ਚੀਨ ਦੇ ਟਾਕਰੇ ਲਈ ਵਿਕਾਸ ਜ਼ਰੂਰੀ

0

Make in India | ਚੀਨ ਦੇ ਟਾਕਰੇ ਲਈ ਵਿਕਾਸ ਜ਼ਰੂਰੀ

ਕਿਸੇ ਨੇ ਕੀ ਕਮਾਲ ਦੀ ਗੱਲ ਕਹੀ ਹੈ, ਕਿ ਕਿਸੇ ਤੋਂ ਅੱਗੇ ਵਧਣਾ ਹੈ ਤਾਂ ਆਪਣੀ ਲਕੀਰ ਉਸ ਤੋਂ ਵੱਡੀ ਬਣਾਓ, ਨਾ ਕਿ ਉਸ ਦੀ ਬਣੀ ਲਕੀਰ ਮਿਟਾਉਣ ਦੀ ਕੋਸ਼ਿਸ਼ ਕਰੋ ਅੱਜ ਸਾਡੇ ਦੇਸ਼ ‘ਚ ਬਾਈਕਾਟ ਚੀਨ ਦੀ ਮੁਹਿੰਮ ਸੋਸ਼ਲ ਮੀਡੀਆ ‘ਤੇ ਕਾਫ਼ੀ ਜ਼ੋਰ ਫੜ ਰਹੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੀ ਸਾਡੇ ਦੇਸ਼ ਵੱਲੋਂ ‘ਬਾਈਕਾਟ ਚੀਨ’ ਦੀ ਮੁਹਿੰਮ ਚਲਾਉਣ ਨਾਲ ਹੀ ਉਹ ਹੌਲਾ ਤੇ ਕਮਜ਼ੋਰ ਪੈ ਜਾਵੇਗਾ? ਕੀ ਸਾਡੇ ਵੱਲੋਂ ਚੀਨ ਦੇ ਬਣੇ ਦੋ-ਚਾਰ ਐਪ ਡਿਲੀਟ ਕਰਨ ਦੇਣ ਨਾਲ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲ ਜਾਵੇਗੀ? ਕੀ ਇਸ ਮੁਹਿੰਮ ਨਾਲ ਸਾਡੇ ਦੇਸ਼ ਦਾ ਸੰਸਾਰਿਕ ਮਹਾਂਸ਼ਕਤੀ ਬਣਨ ਦਾ ਰਾਹ ਰੌਸ਼ਨ ਹੋ ਜਾਵੇਗਾ?

Make in India | ਕੀ ਅਸੀਂ ਚੀਨੀ ਸਾਮਾਨਾਂ ਦਾ ਬਾਈਕਾਟ ਕਰਕੇ ਉਸ ਦਾ ਬਦਲ ਐਨੀ ਅਸਾਨੀ ਨਾਲ ਲੱਭ ਲਵਾਂਗੇ? ਸਵਾਲ ਕਈ ਹਨ ਅਤੇ ਉਨ੍ਹਾਂ ਦੇ ਉੱਤਰ ਵੀ ਸਾਰਿਆਂ ਕੋਲ ਹਨ ਪਰ ਵਤਰਮਾਨ ‘ਚ ਅਸੀਂ ਭਾਵਨਾਵਾਂ ਅਤੇ ਰਾਜਨੀਤੀ ਦੇ ਬਣਾਏ ‘ਰਾਸ਼ਟਰਵਾਦੀ ਮਾਹੌਲ’ ‘ਚ ਜਿਊਣ ਨੂੰ ਮਜ਼ਬੂਰ ਹਾਂ ਜਿਸ ਕਾਰਨ ਮਾਕੂਲ ਉੱਤਰ ਸਾਹਮਣੇ ਹੁੰਦੇ ਹੋਏ ਵੀ ਅਸੀਂ ਸਿਰਫ਼ ਚੀਨੀ ਟੀ.ਵੀ. ਅਤੇ ਸਾਮਾਨ ਨੂੰ ਭੰਨ੍ਹ-ਤੋੜ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਨ ‘ਚ ਹੀ ਚੀਨ ਦੇ ਕਮਜ਼ੋਰ ਪੈਣ ਦਾ ਸੁਫ਼ਨਾ ਦੇਖ ਰਹੇ ਹਾਂ

Make in India | ਚੱਲੋ ਇੱਥੇ ਅਸੀਂ ਕੁਝ ਤੱਥਾਂ ਦੇ ਜਰੀਏ ਗੱਲ ਸਮਝਦੇ ਹਾਂ ਅੱਜ ਜੋ ਚੀਨ ਸਾਨੂੰ ਦਿਸਦਾ ਹੈ ਉਹ 1950 ਦੇ ਆਸ-ਪਾਸ ਦੇ ਵਕਤ ‘ਚ ਜਾਂ ਉਸ ਤੋਂ ਪਹਿਲਾਂ ਬਿਲਕੁਲ ਅਜਿਹਾ ਨਹੀਂ ਸੀ ਚੀਨ ਨੂੰ ਉਸ ਦੌਰ ‘ਚ ਕੋਈ ਵੱਡਾ ਮਹੱਤਵ ਦੇਣ ਤੋਂ ਵੀ ਕਰਤਾਉਂਦਾ ਸੀ, ਪਰ ਚੀਨ ਨੇ ਬੀਤੇ ਕੁਝ ਸਾਲਾਂ ‘ਚ ਆਪਣੇ-ਆਪ ਨੂੰ ਇਸ ਤਰੀਕੇ ਨਾਲ ਸਥਾਪਿਤ ਕੀਤਾ ਹੈ, ਕਿ ਕਈ ਮਾਮਲਿਆਂ ‘ਚ ਅੱਜ ਅਮਰੀਕਾ ਵੀ ਚੀਨ ਦੇ ਸਾਹਮਣੇ ਪਾਣੀ ਭਰਦਾ ਨਜ਼ਰ ਆਉਂਦਾ ਹੈ ਚੀਨ ਅੱਜ ਸੰਸਾਰਿਕ ਦ੍ਰਿਸ਼ਟੀ ਨਾਲ ਆਪਣੀ ਮਨਮਰਜ਼ੀ ਕਰ ਰਿਹਾ ਹੈ ਤਾਂ ਉਸ ਦੇ ਪਿੱਛੇ ਕਈ ਕਾਰਨ ਹਨ

ਵਰਤਮਾਨ ‘ਚ ਚੀਨ ਨੇ ਇੱਕ ਰਿਪੋਰਟ ਮੁਤਾਬਿਕ ਲਗਭਗ 150 ਤੋਂ ਜਿਆਦਾ ਦੇਸ਼ਾਂ ਨੂੰ 112.5 ਲੱਖ ਕਰੋੜ ਰੁਪਏ ਕਰਜ਼ ਦੇ ਰੂਪ ‘ਚ ਵੰਡ ਰੱਖੇ ਹਨ ਚੀਨ ਹੁਣ ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਤੋਂ ਵੱਡਾ ਕਰਜ਼ਦਾਤਾ ਬਣ ਚੁੱਕਾ ਹੈ ਚੀਨ ਦੀਆਂ ਨੀਤੀਆਂ ਗਲਤ ਹੋ ਸਕਦੀਆਂ ਹਨ, ਪਰ ਅਸੀਂ ਸੋਚਦੇ ਹਾਂ ਕਿ ਉਸ ਦਾ ਸਾਮਾਨ ਬੰਦ ਕਰ ਦੇਣ ਨਾਲ ਉਹ ਗੋਡਿਆਂ ਭਾਰ ਆ ਜਾਵੇਗਾ, ਜਾਂ ਫ਼ਿਰ ਸਾਡਾ ਦੇਸ਼ ਭਾਰਤ ਚੀਨ ਤੋਂ ਅੱਗੇ ਨਿੱਕਲ ਜਾਵੇਗਾ ਤਾਂ ਇਹ ਸਿਰਫ਼ ਕੋਰੀ ਕਲਪਨਾ ਅਤੇ ਸੁਫ਼ਨੇ ਤੋਂ ਜਿਆਦਾ ਕੁਝ ਨਹੀਂ

ਈਸਾ ਦੇ ਜਨਮ ਤੋਂ 500 ਸਾਲ ਪਹਿਲਾਂ ਚੀਨ ਦੇ ਸੂਨ ਜੂ ਨੇ ‘ਦ ਆਰਟ ਆਫ਼ ਵਾਰ’ ਨਾਂਅ ਦੀ ਕਿਤਾਬ ਲਿਖੀ ਸੀ ਜਿਸ ‘ਚ ਉਸ ਨੇ ਇਹ ਦੱਸਿਆ ਸੀ ਕਿ ਕਿਵੇਂ ਬਿਨਾਂ ਜੰਗ ਲੜੇ ਵੀ ਦੁਸ਼ਮਣ ਨੂੰ ਹਰਾਇਆ ਜਾ ਸਕਦਾ ਹੈ ਚੀਨ ਦੇ ਮੌਜ਼ੂਦਾ ਹਾਲਾਤਾਂ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ, ਕਿ ਉਹ ਇਸ ਨੀਤੀ ‘ਤੇ ਵਿਸ਼ਵਾਸ ਕਰਕੇ ਅੱਗੇ ਵਧ ਰਿਹਾ ਹੈ ਦੂਜੇ ਪਾਸੇ ਇੱਕ ਦੇਸ਼ ਸਾਡਾ ਭਾਰਤ ਹੈ, ਜਿੱਥੋਂ ਦੀ ਅਗਵਾਈ ਵਿਵਸਥਾ ਗੁੱਟ-ਨਿਰਪੇਖ਼ਤਾ ਦੇ ਸਿਧਾਂਤ ਅਤੇ ਪੰਚਸ਼ੀਲ ਦੇ ਸਿਧਾਂਤ ਤੋਂ ਬਾਹਰ ਨਹੀਂ ਨਿੱਕਲ ਰਹੀ

Make in India | ਉਹ ਮੌਜ਼ੂਦਾ ਸਮੇਂ ‘ਚ ਵੀ ਪੁਰਾਣੀ ਬਣੀ-ਬਣਾਈ ਲੀਹ ‘ਤੇ ਹੀ ਚੱਲਣ ਨੂੰ ਮਜ਼ਬੂਰ ਦਿਸ ਰਿਹਾ ਹੈ ਉੱਥੇ ਸਾਡੇ ਦੇਸ਼ ਦੀ ਅਵਾਮ ਵੀ ਮਜ਼ਬੂਤ ਰਾਸ਼ਟਰਵਾਦੀ ਸਿਰਫ਼ ਫ਼ਿਰ ਹੀ ਦਿਸਦੀ ਹੈ ਜਦੋਂ ਉਸ ਨੂੰ ਪਾਕਿਸਤਾਨ ਦਾ ਵਿਰੋਧ ਕਰਨਾ ਹੁੰਦਾ ਹੈ ਉਂਜ ਗੱਲ ਚੀਨੀ ਸਾਮਾਨ ਦੇ ਬਾਈਕਾਟ ਦੀ ਚੱਲ ਰਹੀ ਹੈ ਅਜਿਹੇ ‘ਚ ਇਹ ਮੰਗ ਕੋਈ ਅੱਜ ਦੀ ਨਵੀਂ ਮੰਗ ਤਾਂ ਹੈ ਨਹੀਂ! ਸਮੇਂ-ਸਮੇਂ ‘ਤੇ ਚੀਨੀ ਵਸਤੂਆਂ ਦੇ ਬਾਈਕਾਟ ਦੀਆਂ ਗੱਲਾਂ ਹੁੰਦੀਆਂ ਆਈਆਂ ਹਨ ਹਾਂ ਬਸ਼ਰਤੇ ਕਿ ਇਸ ਵਾਰ ਸਰਕਾਰ ਅਤੇ ਦੇਸ਼ ਦੇ ਵੱਡੇ ਵਪਾਰਕ ਸੰਗਠਨਾਂ ਵੱਲੋਂ ਚੁੱਕੇ ਗਏ ਕਦਮ ਨਾਲ ਇਸ ਮੁੱਦੇ ਨੂੰ ਜਿਆਦਾ ਤੂਲ ਮਿਲ ਗਿਆ ਹੈ

ਦ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਸ (ਕੈਟ) ਅਨੁਸਾਰ ਚਾਇਨੀਜ਼ ਉਤਪਾਦਾਂ ਦੇ ਬਦਲ ਦੇ ਰੂਪ ‘ਚ ਸਥਾਨਕ ਭਾਰਤੀ ਉਤਪਾਦਾਂ ਦੀ ਵਰਤੋਂ ਅਸੰਭਵ ਨਹੀਂ ਹੈ, ਪਰ ਮੁਸ਼ਕਲ ਜ਼ਰੂਰ ਹੈ ਕੈਟ ਦਾ ਕਹਿਣਾ ਹੈ ਕਿ ਚੀਨ ਤੋਂ ਅਯਾਤਿਤ ਸਾਮਾਨਾਂ ਨੂੰ ਜੇਕਰ 20 ਤੋਂ 25 ਫੀਸਦੀ ਤੱਕ ਘੱਟ ਕਰ ਦਿੱਤਾ ਜਾਵੇ ਤਾਂ ਸਾਲ 2021 ਤੱਕ ਲਭਗਭ 1 ਲੱਖ ਕਰੋੜ ਦਾ ਅਯਾਤ ਘੱਟ ਕੀਤਾ ਜਾ ਸਕਦਾ ਹੈ ਅਜਿਹੇ ‘ਚ ਸਾਡਾ ਦੇਸ਼ ਭਾਰਤ ਜਿਸ ਹਾਈਡ੍ਰੋਕਸੀ ਕਲੋਰੋਕਵੀਨ ਦੇ ਬਲਬੂਤੇ ਕੋਰੋਨਾ ਕਾਲ ‘ਚ ਸੰਸਾਰਿਕ ਪੱਧਰ ‘ਤੇ ਵਾਹੋਵਾਹੀ ਲੁੱਟਦਾ ਰਿਹਾ ਜੇਕਰ ਉਸ ਲਈ ਕੱਚਾ ਮਾਲ ਚੀਨ ਤੋਂ ਹੀ ਆਯਾਤ ਕਰਦਾ ਹੋਵੇ

Make in India | ਫ਼ਿਰ ਚੀਨ ਨਾਲ ਵਪਾਰ ਨੂੰ ਇੱਕਦਮ ਬੰਦ ਕਰਨਾ ਉਸ ਲਈ ਇੱਕ ਪਾਸੇ ਖੂਹ ਤੇ ਦੂਜੇ ਪਾਸੇ ਖਾਈ ਤੋਂ ਜਿਆਦਾ ਕੁਝ ਨਹੀਂ ਚੱਲੋ ਮੰਨ ਲਓ ਚੀਨ ਨਾਲ ਵਪਾਰ ਰੋਕ ਕੇ, ਅਮਰੀਕਾ, ਅਸਟਰੇਲੀਆ, ਜਪਾਨ ਅਤੇ ਰੂਸ ਵਰਗੇ ਦੇਸ਼ਾਂ ਵੱਲ ਅਸੀਂ ਰੁਖ਼ ਕਰ ਲੈਂਦੇ ਹਾਂ, ਪਰ ਇਸ ਨਾਲ ਫਾਇਦਾ ਕੀ ਹੋਇਆ ਭਾਰਤ ਨੂੰ? ਇੱਕ ਉਦਾਹਰਨ ਨਾਲ ਗੱਲ ਸਮਝਦੇ ਹਾਂ ਜਿਸ ਦੇਸ਼ ‘ਚ ਲਗਭਗ 20 ਕਰੋੜ ਲੋਕ 21ਵੀਂ ਸਦੀ ‘ਚ ਦੋ ਡੰਗ ਦੀ ਰੋਟੀ ਲਈ ਮੋਹਤਾਜ਼ ਹੋਣ ਦੇਸ਼ ਦੀ ਅਬਾਦੀ ਦਾ ਇੱਕ ਵੱਡਾ ਵਰਗ ਅਕੁਸ਼ਲ ਕਾਮਿਆਂ ਦੀ ਸ੍ਰੇਣੀ ‘ਚ ਆਉਂਦਾ ਹੋਵੇ,

Make in India | ਤਾਂ ਕੀ ਉਸ ਨੂੰ ਆਪਣੇ ਸੌਂਕ ਅਤੇ ਜ਼ਰੂਰਤਾਂ ਪੂਰੀਆਂ ਕਰਨ ਦਾ ਹੱਕ ਨਹੀਂ? ਇੱਕ ਦਿਨ ‘ਚ ਮਨਰੇਗਾ ਤਹਿਤ 202 ਰੁਪਏ ਕਮਾਉਣ ਵਾਲਾ ਵਿਅਕਤੀ ਕੀ ਚੀਨੀ ਕੰਪਨੀ ਦਾ ਮੋਬਾਇਲ ਫੋਨ ਬੰਦ ਹੋ ਜਾਣ ‘ਤੇ ਅਮਰੀਕਾ ਅਤੇ ਹੋਰ ਵਿਦੇਸ਼ੀ ਕੰਪਨੀਆਂ ਦਾ ਮੋਬਾਇਲ ਫੋਨ ਖਰੀਦ ਸਕਦਾ ਹੈ? ਖਰੀਦ ਵੀ ਲਿਆ ਤਾਂ ਕੀ ਘੱਟ ਪੈਸਿਆਂ ‘ਚ ਉਸ ਨੂੰ ਉਹ ਸੁਵਿਧਾਵਾਂ ਮਿਲ ਜਾਣਗੀਆਂ? ਜੋ ਚੀਨ ਦੀ ਕੰਪਨੀ ਉਸ ਨੂੰ ਸਸਤੇ ਰੇਟਾਂ ‘ਤੇ ਮੁਹੱਈਆ ਕਰਾਉਂਦੀ ਆ ਰਹੀ ਹੈ ਏਨਾ ਹੀ ਨਹੀਂ ਮੋਬਾਇਲ ਫੋਨ ਤਾਂ ਸਿਰਫ਼ ਉਦਾਹਰਨ ਹੈ, ਅਸੀਂ ਅਜਿਹੀਆਂ ਕਈ ਜ਼ਰੂਰੀ ਵਸਤੂਆਂ ਲਈ ਚੀਨ ‘ਤੇ ਆਸ਼ਰਿਤ ਹਾਂ ਜਿਸ ਲਈ ਦੂਜੇ ਦੇਸ਼ਾਂ ਵੱਲ ਮੂੰਹ ਮੋੜਨਾ ਵੀ ਤਾਂ ਸਾਡੇ ਲਈ ਨੁਕਸਾਨਦੇਹ ਹੀ ਸਾਬਤ ਹੋਵੇਗਾ

ਅੱਜ ਅਸੀਂ ਚੀਨ ਨਾਲ ਵਪਾਰਕ ਰਿਸ਼ਤੇ ਤੋੜ ਵੀ ਲਏ ਤਾਂ ਸੁਭਾਵਿਕ ਹੈ ਕਿ ਚੀਨ ਦੀ ਜਗ੍ਹਾ ਕੋਰੀਆ, ਜਾਪਾਨ ਅਤੇ ਅਮਰੀਕਾ ਲੈ ਲਵੇਗਾ, ਕਿਉਂਕਿ ਭਾਰਤ ਉਸ ਲਿਹਾਜ਼ ਨਾਲ ਬੀਤੇ ਸੱਤ ਦਹਾਕਿਆਂ ਤੋਂ ਸਮਰੱਥ ਨਹੀਂ ਹੋਇਆ, ਕਿ ਸੂਈ ਤੋਂ ਲੈ ਕੇ ਰਾਫ਼ੇਲ ਤੱਕ ਬਣਾ ਲਵੇਗਾ ਭਾਰਤ ਦੀ ਪ੍ਰਚੀਨ ਗਿਆਨ ਪਰੰਪਰਾ ਭਾਵੇਂ ਵਿਸ਼ਵ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦੀ ਸੀ, ਪਰ ਪਿੱਛੇ ਲੱਗਣ ਦੀ ਸਾਡੀ ਆਦਤ ਨੇ ਸਾਡੀ ਸ਼ਕਤੀ ਨੂੰ ਨਸ਼ਟ ਹੀ ਕੀਤਾ ਹੈ, ਅਤੇ ਅੱਜ ਦੇ ਕਲਿਯੁਗ ‘ਚ ਤਾਂ ਕੋਈ ਜਾਮਵੰਤ ਵੀ ਨਹੀਂ ਹੈ ਜੋ ਹਨੂੰਮਾਨ ਨੂੰ ਉਸਦੀਆਂ ਸ਼ਕਤੀਆਂ ਦੇ ਬਾਰੇ ਰੂਬਰੂ ਕਰਾ ਸਕੇ ਅੱਜ ਗਾਂਧੀ ਦੇ ਨਾਂਅ ‘ਤੇ ਰਾਜਨੀਤੀ ਤਾਂ ਹੁੰਦੀ ਹੈ, ਪਰ ਗਾਂਧੀ ਦੇ ਚਰਖੇ ਨੂੰ ਬਾਮੁਸ਼ਕਲ ਕੋਈ ਯਾਦ ਕਰਦਾ ਹੋਵੇਗਾ? ਅਜਿਹੇ ‘ਚ ਜਦੋਂ ਅਸੀਂ ਚੀਨ ਨਾਲ ਵਪਾਰ ਬੰਦ ਕਰਕੇ ਅਮਰੀਕਾ ਤੇ ਕੋਰੀਆਈ ਦੇਸ਼ ਦਾ ਮੂੰਹ ਤੱਕਣ ਨੂੰ ਮਜ਼ਬੂਰ ਹੋਵਾਂਗੇ ਫ਼ਿਰ ਸੁਭਾਸ਼ ਚੰਦਰ ਬੋਸ ਦੀ ਐਡੋਲਫ਼ ਹਿਟਲਰ ਨਾਲ ਕੀਤੀ ਗੱਲਬਾਤ ਦਾ ਇੱਕ ਪ੍ਰਸੰਗ ਯਾਦ ਆਵੇਗਾ

ਜਿਸ ‘ਚ ਸੁਭਾਸ਼ ਚੰਦਰ ਜੀ ਕਹਿੰਦੇ ਹਨ ਕਿ ਬ੍ਰਿਟਿਸ਼ ਦੀ ਗੁਲਾਮੀ ਹਟਾ ਕੇ ਜਰਮਨ ਦੀ ਗੁਲਾਮੀ ਅਸੀਂ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਭਾਰਤ ‘ਚ ਅਜਿਹਾ ਹੋਣ ਦੇਵਾਂਗੇ ਅਜਿਹੇ ‘ਚ ਜਿਸ ਦੌਰ ‘ਚ ਸਮਾਰਟ ਫੋਨ ਦੇ ਭਾਰਤੀ ਬਜ਼ਾਰ ‘ਚ ਚੀਨ ਦੀ ਘੁਸਪੈਠ 72 ਫੀਸਦੀ, ਜਿਸ ਸੋਲਰ ਐਨਰਜ਼ੀ ਦੇ ਮਾਮਲੇ ‘ਚ ਭਾਰਤ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ ਸੂਰਜਪੁੱਤਰ ਦੇ ਨਾਂਅ ਨਾਲ, ਉਸ ਸੋਲਰ ਪਾਵਰ ਦੇ ਖੇਤਰ ‘ਚ ਵੀ ਚੀਨੀ ਕੰਪਨੀਆਂ ਦੀ ਹਿੱਸੇਦਾਰੀ 90 ਫੀਸਦੀ ਹੈ ਐਨਾ ਹੀ ਨਹੀਂ ਜਿਸ ਦੇਸ਼ ‘ਚ ਸੁਸ਼ੁਰਤ, ਚਰਕ ਵਰਗੇ ਵੈਦਾਂ ਦੀ ਫੌਜ ਸੀ, ਪੁਰਾਤਨ ਕਾਲ ‘ਚ ਉਹ ਦੇਸ਼ ਅੱਜ ਦੇ ਸਮੇਂ ‘ਚ ਫਾਰਮਾ ਏਪੀਆਈ ਦੀ ਮਾਰਕਿਟ ਦਾ 60 ਫੀਸਦੀ ਹਿੱਸੇਦਾਰੀ ਚੀਨ ਦੇ ਮਾਫ਼ਰਤ ਕਰ ਬੈਠਾ ਹੈ

ਅਜਿਹੇ ‘ਚ ਭਾਰਤ ਨੂੰ ਜੇਕਰ ਸੰਸਾਰਿਕ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਉਣੀ ਹੈ, ਅਤੇ ਚੀਨ ਦਾ ਬਦਲ ਬਣਨਾ ਹੈ ਤਾਂ ਉਸ ਦੇ ਸਮਾਨਾਂਤਰ ਇੱਕ ਦੂਜੀ ਲਾਈਨ ਖਿੱਚਣ ਦੀ ਦਿਸ਼ਾ ‘ਚ ਅੱਗੇ ਵਧਣਾ ਹੋਵੇਗਾ ਕਰਨਾ ਇਹ ਹੋਵੇਗਾ ਕਿ ਭਾਰਤੀ ਗਿਆਨ ਪਰੰਪਰਾ ਤੇ ਖੋਜ ਨੂੰ ਮਹੱਤਵ ਦੇਣ ਦੀ ਦਿਸ਼ਾ ‘ਚ ਵਧੀਏ ਦੇਸ਼ ਦੀ ਮਜ਼ਦੂਰ ਸ਼ਕਤੀ ਨੂੰ ਵਪਾਰਕ ਪੱਧਰ ‘ਤੇ ਸਿਖਲਾਈ ਦੇ ਕੇ ਉਨ੍ਹਾਂ ਨੂੰ ਕੁਸ਼ਲ ਬਣਾਉਣਾ ਹੋਵੇਗਾ ਖੋਜ ਦਾ ਦਾਇਰਾ ਵਧਾਉਣਾ ਹੋਵੇਗਾ ਸਵਦੇਸ਼ੀ ਲਈ ਵਾਤਾਵਰਨ ਤਿਆਰ ਕਰਨਾ ਹੋਵੇਗਾ,

Make in India | ਕਿਉਂਕਿ ਜੋ ਸਿੱਖਿਆ ਜੀਵਨ ਚਰਿੱਤਰ ਦਾ ਨਿਰਮਾਣ ਕਰਦੀ ਹੈ ਉਹ ਵੀ ਕੋਰੋਨਾ ਕਾਲ ਦੇ ਦੌਰ ‘ਚ ਜੇਕਰ ਚੀਨੀ ਐਪ ਜੂਮ ਦੇ ਜਰੀਏ ਦਿੱਤੀ ਜਾਂਦੀ ਹੈ?ਤਾਂ ਫ਼ਿਰ ਅਸੀਂ ਕਿਥੇ ਖੜ੍ਹੇ ਹਾਂ, ਇਹ ਆਪਣੇ-ਆਪ ਸਾਫ਼ ਹੋ ਰਿਹਾ ਹੈ ਆਖ਼ਰ ‘ਚ ਇੱਕ ਸਵਾਲ ਹੋਰ, ਕਿ ਭਾਰਤ ਸਰਕਾਰ ਨੇ ਹਾਲ ਦੇ ਦੌਰ ‘ਚ ਗੱਡੀਆਂ ਦੇ ਟਾਇਰ ਆਯਾਤ ‘ਤੇ ਰੋਕ ਲਾਉਣ ਦੀ ਕੋਸ਼ਿਸ ਕੀਤੀ ਹੈ ਹੁਣ ਇਸ ਨੂੰ ਦੇਸ਼ ‘ਚ ਬਣਾਉਣ ‘ਤੇ ਵਾਤਾਵਰਨ ਨੂੰ ਨੁਕਸਾਨ ਹੋਏਗਾ

ਉਸ ਤੋਂ ਉੱਭਰਨ ਦਾ ਕੀ ਖਾਕਾ ਹੋਵੇਗਾ? ਸਵਾਲ ਇਹ ਵੀ ਹੈ, ਕਿਉਂਕਿ ਵਿਸ਼ਵ ਦੇ 20 ਪ੍ਰਦੂਸ਼ਿਤ ਸ਼ਹਿਰਾਂ ‘ਚ ਭਾਰਤ ਦੀ ਗਿਣਤੀ ਸਭ ਤੋਂ ਜਿਆਦਾ ਹੈ ਫ਼ਿਰ ਤੁਸੀਂ ਹੀ ਤੈਅ ਕਰੋ ਕਿ ਚੀਨੀ ਸਾਮਾਨ ਦਾ ਬਾਈਕਾਟ ਉੁਚਿਤ ਹੈ ਜਾਂ ਉਹ ਆਤਮ-ਨਿਰਭਰ ਭਾਰਤ ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਹਨ ਇਨ੍ਹਾਂ ਸਭ ਦੇ ਵਿਚਕਾਰ ਕਿਤੇ ਆਤਮ -ਨਰਭਰ ਭਾਰਤ ਦੀ ਗੱਲ ਵੀ ਆਉਣ ਵਾਲੇ ਸਮੇਂ ‘ਚ ਜੁਮਲਾ ਨਿੱਕਲ ਗਈ, ਤਾਂ?ਫ਼ਿਰ ਸਥਿਤੀ ਕੀ ਹੋਵੇਗੀ? ਇਸ ਲਈ ਇੰਤਜ਼ਾਰ ਕਰਨਾ ਪਵੇਗਾ!
ਮਹੇਸ਼ ਤਿਵਾੜੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।