਲੱਗੇਗਾ ਤਾਂ ਕੀ ਸੋਚੇਗਾ ? ਪਰ ਕੋਈ ਹੋਰ ਚਾਰਾ ਵੀ ਨਹੀਂ ਸੀ। ਮਜਬੂਰੀ ’ਚ ਉਹ ਇਹ ਸੋਚ ਕੇ ਉਸਦੇ ਘਰ ਰੁਕਣ ਨੂੰ ਤਿਆਰ ਹੋ ਗਏ ਕਿ ਕੱਲ੍ਹ ਕੋਈ ਦੂਜਾ ਇੰਤਜਾਮ ਕਰ ਲੈਣਗੇ । ਚੋਰ ਉਨ੍ਹਾਂ ਨੂੰ ਘਰ ਛੱਡ ਕੇ ਆਪਣੇ ਕੰਮ ਭਾਵ ਚੋਰੀ ਲਈ ਨਿੱਕਲ ਗਿਆ। ਸਵੇਰੇ ਵਾਪਸ ਪਰਤ ਕੇ ਆਇਆ ਤਾਂ ਬਹੁਤ ਖੁਸ਼ ਸੀ। ਉਸਨੇ ਸਵਾਮੀ ਜੀ ਨੂੰ ਦੱਸਿਆ ਕਿ ਅੱਜ ਕੋਈ ਦਾਅ ਨਹੀਂ ਲੱਗ ਸਕਿਆ।

ਪਰ ਅਗਲੇ ਦਿਨ ਜਰੂਰ ਲੱਗੇਗਾ। ਚੋਰ ਹੋਣ ਦੇ ਬਾਵਜੂਦ ਉਸਦਾ ਸੁਭਾਅ ਬਹੁਤ ਵਧੀਆ ਸੀ। ਜਿਸ ਕਾਰਨ ਸੰਤ ਉਸ ਕੋਲ ਇੱਕ ਮਹੀਨੇ ਤੱਕ ਰੁਕੇ । ਉਹ ਹਰ ਇੱਕ ਰਾਤ ਨੂੰ ਚੋਰੀ ਕਰਨ ਜਾਂਦਾ। ਪਰ ਪੂਰਾ ਮਹੀਨਾ ਉਸਦਾ ਦਾਅ ਨਹੀਂ ਲੱਗਾ। ਫਿਰ ਵੀ ਉਹ ਖੁਸ਼ ਸੀ। ਉਸਨੂੰ ਵਿਸ਼ਵਾਸ ਸੀ ਕਿ ਅੱਜ ਨਹੀਂ ਤਾਂ ਕੱਲ੍ਹ ਮੇਰਾ ਦਾਅ ਜਰੂਰ ਲੱਗੇਗਾ । ਮਹਾਤਮਾ ਜੀ ਨੇ ਸੋਚਿਆ ਕਿ ਇਹ ਚੋਰ ਕਿੰਨਾ ਪੱਕੇ ਇਰਾਦੇ ਦਾ ਹੈ। ਇਸਨੂੰ ਆਪਣੇ ’ਤੇ ਅਟੁੱਟ ਵਿਸ਼ਵਾਸ ਹੈ। ਜਦੋਂ ਕਿ ਅਸੀਂ ਲੋਕ ਥੋੜ੍ਹੀ ਜਿਹੀ ਅਸਫਲਤਾ ਤੋਂ ਨਿਰਾਸ਼ ਹੋ ਜਾਂਦੇ ਹਾਂ। ਜੇਕਰ ਇਸ ਵਾਂਗ ਮਜ਼ਬੂਤ ਇਰਾਦਾ ਅਤੇ ਵਿਸ਼ਵਾਸ ਹੋ ਤਾਂ ਸਫਲਤਾ ਨਿਸ਼ਚਿਤ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ