Breaking News

ਡਿਵੀਲਿਅਰਜ਼ ਦੀ ਧਾਕੜ ਪਾਰੀ, ਬਣਾਇਆ ਰਿਕਾਰਡ

 30 ਗੇਂਦਾਂ ‘ਚ 59 ਦੌੜਾਂ ਬਣਾਈਆਂ

ਕੇਪਟਾਊਨ, 17 ਨਵੰਬਰ 

ਇਸ ਸਾਲ ਮਈ ‘ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਏਬੀ ਡਿਵਿਲਿਅਰਜ਼ ਦੇ ਬੱਲੇ ਦੀ ਧਾਰ ਖੁੰਡੀ ਨਹੀਂ ਹੋਈ ਹੈ ਰਾਇਲ ਚੈਲੰਜ਼ਰਸ ਬੰਗਲੁਰੂ (ਆਰਸੀਬੀ) ‘ਚ ਰਿਟੇਨ ਕੀਤੇ ਗਏ ਇਸ ਧੁਰੰਦਰ ਨੇ ਘਰੇਲੂ ਟੀ20 ਲੀਗ (ਮਜਾਂਸੀ ਸੁਪਰ ਲੀਗ) ‘ਚ ਜ਼ੋਰਦਾਰ ਲੈਅ ਨਾਲ ਸ਼ੁਰੂਆਤ ਕੀਤੀ ਹੈ

 

ਛੇ ਮਹੀਨੇ ਬਾਅਦ ਮੈਦਾਨ’ਤੇ ਵਾਪਸੀ ਕਰਦੇ ਹੋਏ ਡਿਵਿਲਿਅਰਜ਼ ਨੇ ਲੀਗ ਦੇ ਸ਼ੁਰੂਆਤ ਮੈਚ ‘ਚ ਤਸ਼ਵਾਨੇ ਸਪੋਰਟਸ ਵੱਲੋਂ ਖੇਡਦਿਆਂ ਕੇਪਟਾਊਨ ਬਲਿਟਜ਼ ਵਿਰੁੱਧ 30 ਗੇਂਦਾਂ ‘ਚ 59 ਦੌੜਾਂ ਬਣਾਈਆਂ ਜਿਸ ਵਿੱਚ ਉਹਨਾਂ ਦੇ 5 ਛੱਕੇ ਸ਼ਾਮਲ ਹਨ ਇਸ ਤੋਂ ਪਹਿਲਾਂ ਅਭਿਆਸ ਮੈਚ ‘ਚ ਉਹਨਾਂ ਸਿਰਫ਼ 31 ਗੇਂਦਾਂ ‘ਚ 93 ਦੌੜਾਂ ਬਣਾਈਆਂ ਸਨ ਹਾਲਾਂਕਿ ਤਸ਼ਵਾਨੇ ਟੀਮ 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 131 ਦੌੜਾਂ ‘ਤੇ ਸਿਮਟ ਗਈ ਅਤੇ 49 ਦੌੜਾਂ ਨਾਲ ਮੈਚ ਗੁਆ ਬੈਠੀ ਪਰ ਡਿਵਿਲਿਅਰਜ਼ ਨੇ ਛੱਕਿਆਂ ਦਾ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top