Breaking News

ਡਿਵਿਲਅਰਜ਼ ਨੇ ਧਮਾਕੇਦਾਰ ਪਾਰੀ ਨਾਲ ਕੀਤੀ ਮੈਦਾਨ’ਚ ਵਾਪਸੀ

300 ਦੀ ਸਟਰਾਈਕ ਰੇਟ ਨਾਲ ਬਣਾਈਆਂ ਦੌੜਾਂ

ਕੇਪਟਾਊਨ, 14 ਨਵੰਬਰ

ਸਾਲ 2018 ‘ਚ ਆਈਪੀਐਲ ਤੋਂ ਬਾਅਦ ਅਚਾਨਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਦੱਖਣੀ ਅਫ਼ਰੀਕਾ ਦੇ ਕ੍ਰਿਕਟਰ ਏਬੀ ਡਿਵਿਲਿਅਰਜ਼ ਨੇ ਧਮਾਕੇਦਾਰ ਅੰਦਾਜ਼ ‘ਚ ਮੈਦਾਨ ‘ਤੇ ਵਾਪਸੀ ਕੀਤੀ ਹੈ ਆਈਪੀਐਲ ‘ਚ ਰਾਇਲ ਚੈਲੰਜ਼ਰਸ ਬੰਗਲੌਰ ਵੱਲੋਂ ਖੇਡਣ ਤੋਂ ਬਾਅਦ ਉਹ ਹੁਣ ਤੱਕ ਮੈਦਾਨ ‘ਚ ਨਹੀਂ ਨਿੱਤਰੇ ਸਨ ਅਜਿਹੇ ‘ਚ ਦੱਖਣੀ ਅਫ਼ਰੀਕੀ ਟੀ20 ਲੀਗ (ਮਜਾਂਸੀ ਸੁਪਰ ਲੀਗ) ‘ਚ ਉਹ ਸਵਾਨੇ ਸਪਾਰਟੰਜ਼ ਲਈ ਅਭਿਆਸ ਮੈਚ ਖੇਡਣ ਨਿੱਤਰੇ
ਤਕਰੀਬਨ 6 ਮਹੀਨੇ ਤੋਂ ਮੁਕਾਬਲੇ ਵਾਲੀ ਕ੍ਰਿਕਟ ਤੋਂ ਦੂਰ Âਬੀਡੀ ਜਦੋਂ ਮੈਦਾਨ ਨਿੱਤਰੇ ਤਾਂ ਕਿਤੇ ਵੀ ਨਹੀਂ ਲੱਗਿਆ ਕਿ ਉਹ ਕ੍ਰਿਕਟ ਤੋਂ ਦੂਰ ਸਨ ਏਬੀ ਨੇ ਇਸ ਮੈਚ ‘ਚ 31 ਗੇਂਦਾਂ ‘ਚ 93 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ Âਬੀਡੀ ਦੀ ਇਸ ਪਾਰੀ ਦੀ ਬਦੌਲਤ ਉਸਦੀ ਟੀਮ ਨੇ ਜੋਜੀ ਸਪੋਰਟ ਵਿਰੁੱਧ 217/9 ਦਾ ਸਕੋਰ ਖੜਾ ਕੀਤਾ ਉਹ ਮੰਦਭਾਗੇ ਰਹੇ ਅਤੇ ਸੈਂਕੜੇ ਤੋਂ 7 ਦੌੜਾਂ ਤੋਂ ਖੁੰਝ ਗਏ ਦੁਨੀਆਂ ਭਰ ‘ਚ ‘ਮਿਸਟਰ 360’ ਦੇ ਨਾਂਅ ਨਾਲ ਮਸ਼ਹੂਰ ਏਬੀਡੀ ਨੇ ਆਪਣੀ ਪਾਰੀ ‘ਚ 300 ਤੋਂ ਜ਼ਿਆਦਾ ਦੀ ਸਟਰਾਈਕ ਰੇਟ ਨਾਲ ਦੌੜਾਂ ਬਣਾਈਆਂ
ਟੀਚੇ ਦਾ ਪਿੱਛਾ ਕਰਨ ਨਿੱਤਰੀ ਸਟਾਰਸ ਦੀ ਟੀਮ ਨੂੰ ਉਹਨਾਂ ਦੇ ਓਪਨਰ ਨੇ ਵੀ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ 6 ਓਵਰਾਂ ‘ਚ 104 ਦੌੜਾਂ ਜੋੜ ਦਿੱਤੀਆਂ ਇਸ ਦੌਰਾਨ ਦੋਵੇਂ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ ਆਖ਼ਰ ‘ਚ ਡਿਵਿਲਿਅਰਜ਼ ਦੀ ਪਾਰੀ ਹੀ ਜਿੱਤ ਦਾ ਫ਼ਰਕ ਸਾਬਤ ਹੋਈ ਉਸਦੀ ਟੀਮ ਨੇ 5 ਦੌੜਾਂ ਦੇ ਫ਼ਰਕ ਨਾਲ ਮੈਚ ਜਿੱਤ ਲਿਆ ਆਖ਼ਰੀ ਓਵਰ ‘ਚ ਸਟਾਰਸ ਨੂੰ ਜਿੱਤ ਲਈ 15 ਦੌੜਾਂ ਦੀ ਜ਼ਰੂਰਤ ਸੀ ਪਰ ਉਹ ਸਿਰਫ਼ 9 ਦੌੜਾਂ ਹੀ ਬਣਾ ਸਕੇ
ਡਿਵਿਲਿਅਰਜ਼ 16 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਦੱਖਣੀ ਅਫ਼ਰੀਕਾ ਦੀ ਘਰੇਲੂ ਟੀ20 ਲੀਗ ਮਜਾਂਸੀ ਸੁਪਰ ਲੀਗ ‘ਚ ਖੇਡਣੇ ਨਜ਼ਰ ਆਉਣਗੇ ਉਹਨਾਂ ਨੂੰ ਇਸ ਟੀਮ ਦੀ ਕਪਤਾਨੀ ਸੌਂਪੀ ਗਈ ਹੈ 6 ਟੀਮਾਂ ਵਾਲੀ ਇਸ ਲੀਗ ‘ਚ ਕੁੱਲ 32 ਮੈਚ ਖੇਡੇ ਜਾਣਗੇ ਅਜਿਹੇ ‘ਚ ਏਬੀ ਦੇ ਪ੍ਰਸ਼ੰਸਕਾਂ ਕੋਲ ਉਹਨਾਂ ਦੀ ਧਮਾਕੇਦਾਰ ਖੇਡ ਨੂੰ ਦੇਖਣ ਦਾ ਇਹ ਇੱਕ ਸ਼ਾਨਦਾਰ ਮੌਕਾ ਹੈ ਉਹਨਾਂ ਦੀ ਟੀਮ ਦਾ ਪਹਿਲਾ ਮੁਕਾਬਲਾ ਟੂਰਨਾਮੈਂਟ ਦੇ ਪਹਿਲੇ ਮੈਚ ‘ਚ 16 ਨਵੰਬਰ ਨੂੰ ਕੇਪਟਾਊਨ ਬਲਿਟਜ਼ ਨਾਲ ਹੋਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top